ਪਾਕਿਸਤਾਨ ਵੀ ਕੰਗਾਲੀ ਵੱਲ ਵਧਣ ਲੱਗਾ, ਡਾਲਰ ਮੁਕਾਬਲੇ ਪਾਕਿ ਰੁਪਿਆ ਬੁਰੀ ਤਰ੍ਹਾਂ ਡਿੱਗਿਆ
Published : May 19, 2022, 10:21 am IST
Updated : May 19, 2022, 11:10 am IST
SHARE ARTICLE
 Pakistan also started moving towards poverty, the Pakistani rupee fell sharply against the dollar
Pakistan also started moving towards poverty, the Pakistani rupee fell sharply against the dollar

ਇਸ ਹਾਲਤ ’ਚ ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਦੀ ਨਵੀਂ ਸ਼ਾਹਬਾਜ਼ ਸਰਕਾਰ ਦੇ ਹੱਥ ਪੈਰ ਫੁਲ ਰਹੇ ਹਨ ਕਿ ਸਥਿਤੀ ਨੂੰ ਕਿਸ ਤਰ੍ਹਾਂ ਕੰਟਰੋਲ ’ਚ ਕੀਤਾ ਜਾਵੇ।

ਇਸਲਾਮਾਬਾਦ  : ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨ ਰੁਪਏ ਦਾ ਫਿਸਲਣਾ ਜਾਰੀ ਹੈ। ਖ਼ਦਸ਼ਾ ਹੈ ਕਿ ਇਸ ਮਹੀਨੇ ਦੇ ਅੰਤ ਤਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ 200 ਨੂੰ ਪਾਰ ਕਰ ਜਾਵੇਗੀ। ਸੋਮਵਾਰ ਨੂੰ ਇੰਟਰਬੈਂਕ ਮਾਰਕਿਟ ’ਚ ਇਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਵੈਲਿਊ 194 ਦੇ ਇਤਿਹਾਸਿਕ ਹੇਠਲੇ ਪੱਧਰ ’ਤੇ ਪਹੁੰਚ ਗਈ। ਇਸ ਹਾਲਤ ’ਚ ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਦੀ ਨਵੀਂ ਸ਼ਾਹਬਾਜ਼ ਸਰਕਾਰ ਦੇ ਹੱਥ ਪੈਰ ਫੁਲ ਰਹੇ ਹਨ ਕਿ ਸਥਿਤੀ ਨੂੰ ਕਿਸ ਤਰ੍ਹਾਂ ਕੰਟਰੋਲ ’ਚ ਕੀਤਾ ਜਾਵੇ।

file photo

 

ਪਾਕਿਸਤਾਨੀ ਅਖ਼ਬਾਰ ਟ੍ਰਿਬਿਊਨ ਦੇ ਮੁਤਾਬਕ ਪਾਕਿਸਤਾਨੀ ਕੇਂਦਰੀ ਬੈਂਕ ਦੇ ਮੁਤਾਬਕ ਸ਼ੁੱਕਰਵਾਰ ਨੂੰ ਰੁਪਿਆ 192.53 ਰੁਪਏ ’ਤੇ ਬੰਦ ਹੋਇਆ ਸੀ। ਪਰ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ 1.70 ਰੁਪਏ ਦੀ ਗਿਰਾਵਟ ਦੇ ਨਾਲ 194.23 ਰੁਪਏ ਨੂੰ ਛੂਹ ਗਿਆ। ਵਿਸ਼ੇਸ਼ਕਾਂ ਮੁਤਾਬਕ ਊਰਜਾ ਦੀਆਂ ਕੀਮਤਾਂ ’ਚ ਸੰਭਾਵਿਤ ਵਾਧੇ ਦੇ ਵਿਚਾਲੇ ਭੁਗਤਾਨ ਸੰਤੁਲਨ ਸੰਕਟ ਹੋਰ ਖ਼ਰਾਬ ਹੋ ਸਕਦਾ ਹੈ ਅਤੇ ਇਸ ਨਾਲ ਰੁਪਏ ’ਤੇ ਦਬਾਅ ਵਧ ਰਿਹਾ ਹੈ। ਇਹ ਸੰਭਾਵਿਤ ਵਾਧਾ ਪਾਕਿਸਤਾਨ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਤ ਕਰੇਗਾ ਕਿਉਂਕਿ ਪਾਕਿਸਤਾਨ ਆਯਾਤਿਤ ਊਰਜਾ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਚਾਲੂ ਵਿੱਤ ਸਾਲ 2022 ਦੇ ਪਹਿਲੇ 10 ਮਹੀਨਿਆਂ ’ਚ ਊਰਜਾ ਆਯਾਤ ਬਿੱਲ ਪਹਿਲੇ ਹੀ 72 ਫ਼ੀ ਸਦੀ ਵਧ ਗਿਆ ਹੈ। 

 Pakistan also started moving towards poverty, the Pakistani rupee fell sharply against the dollarPakistan also started moving towards poverty, the Pakistani rupee fell sharply against the dollar

ਇਕ ਰਿਪੋਰਟ ਮੁਤਾਬਕ ਪਾਕਿਸਤਾਨੀ ਰੁਪਏ ਦੀ ਤਰ੍ਹਾਂ ਹੀ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ 22 ਮਹੀਨੇ ਦੇ ਹੇਠਲੇ ਪੱਧਰ 10.3 ਅਰਬ ਡਾਲਰ ’ਤੇ ਆ ਗਿਆ ਹੈ। ਇਸ ਲਈ ਆਮ 90 ਦਿਨਾਂ ਦੇ ਆਯਾਤ ਕਵਰ ਦੀ ਤੁਲਨਾ ’ਚ ਪਾਕਿਸਤਾਨ ਦਾ ਆਯਾਤ ਕਵਰ ਵਰਤਮਾਨ ’ਚ ਘਟਾ ਕੇ ਸਿਰਫ਼ 45 ਦਿਨ ਕਰ ਦਿਤਾ ਗਿਆ ਹੈ। ਉਧਰ ਪਾਕਿਸਤਾਨ ਦੇ ਕੋਲ ਹੁਣ ਸਿਰਫ਼ ਇਕ ਮਹੀਨੇ ਲਈ ਵਿਦੇਸ਼ਾਂ ਤੋਂ ਸਮਾਨ ਆਯਾਤ ਕਰਨ ਦਾ ਪੈਸਾ ਬਚਿਆ ਹੈ।

DollerDoller

ਇਸ ਤੋਂ ਇਲਾਵਾ ਅਗਲੇ ਦੋ ਮਹੀਨਿਆਂ ’ਚ ਪਾਕਿਸਤਾਨ ਨੂੰ ਵੱਖ ਤੋਂ 4.4 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਚੁਕਾਉਣਾ ਹੈ ਅਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਹੋਰ ਵੀ ਜ਼ਿਆਦਾ ਕਮੀ ਆ ਜਾਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਨੂੰ ਫ਼ੌਰਨ ਮਦਦ ਨਹੀਂ ਮਿਲਦੀ ਹੈ ਤਾਂ ਪਾਕਿਸਤਾਨ ਦੀ ਸਥਿਤੀ ਵੀ ਸ਼੍ਰੀਲੰਕਾ ਦੀ ਤਰ੍ਹਾਂ ਹੋ ਸਕਦੀ ਹੈ ਅਤੇ ਬਿਜਲੀ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ ਜ਼ਰੂਰੀ ਸਮਾਨਾਂ ਲਈ ਸੰਘਰਸ਼ ਕਰਨਾ ਪਵੇਗਾ।  


 

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement