
ਮੌਂਟਰੀਅਲ ਪੁਲਿਸ ਦਾ ਕਹਿਣਾ ਹੈ ਕਿ ਪਹਿਲੇ ਕੁਝ ਦਿਨ ਉਹ ਲੋਕਾਂ ਨੂੰ ਇਨ੍ਹਾਂ ਬਦਲਾਵਾਂ ਬਾਰੇ ਜਾਗਰੂਕ ਕਰੇਗੀ
ਕਿਊਬੇਕ: ਹਾਈਵੇ ਸੇਫ਼ਟੀ ਕੋਡ ਵਿਚ ਕਿਊਬੇਕ ਵਲੋਂ ਕੁਝ ਅਹਿਮ ਬਦਲਾਅ ਕੀਤਾ ਗਏ ਹਨ ਅਤੇ ਇਹ ਬਦਲਾਅ ਸ਼ੁਕਰਵਾਰ ਤੋਂ ਲਾਗੂ ਹੋਣਗੇ। ਮੌਂਟਰੀਅਲ ਪੁਲਿਸ ਦਾ ਕਹਿਣਾ ਹੈ ਕਿ ਪਹਿਲੇ ਕੁਝ ਦਿਨ ਉਹ ਲੋਕਾਂ ਨੂੰ ਇਨ੍ਹਾਂ ਬਦਲਾਵਾਂ ਬਾਰੇ ਜਾਗਰੂਕ ਕਰੇਗੀ। ਇਨ੍ਹਾਂ ਬਦਲਾਵਾਂ ਵਿਚ ਕਾਰ ਅਤੇ ਮੋਟਰਸਾਈਕਲ ਸਵਾਰ ਨੂੰ ਅੱਖਾਂ ਦੀ ਰੱਖਿਆ ਲਈ ਅੱਖਾਂ ਤੇ ਚਸ਼ਮਾ ਜਾਂ ਕੋਈ ਵੀ ਅਜੇਹੀ ਚੀਜ਼ ਪਹਿਨਣੀ ਜ਼ਰੂਰੀ ਹੈ। ਵਾਹਨ ਤੇ ਬਰਫ਼ ਜੰਮੀ ਹੋਣ ਤੇ ਉਸ ਨੂੰ ਸੜਕ ਤੇ ਨਾ ਲਿਆਂਦਾ ਜਾਵੇ, ਬਾਰ ਬਾਰ ਲੈਨ ਨਾ ਬਦਲੀ ਜਾਵੇ ਅਤੇ ਜੇ ਲੋੜ ਹੋਵੇ ਤਾ ਵਾਹਨ ਤੇ ਵਾਧੂ ਲਾਈਟਾ ਲਗਾਈਆਂ ਜਾਣ। ਇਸੇ ਤਰਾਂ ਜੇਕਰ ਸਕੂਲ ਬੱਸ ਬੱਚਿਆਂ ਨੂੰ ਉਤਾਰ ਜਾਂ ਚੜਾਹ ਰਹੀ ਹੈ ਤਾਂ ਫ਼ੇਰ ਸਾਈਕਲ ਸਵਾਰ ਨੂੰ ਬੱਸ ਕੋਲੋਂ ਲਗਭਗ 5 ਮੀਟਰ ਦੀ ਦੂਰੀ ਤੇ ਸਾਈਕਲ ਰੋਕਣ ਦੀ ਹਿਦਾਇਤ ਹੈ। ਇਸ ਤੋਂ ਇਲਾਵਾ ਜਿਹੜੇ ਡ੍ਰਾਇਵਰਾਂ ਕੋਲ ਲਰਨਰ ਪਰਮਿਟ ਹੋਵੇਗਾ ਉਹ ਅੱਧੀ ਰਾਤ ਤੋਂ ਲੈਕੇ ਸਵੇਰੇ 5 ਵਜੇ ਤਕ ਸੜਕ ਤੇ ਵਾਹਨ ਨਹੀਂ ਚਲਾ ਸਕਦੇ।