ਨਿਊਜ਼ੀਲੈਂਡ : ਨਸ਼ਿਆਂ ਦੀ ਖੇਪ ਨੂੰ ਮੋਟਰਾਂ 'ਚ ਲੁਕੋ ਕੇ ਲਿਆਉਣ ਲਈ ਹਰਪ੍ਰੀਤ ਲਿੱਧੜ ਦੋਸ਼ੀ ਕਰਾਰ
Published : Jun 19, 2020, 10:13 am IST
Updated : Jun 19, 2020, 10:13 am IST
SHARE ARTICLE
File Photo
File Photo

ਪੰਜਾਬੀ ਨਾਂ ਵੀ ਨਸ਼ਿਆਂ ਦੀ ਆਮਦ ਵਿਚ ਸ਼ਾਮਲ

ਔਕਲੈਂਡ, 18 ਜੂਨ (ਹਰਜਿੰਦਰ ਸਿੰਘ ਬਸਿਆਲਾ):ਨਸ਼ਿਆਂ ਦੇ ਕਾਰੋਬਾਰ ਨੂੰ ਅੰਜ਼ਾਮ ਦੇਣ ਦੇ ਲਈ ਵਿਦੇਸ਼ਾਂ ਵਿਚ ਭਾਰਤੀਆਂ ਦਾ ਨਾਂ ਕੋਈ ਨਵਾਂ ਨਹੀਂ ਹੈ। ਹੁਣ ਨਿਊਜ਼ੀਲੈਂਡ 'ਚ ਵੀ ਅਜਿਹਾ ਇਕ ਪੰਜਾਬੀ ਨਾਂ ਜੁੜ ਗਿਆ ਹੈ ਜਿਸ ਦਾ ਅਸਰ ਭਾਰਤੀ ਭਾਈਚਾਰੇ ਦੀ ਉਭਰਦੀ ਸ਼ਾਖ ਉਤੇ ਪੈ ਸਕਦਾ ਹੈ। ਅੱਜ ਔਕਲੈਂਡ ਹਾਈ ਕੋਰਟ ਜਿਥੇ ਨਸ਼ਿਆਂ ਦੀ ਇਕ ਵੱਡੀ ਖੇਪ ਦਾ ਮਾਮਲਾ ਚੱਲ ਰਿਹਾ ਸੀ, ਵਿਖੇ  ਹਰਪ੍ਰੀਤ ਲਿੱਧੜ ਨਾਂ ਦਾ ਵਿਅਕਤੀ ਦੋਸ਼ੀ ਪਾਇਆ ਗਿਆ ਜਿਸ ਨੇ ਕਲਾਸ-ਏ ਦਾ ਮੈਥਾਫੇਟਾਮਿਨ  (ਸਿੰਥੈਟਿਕ ਨਸ਼ਾ)  14 ਕਿਲੋਗ੍ਰਾਮ ਅਤੇ ਮੌਲੀ ਨਸ਼ਾ ਜਿਸ ਨੂੰ ਐਮ.ਡੀ.ਐਮ.ਏ. ਕਹਿੰਦੇ ਹਨ 2 ਕਿਲੋਗ੍ਰਾਮ ਤਕ ਬਿਜਲੀ ਦੀਆਂ ਵੱਡੀਆਂ ਮੋਟਰਾਂ ਵਿਚ ਲੁਕੋ ਕੇ ਇਥੇ ਮੰਗਵਾਇਆ ਸੀ।

ਕਾਨੂੰਨ ਮੁਤਾਬਕ ਨਸ਼ਾ ਆਯਾਤ ਕਰਨ ਦੇ ਦੋਸ਼ ਵਿਚ ਹੁਣ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਵੀ ਮਿਲ ਸਕਦੀ ਹੈ। ਅੱਜ ਹਰਪ੍ਰੀਤ ਲਿੱਧੜ ਦੀ ਵੀਡੀਉ ਕਾਨਫਰੰਸ ਰਾਹੀਂ ਸੁਣਵਾਈ ਕਰਵਾਈ ਗਈ। ਪਿਛਲੇ ਸਾਲ ਜਦੋਂ ਬਾਰਡਰ ਸਕਿਉਰਿਟੀ ਫੋਰਸ ਨੇ ਨਸ਼ੇ ਦੀ ਅੱਧਾ ਟਨ ਵਾਲੀ ਸ਼ਿਪਮੈਂਟ ਫੜੀ ਸੀ ਤਾਂ ਇਸ ਮਾਮਲੇ ਵਿਚ ਦੋ ਕੈਨੇਡੀਅਨ ਵੀ ਸ਼ਾਮਲ ਪਾਏ ਗਏ ਸਨ।  ਇਸ ਮਾਮਲੇ 'ਚ ਹਰਪ੍ਰੀਤ ਲਿੱਧੜ ਉਤੇ 14 ਕਿਲੋਗ੍ਰਾਮ ਨਸ਼ੇ ਦੀ ਤਸਕਰੀ ਦਾ ਕੇਸ ਚਲਦਾ ਸੀ। ਜਿਸ ਸਮੇਂ ਇਹ ਨਸ਼ਾ ਫੜਿਆ ਗਿਆ ਸੀ ਉਸ ਵੇਲੇ ਉਸਦੀ ਬਜ਼ਾਰੂ ਕੀਮਤ 235 ਮਿਲੀਅਨ ਡਾਲਰ ਸੀ।

File PhotoFile Photo

ਜਾਂਚ ਵਿਚ ਅੰਤਰਰਾਸ਼ਟਰੀ ਗਿਰੋਹਾਂ ਦੀ ਛਾਣਬੀਣ ਕੀਤੀ ਗਈ ਅਤੇ ਨਿਊਜ਼ੀਲੈਂਡ ਅਧਾਰਿਤ ਕੰਪਨੀ ਦੀ ਵੀ ਜਾਂਚ ਹੋਈ ਸੀ। ਪਿਛਲੇ ਸਾਲ ਅਗਸਤ ਮਹੀਨੇ ਇਹ ਸ਼ਿਪਮੈਂਟ ਥਾਈਲੈਂਡ ਤੋਂ ਆਈ ਸੀ ਅਤੇ ਇਸਨੂੰ ਹਾਈ ਰਿਸਕ ਸ਼੍ਰੇਣੀ ਵਿਚ ਰੱਖ ਕੇ ਜਾਂਚ ਕੀਤੀ ਗਈ ਸੀ। ਪਿਛਲੇ ਸਾਲ 6 ਸਤੰਬਰ ਨੂੰ ਇਸ ਖਬਰ ਨੂੰ ਨੈਸ਼ਨਲ ਮੀਡੀਆ ਨੇ ਪ੍ਰਕਾਸ਼ਿਤ ਕੀਤਾ ਸੀ।

ਇਸ ਸ਼ਿਪ ਵਿਚ 60 ਬਿਜਲੀ ਵਾਲੀਆਂ ਮੋਟਰਾਂ ਆਈਆਂ ਸਨ ਅਤੇ ਹਰ ਮੋਟਰ ਵਿਚ 8 ਕਿਲੋਗ੍ਰਾਮ ਦੇ ਕਰੀਬ ਨਸ਼ਾ ਲੁਕੋ ਕੇ ਰਖਿਆ ਗਿਆ ਸੀ। 65 ਕਸਟਮ ਅਧਿਕਾਰੀਆਂ ਅਤੇ ਪੁਲਿਸ ਸਟਾਫ਼ ਨੇ ਉਸ ਸਮੇਂ ਇਸ ਜਾਂਚ-ਪੜ੍ਹਤਾਲ ਵਿਚ ਹਿੱਸਾ ਲਿਆ ਸੀ ਤੇ ਔਕਲੈਂਡ ਦੀਆਂ 9 ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿਚ ਵੀ 15 ਕਿਲੋਮਗ੍ਰਾਮ ਮੈਥ, ਇਕ ਬੰਦੂਕ ਅਤੇ ਭਾਰੀ ਮਾਤਰਾ ਵਿਚ ਨਕਦੀ ਫੜੀ ਗਈ ਸੀ। ਇਹ ਸਾਰੀ ਸਪਲਾਈ 6 ਮਹੀਨਿਆਂ ਵਾਸਤੇ ਪਹੁੰਚੀ ਸੀ। ਨਿਊਜ਼ੀਲੈਂਡ ਵਿਚ ਨਸ਼ਿਆਂ ਦੀ ਆਯਾਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement