
ਵਿਸ਼ਵ ਸਿਹਤ ਸੰਗਠਨ ਦੇ ਕੈਂਸਰ ਪ੍ਰੋਗਰਾਮ ਦੇ ਡਾਇਰੈਕਟਰ ਪ੍ਰੋਫ਼ੈਸਰ ਕੈਰੋਲ ਸਿਕੋਰਾ ਨੇ ਕੋਰੋਨਾ ਵਾਇਰਸ ਬਾਰੇ ਵੱਡਾ ਦਾਅਵਾ ਕੀਤਾ ਹੈ
ਲੰਡਨ- ਵਿਸ਼ਵ ਸਿਹਤ ਸੰਗਠਨ ਦੇ ਕੈਂਸਰ ਪ੍ਰੋਗਰਾਮ ਦੇ ਡਾਇਰੈਕਟਰ ਪ੍ਰੋਫ਼ੈਸਰ ਕੈਰੋਲ ਸਿਕੋਰਾ ਨੇ ਕੋਰੋਨਾ ਵਾਇਰਸ ਬਾਰੇ ਵੱਡਾ ਦਾਅਵਾ ਕੀਤਾ ਹੈ। ਸਿਕੋਰਾ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਵਿਰੁਧ ਵਿਸ਼ਵ ਵਿਆਪੀ ਜੰਗ, ਟੀਕਾ ਬਣਨ ਤੋਂ ਪਹਿਲਾਂ ਖ਼ਤਮ ਹੋ ਸਕਦੀ ਹੈ।
Corona Virus
ਉਨ੍ਹਾਂ ਨੇ ਦਸਿਆ ਕਿ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਹੋਣ ਤੋਂ ਪਹਿਲਾਂ ਹੀ ਇਹ ਵਾਇਰਸ ਅਪਣੇ ਆਪ ਖ਼ਤਮ ਹੋ ਸਕਦਾ ਹੈ।
corona virus
ਸਿਕੋਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਿਰੁਧ ਹਰ ਜਗ੍ਹਾ ਇਕ ਅਜਿਹਾ ਹੀ ਨਜ਼ਾਰਾ ਦਿਖਾਈ ਦੇ ਰਿਹਾ ਹੈ। ਮੈਨੂੰ ਸ਼ੱਕ ਹੈ ਕਿ ਸਾਡੇ ਅੰਦਰ ਸਾਡੀ ਉਮੀਦ ਨਾਲੋਂ ਵਧੇਰੇ ਰੋਗ ਪ੍ਰਤੀਰੋਧਕ ਸਮਰਥਾ ਹੈ।
Corona virus
ਸਾਨੂੰ ਇਸ ਵਾਇਰਸ ਨੂੰ ਨਿਰੰਤਰ ਹੌਲੀ ਕਰਨਾ ਹੈ ਪਰ ਇਹ ਅਪਣੇ ਆਪ ਬਹੁਤ ਕਮਜ਼ੋਰ ਹੋ ਸਕਦਾ ਹੈ, ਮੇਰਾ ਅਨੁਮਾਨ ਹੈ ਕਿ ਇਹ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਪਣੀ ਦੂਰੀ ਬਣਾਈ ਰੱਖਣੀ ਪਏਗੀ ਅਤੇ ਉਮੀਦ ਹੈ ਕਿ ਅੰਕੜੇ ਸੁਧਰ ਜਾਣਗੇ।
Corona Virus
ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚੇਤਾਵਨੀ ਦਿਤੀ ਸੀ ਕਿ ਕੋਰੋਨਾ ਵਿਸ਼ਾਣੂ ਦਾ ਲੰਬੇ ਸਮੇਂ ਦਾ ਹੱਲ ਸਿਰਫ਼ ਟੀਕੇ ਜਾਂ ਦਵਾਈ ਨਾਲ ਹੀ ਸੰਭਵ ਹੈ। ਉਸਨੇ ਕਿਹਾ ਕਿ ਸੱਭ ਤੋਂ ਮਾੜਾ ਹਾਲ ਇਹ ਹੋ ਸਕਦਾ ਹੈ ਕਿ ਅਸੀ ਕਦੇ ਵੀ ਕੋਰੋਨਾ ਵਾਇਰਸ ਦਾ ਕੋਈ ਟੀਕਾ ਹੀ ਨਾ ਲੱਭ ਸਕੀਏ।
Corona Virus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।