Kenton Cool News: ਬ੍ਰਿਟਿਸ਼ ਪਰਬਤਾਰੋਹੀ ਨੇ ਤੋੜਿਆ ਅਪਣਾ ਰਿਕਾਰਡ, 19ਵੀਂ ਵਾਰ ਕੀਤੀ ਐਵਰੈਸਟ ਦੀ ਚੜ੍ਹਾਈ
Published : May 19, 2025, 6:41 am IST
Updated : May 19, 2025, 7:07 am IST
SHARE ARTICLE
British climber Kenton Cool breaks his own record
British climber Kenton Cool breaks his own record

ਦੱਖਣ-ਪੱਛਮੀ ਇੰਗਲੈਂਡ ਦੇ 51 ਸਾਲਾ ਕੈਂਟਨ ਕੂਲ ਨੇ ਐਤਵਾਰ ਨੂੰ ਕਈ ਹੋਰ ਪਰਬਤਾਰੋਹੀਆਂ ਦੇ ਨਾਲ 8,849 ਮੀਟਰ ਦੀ ਚੋਟੀ ਨੂੰ ਸਰ ਕੀਤਾ।

British climber Kenton Cool breaks his own record : ਇਕ ਬ੍ਰਿਟਿਸ਼ ਪਰਬਤਾਰੋਹੀ ਨੇ ਐਤਵਾਰ ਨੂੰ 19ਵੀਂ ਵਾਰ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਹੈ। ਇਸ ਤਰ੍ਹਾਂ ਉਸ ਨੇ ਇਕ ਗ਼ੈਰ-ਸ਼ੇਰਪਾ ਗਾਈਡ ਦੁਆਰਾ ਦੁਨੀਆਂ ਦੇ ਸੱਭ ਤੋਂ ਉੱਚੇ ਪਹਾੜ ’ਤੇ ਸੱਭ ਤੋਂ ਵੱਧ ਚੜ੍ਹਾਈ ਕਰਨ ਦਾ ਅਪਣਾ ਰਿਕਾਰਡ ਤੋੜਿਆ ਹੈ।

ਦੱਖਣ-ਪੱਛਮੀ ਇੰਗਲੈਂਡ ਦੇ 51 ਸਾਲਾ ਕੈਂਟਨ ਕੂਲ ਨੇ ਐਤਵਾਰ ਨੂੰ ਕਈ ਹੋਰ ਪਰਬਤਾਰੋਹੀਆਂ ਦੇ ਨਾਲ 8,849 ਮੀਟਰ ਦੀ ਚੋਟੀ ਨੂੰ ਸਰ ਕੀਤਾ। ਹਿਮਾਲੀਅਨ ਗਾਈਡਜ਼ ਨੇਪਾਲ ਦੇ ਇਸਵਾਰੀ ਪੌਡੇਲ ਨੇ ਇਸ ਸਬੰਧੀ ਜਾਣਕਾਰੀ ਦਿਤੀ। ਕੂਲ ਨੇ ਪਹਿਲੀ ਵਾਰ 2004 ਵਿਚ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਸੀ ਅਤੇ ਉਦੋਂ ਤੋਂ ਲਗਭਗ ਹਰ ਸਾਲ ਅਜਿਹਾ ਕਰ ਰਿਹਾ ਹੈ। ਸਿਰਫ਼ ਨੇਪਾਲੀ ਸ਼ੇਰਪਾ ਗਾਈਡਾਂ ਨੇ ਹੀ ਕੂਲ ਤੋਂ ਵੱਧ ਵਾਰ ਚੋਟੀ ਨੂੰ ਸਰ ਕੀਤਾ ਹੈ। ਨੇਪਾਲੀ ਸ਼ੇਰਪਾ ਗਾਈਡ ਕਾਮੀ ਰੀਟਾ ਦੁਆਰਾ 30 ਵਾਰ ਕੀਤੀ ਗਈ ਹੈ।           (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement