ਕੈਨੇਡਾ ਦੀ ਅਬਾਦੀ 4 ਕਰੋੜ ਤੋਂ ਪਾਰ, 2022 'ਚ ਦਰਜ ਕੀਤਾ ਗਿਆ ਸੀ ਰਿਕਾਰਡ ਸਾਢੇ ਦਸ ਲੱਖ ਦਾ ਵਾਧਾ
Published : Jun 19, 2023, 10:10 am IST
Updated : Jun 19, 2023, 10:10 am IST
SHARE ARTICLE
Canada's population exceeds 4 million
Canada's population exceeds 4 million

ਜੇਕਰ ਆਬਾਦੀ ’ਚ ਵਾਧੇ ਦਾ ਇਹੀ ਰੁਝਾਨ ਰਿਹਾ ਤਾਂ ਅਗਲੇ 20 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਪੰਜ ਕਰੋੜ ਨੂੰ ਪਾਰ ਕਰ ਜਾਵੇਗੀ

ਵਸ਼ਿੰਗਟਨ - ਕੈਨੇਡਾ ਦੀ ਆਬਾਦੀ 16 ਜੂਨ ਨੂੰ ਚਾਰ ਕਰੋੜ ਨੂੰ ਪਾਰ ਕਰ ਗਈ ਹੈ। ਅੰਕੜਾ ਵਿਭਾਗ ਅਨੁਸਾਰ ਇੱਕ ਸਾਲ ਦੌਰਾਨ ਵਿਦੇਸ਼ਾਂ ਤੋਂ ਆ ਕੇ ਵੱਸੇ ਲੋਕਾਂ ਕਾਰਨ 2022 ਵਿਚ ਆਬਾਦੀ ’ਚ ਰਿਕਾਰਡ ਸਾਢੇ ਦਸ ਲੱਖ (10,50,111) ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਮਗਰੋਂ ਵੱਧ ਬੱਚੇ ਪੈਦਾ ਕਰਨ ਦੀ ਲਹਿਰ ਤਹਿਤ 1957 ਵਿਚ ਦੇਸ਼ ’ਚ ਆਬਾਦੀ ਦੇ ਵਾਧੇ ਦਾ ਰਿਕਾਰਡ ਦਰਜ ਕੀਤਾ ਗਿਆ ਸੀ। 

ਅੰਕੜਾ ਵਿਭਾਗ ਦੇ ਮੁਖੀ ਅਨਿਲ ਅਰੋੜਾ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ਵਿਚ ਮੀਲ ਪੱਥਰ ਬਣਿਆ ਇਹ ਅੰਕੜਾ ਅਨੁਮਾਨ ਤੋਂ ਪੰਜ ਮਿੰਟ ਪਹਿਲਾਂ ਪੂਰਾ ਹੋ ਗਿਆ। ਅਰੋੜਾ ਨੇ ਦੱਸਿਆ ਕਿ ਇਹ ਅਨੁਮਾਨ ਸੀ ਕਿ ਚਾਰ ਕਰੋੜ ਆਬਾਦੀ ਦਾ ਅੰਕੜਾ 16 ਜੂਨ ਨੂੰ ਬਾਅਦ ਦੁਪਹਿਰ ਤਿੰਨ ਵਜੇ ਹਾਸਲ ਹੋਇਆ, ਜੋ ਕਿ ਉਸ ਤੋਂ ਪੰਜ ਮਿੰਟ ਪਹਿਲਾਂ ਹੀ ਪੂਰਾ ਹੋ ਗਿਆ।

ਉਨ੍ਹਾਂ ਕਿਹਾ ਕਿ ਜੇਕਰ ਆਬਾਦੀ ’ਚ ਵਾਧੇ ਦਾ ਇਹੀ ਰੁਝਾਨ ਰਿਹਾ ਤਾਂ ਅਗਲੇ 20 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਪੰਜ ਕਰੋੜ ਨੂੰ ਪਾਰ ਕਰ ਜਾਵੇਗੀ। ਅੰਕੜਾ ਵਿਭਾਗ ਅਨੁਸਾਰ 2016 ਤੋਂ 2021 ਦੇ ਪੰਜ ਸਾਲਾਂ ਦੌਰਾਨ ਸਥਾਈ ਵਾਧਾ ਸਿਰਫ਼ 9.4 ਫ਼ੀਸਦ ਹੋਇਆ, ਜਦ ਕਿ ਇਸੇ ਸਮੇਂ ਦੌਰਾਨ 5.3 ਫ਼ੀਸਦੀ ਵਾਧਾ ਪਰਵਾਸੀਆਂ ਕਾਰਨ ਹੋਇਆ। ਆਬਾਦੀ ਦੇ ਵਾਧੇ ਵਿਚ ਤੇਜ਼ੀ ਬਾਰੇ ਮਾਹਿਰਾਂ ਦੇ ਵਿਚਾਰਾਂ ’ਚ ਵੱਡਾ ਫਰਕ ਹੈ। ਕੁਝ ਇਸ ਨੂੰ ਦੇਸ਼ ਦੀ ਆਰਥਿਕਤਾ ’ਚ ਵਾਧੇ ਨਾਲ ਜੋੜ ਕੇ ਦੇਖ ਰਹੇ ਹਨ, ਜਦ ਕਿ ਕੁਝ ਦਾ ਵਿਚਾਰ ਹੈ ਕਿ ਦੇਸ਼ ਦੀ ਡਾਵਾਂਡੋਲ ਆਰਥਿਕਤਾ ਦਾ ਮੁੱਖ ਕਾਰਨ ਆਬਾਦੀ ਵਾਧਾ ਹੀ ਹੈ।   

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement