Pakistan News : ਪਾਕਿਸਤਾਨ ’ਚ ਹਿੰਦੂਆਂ ਦੀ ਆਬਾਦੀ 38 ਲੱਖ , ਜੋ ਦੇਸ਼ ਦਾ ਸਭ ਤੋਂ ਵੱਡਾ ਘੱਟ ਗਿਣਤੀ ਸਮੂਹ
Published : Jul 19, 2024, 7:10 pm IST
Updated : Jul 19, 2024, 7:10 pm IST
SHARE ARTICLE
 Hindus are the largest Minority Community in Pakistan
Hindus are the largest Minority Community in Pakistan

ਮੁਸਲਮਾਨਾਂ ਦੀ ਹਿੱਸੇਦਾਰੀ ’ਚ ਮਾਮੂਲੀ ਕਮੀ, 96.35 ਫ਼ੀਸਦੀ ਹੋਈ ,ਸਿੱਖਾਂ ਦੀ ਗਿਣਤੀ 15,998

Pakistan News : ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ 2017 ਵਿਚ 35 ਲੱਖ ਤੋਂ ਵਧ ਕੇ 2023 ਵਿਚ 38 ਲੱਖ ਹੋ ਗਈ ਹੈ, ਜਿਸ ਨਾਲ ਉਹ ਇਸਲਾਮਿਕ ਦੇਸ਼ ਵਿਚ ਸੱਭ ਤੋਂ ਵੱਡਾ ਘੱਟ ਗਿਣਤੀ ਸਮੂਹ ਬਣ ਗਿਆ। ਇਹ ਜਾਣਕਾਰੀ ਪਿਛਲੇ ਸਾਲ ਦੀ ਮਰਦਮਸ਼ੁਮਾਰੀ ਦੇ ਅਧਿਕਾਰਤ ਅੰਕੜਿਆਂ ਤੋਂ ਪ੍ਰਾਪਤ ਕੀਤੀ ਗਈ ਸੀ।

ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ (ਪੀ.ਬੀ.ਐਸ.) ਨੇ ਵੀਰਵਾਰ ਨੂੰ 7ਵੀਂ ਵਸੋਂ ਅਤੇ ਰਿਹਾਇਸ਼ੀ ਮਰਦਮਸ਼ੁਮਾਰੀ 2023 ਦੇ ਨਤੀਜੇ ਜਾਰੀ ਕੀਤੇ। 2023 ’ਚ ਪਾਕਿਸਤਾਨ ਦੀ ਕੁਲ ਆਬਾਦੀ 2,40,458,089 ਸੀ।

ਇਹ ਦਰਸਾਉਂਦਾ ਹੈ ਕਿ ਕੁਲ ਆਬਾਦੀ ’ਚ ਮੁਸਲਮਾਨਾਂ ਦੀ ਹਿੱਸੇਦਾਰੀ 2017 ’ਚ 96.47 ਫ਼ੀ ਸਦੀ ਤੋਂ ਥੋੜ੍ਹੀ ਘੱਟ ਕੇ 2023 ’ਚ 96.35 ਫ਼ੀ ਸਦੀ ਹੋ ਗਈ ਹੈ ਜਦਕਿ ਪਿਛਲੇ ਛੇ ਸਾਲਾਂ ’ਚ ਸਾਰੀਆਂ ਪ੍ਰਮੁੱਖ ਧਾਰਮਕ ਘੱਟ ਗਿਣਤੀਆਂ ਦੀ ਆਬਾਦੀ ’ਚ ਵਾਧਾ ਹੋਇਆ ਹੈ।

ਹਿੰਦੂਆਂ ਦੀ ਆਬਾਦੀ 2017 ’ਚ 35 ਲੱਖ ਤੋਂ ਵਧ ਕੇ 2023 ’ਚ 38 ਲੱਖ ਹੋ ਗਈ ਪਰ ਕੁਲ ਆਬਾਦੀ ’ਚ ਉਨ੍ਹਾਂ ਦੀ ਹਿੱਸੇਦਾਰੀ 1.73 ਤੋਂ ਘਟ ਕੇ 1.61 ਫੀ ਸਦੀ ਰਹਿ ਗਈ ਹੈ। ਇਹ ਦਰਸਾਉਂਦਾ ਹੈ ਕਿ ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ।

ਈਸਾਈਆਂ ਦੀ ਆਬਾਦੀ ਵੀ 26 ਲੱਖ ਤੋਂ ਵਧ ਕੇ 33 ਲੱਖ ਹੋ ਗਈ। ਕੁਲ ਆਬਾਦੀ ਵਿਚ ਈਸਾਈਆਂ ਦੀ ਹਿੱਸੇਦਾਰੀ 1.27 ਤੋਂ ਵਧ ਕੇ 1.37 ਫ਼ੀ ਸਦੀ ਹੋ ਗਈ ਹੈ। ਅਹਿਮਦੀਆਂ ਦੀ ਅਸਲ ਆਬਾਦੀ ਦੇ ਨਾਲ-ਨਾਲ ਕੁਲ ਆਬਾਦੀ ’ਚ ਉਨ੍ਹਾਂ ਦੀ ਹਿੱਸੇਦਾਰੀ ’ਚ ਵੀ ਗਿਰਾਵਟ ਵੇਖੀ ਗਈ। ਉਨ੍ਹਾਂ ਦੇ ਭਾਈਚਾਰੇ ਦੀ ਆਬਾਦੀ 2017 ’ਚ 1,91,737 (ਕੁਲ ਆਬਾਦੀ ਦਾ 0.09 ਫ਼ੀ ਸਦੀ ) ਤੋਂ 29,053 ਘਟ ਕੇ 162,684 (ਕੁਲ ਆਬਾਦੀ ਦਾ 0.07 ਫ਼ੀ ਸਦੀ) ਹੋ ਗਈ।

ਸਿੱਖਾਂ ਦੀ ਆਬਾਦੀ 15,998 ਅਤੇ ਪਾਰਸੀ ਭਾਈਚਾਰੇ ਦੀ 2,348 ਸੀ। ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਦੀ ਆਬਾਦੀ 2017 ’ਚ ਲਗਭਗ 20.76 ਕਰੋੜ ਤੋਂ ਵਧ ਕੇ 2023 ’ਚ 24.14 ਕਰੋੜ ਹੋ ਗਈ ਹੈ ਜੋ 2.55 ਫ਼ੀ ਸਦੀ ਦੀ ਵਿਕਾਸ ਦਰ ਨਾਲ ਹੈ। ਅੰਕੜਿਆਂ ਮੁਤਾਬਕ ਇਸ ਦਰ ਨਾਲ ਪਾਕਿਸਤਾਨ ਦੀ ਆਬਾਦੀ 2050 ਤਕ ਦੁੱਗਣੀ ਹੋਣ ਦੀ ਉਮੀਦ ਹੈ।

ਆਬਾਦੀ ਵਿਭਾਗ ਦੇ ਅਨੁਸਾਰ, ਮਰਦਾਂ ਦੀ ਕੁਲ ਗਿਣਤੀ 12.432 ਕਰੋੜ ਸੀ, ਜਦਕਿ ਔਰਤਾਂ ਦੀ ਗਿਣਤੀ 11.715 ਕਰੋੜ ਦਰਜ ਕੀਤੀ ਗਈ ਸੀ। ਲਿੰਗ ਅਨੁਪਾਤ 1.06 ਸੀ, ਜਦਕਿ ਟਰਾਂਸਜੈਂਡਰ ਆਬਾਦੀ 20,331 ਦੱਸੀ ਗਈ ਸੀ।

ਅੰਕੜੇ ਦਰਸਾਉਂਦੇ ਹਨ ਕਿ 2023 ’ਚ, ਕੁਲ ਆਬਾਦੀ ਦਾ 67 ਫ਼ੀ ਸਦੀ 30 ਸਾਲ ਤੋਂ ਘੱਟ ਉਮਰ ਦਾ ਸੀ ਅਤੇ 80 ਫ਼ੀ ਸਦੀ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਸੀ। 67 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਕੁਲ ਆਬਾਦੀ ਦਾ ਸਿਰਫ 3.55 ਫ਼ੀ ਸਦੀ ਸਨ। ਸਾਲ 2017 ’ਚ ਕੁਲ ਆਬਾਦੀ ਦਾ 66.12 ਫੀ ਸਦੀ ਵਿਆਹਿਆ ਹੋਇਆ ਸੀ, ਜਦਕਿ 2023 ’ਚ ਇਹ ਅੰਕੜਾ 64.79 ਦਰਜ ਕੀਤਾ ਗਿਆ ਸੀ।

Location: Pakistan, Islamabad

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement