
ਖੇਤੀਬਾੜੀ ਯੋਗ ਜ਼ਮੀਨਾਂ 'ਤੇ ਰਿਹਾਇਸ਼ੀ ਘਰਾਂ ਦੀ ਉਸਾਰੀ ਕਰਨ ਦਾ ਕੀਤਾ ਵਿਰੋਧ
ਵੈਨਕੂਵਰ: ਬੀਤੇ ਦਿਨੀਂ ਕੈਨੇਡਾ ਵਿਖੇ ਪਨਟਿਕਟਨ ਸ਼ਹਿਰ ਦੇ ਕਿਸਾਨਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਇਕ ਰੋਸ ਰੈਲੀ ਕ਼ੱਢੀ। ਇਸ ਰੈਲੀ ਵਿਚ ਕਿਸਾਨ ਅਪਣੇ ਟਰੈਕਟਰਾਂ ‘ਤੇ ਪਹੁੰਚੇ ਅਤੇ ਉਹਨਾਂ ਨੇ ਅਪਣੇ ਟਰੈਕਟਰ ਨਗਰਪਾਲਿਕਾ ਦੀ ਇਮਾਰਤ ਅੱਗੇ ਲਿਜਾ ਕੇ ਖੜ੍ਹੇ ਕਰ ਦਿੱਤੇ।
Tractor rally by Canadian farmers
ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੈਰੀਅਨ ਕੋਜ਼ਰ ਤੇ ਜੋਸ਼ੀ ਤਾਇਬਜੀ ਨੇ ਕਿਹਾ ਕਿ ਵੈਨਕੂਵਰ ਦੀ ਡਿਵੈਲਪਰ ਕੰਪਨੀ ਕੈਨੇਡੀਅਨ ਹੌਰੀਜਨ ਵਲੋਂ ਸਪਿਲਰ ਰੋਡ 'ਤੇ 163 ਏਕੜ ਰਕਬੇ ਵਿਚ 320 ਘਰ ਬਣਾਉਣ ਲਈ ਨਗਰਪਾਲਿਕਾ ਨੂੰ ਅਰਜ਼ੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਭਾਈਚਾਰਾ ਇਸ ਦਾ ਡਟ ਕੇ ਵਿਰੋਧ ਕਰਦਾ ਹੈ।
Tractor rally by Canadian farmers
ਉਹਨਾਂ ਕਿਹਾ ਕਿ ਉਹ ਖੇਤੀਬਾੜੀ ਯੋਗ ਜ਼ਮੀਨ 'ਤੇ ਰਿਹਾਇਸ਼ੀ ਘਰਾਂ ਦੀ ਉਸਾਰੀ ਨਹੀਂ ਹੋਣ ਦੇਣਗੇ। ਇਸ ਮੌਕੇ ਪਨਟਿਕਟਨ ਦੇ ਮੇਅਰ ਜੌਹਨ ਵੈਸਲਕੀ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹ ਸਾਰੇ ਸ਼ਹਿਰ ਵਾਸੀਆਂ ਦੇ ਹਿੱਤ ਵਿਚ ਫ਼ੈਸਲਾ ਕਰਨਗੇ ਤੇ ਕਿਸਾਨ ਭਾਈਚਾਰੇ ਦੀਆਂ ਮੰਗਾਂ ਦਾ ਪੂਰਾ ਸਨਮਾਨ ਕਰਨਗੇ। ਇਸ ਬਾਰੇ ਅੰਤਿਮ ਫ਼ੈਸਲਾ ਦਸੰਬਰ ਵਿਚ ਕੀਤਾ ਜਾਵੇਗਾ।