
ਐਡਮੰਟਨ ਵਿਖੇ ਮਹਿੰਗਾਈ ਦਰ 2.4 ਫ਼ੀਸਦੀ ਤੋਂ 2.5 ਫ਼ੀਸਦੀ ਤੇ ਪਹੁੰਚ ਗਈ ਹੈ
ਐਡਮੰਟਨ: ਕੈਨੇਡਾ ਵਿਖੇ ਵਧਦੇ ਤੇਲ ਦੇ ਦਾਮ ਭਾਵੇਂ ਕੈਨੇਡਾ ਵਿਚ ਮਹਿੰਗਾਈ ਵਧਣ ਦਾ ਕਾਰਣ ਸਾਬਿਤ ਹੋ ਰਿਹਾ ਹਨ ਪਰ ਐਡਮੰਟਨ ਵਾਸੀਆਂ ਦੀ ਜੇਬ੍ਹ ਬਾਕੀ ਕੈਨੇਡੀਅਨ ਸੂਬਿਆਂ ਦੇ ਵਸਨੀਕਾਂ ਮੁਕਾਬਲੇ ਜ਼ਿਆਦਾ ਹਲਕੀ ਹੋ ਰਹੀ ਹੈ। ਸ਼ੁਕਰਵਾਰ ਨੂੰ ਬੈਂਕ ਆਫ ਕੈਨੇਡਾ ਵਲੋਂ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜਿਆਂ ਮੁਤਾਬਕ ਐਡਮੰਟਨ ਵਿਖੇ ਮਹਿੰਗਾਈ ਦਰ 2.4 ਫ਼ੀਸਦੀ ਤੋਂ 2.5 ਫ਼ੀਸਦੀ ਤੇ ਪਹੁੰਚ ਗਈ ਹੈ ਜੋ ਕਿ ਕੈਨੇਡਾ ਦੀ ਔਸਤ ਮਹਿੰਗਾਈ ਦਰ 2.3 ਫ਼ੀਸਦੀ ਤੋਂ ਜ਼ਿਆਦਾ ਹੈ। ਇਸ ਮਹਿੰਗਾਈ ਦਾ ਅਸਰ ਐਡਮੰਟਨ ਵਿਚ ਘਰਾਂ ਦੀਆਂ ਕੀਮਤਾਂ, ਗੈਸ ਅਤੇ ਬਿਜਲੀ ਤੇ ਆਮ ਵੇਖਿਆ ਜਾ ਸਕਦਾ ਹੈ। ਹਾਲਾਂਕਿ ਕੈਨੇਡਾ ਦੀ ਔਸਤ ਮਹਿੰਗਾਈ ਜੋ ਕਿ ਮਾਰਚ ਵਿਚ 2.3 ਫ਼ੀਸਦੀ ਰਹੀ ਉਹ ਵੀ 2014 ਤੋਂ ਬਾਅਦ ਰਿਕਾਰਡ ਉਚਾਈਆਂ 'ਤੇ ਹੈ ਅਤੇ ਅਪ੍ਰੈਲ ਵਿਚ ਕੈਨੇਡਾ ਦੀ ਔਸਤ ਮਹਿੰਗਾਈ ਦਰ ਵਿਚ 1 ਫ਼ੀਸਦੀ ਦੀ ਗਿਰਾਵਟਮ ਆਈ ਸੀ ਅਤੇ ਇਹ ਘਟ ਕੇ 2.2 ਫ਼ੀਸਦੀ ਤੇ ਪਹੁੰਚ ਗਈ ਸੀ। ਅਲਬਰਟਾ ਵਿਚ ਗੈਸ ਦੇ ਭਾਅ ਪਿਛਲੇ ਸਾਲ ਮੁਕਾਬਲੇ 18 ਫ਼ੀਸਦੀ ਜ਼ਿਆਦਾ ਹਨ। ਇਸ ਮਹਿੰਗਾਈ ਪਿੱਛੇ ਇਕੱਲੇ ਗੈਸ ਦੇ ਭਾਅ ਦਾ ਵਧਣਾ ਕਾਰਣ ਨਹੀਂ ਹੈ ਬਲਕਿ 2002 ਤੋਂ ਲੈਕੇ ਹੁਣ ਤਕ ਕੈਨੇਡਾ ਵਿਚ ਘਰੇਲੂ ਜ਼ਰੂਰਤ ਦੀਆਂ ਚੀਜ਼ਾਂ ਵਿਚ ਕੈਨੇਡਾ ਦੀ ਔਸਤ ਮਹਿੰਗਾਈ ਦਰ ਨਾਲੋਂ ਐਡਮੰਟਨ ਦੀ ਮਹਿੰਗਾਈ ਦਰ ਵਿਚ ਲਗਭਗ 12 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।