
Punjabi Joined the British Army: ਪਿਤਾ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਡੀ.ਐਸ.ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਰਿਟਾਇਰ ਹੋਏ ਹਨ।
Punjabi Joined the British Army: ਜਿੱਥੇ ਇੱਕ ਪਾਸੇ ਸਿੱਖਾਂ ਦੀ ਗਲਤ ਤਸਵੀਰ ਪੇਸ਼ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਸਿੱਖਾਂ ਦੀ ਸ਼ਾਨ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਏ ਦਿਨ ਦੇਖਣ ਨੂੰ ਮਿਲ ਰਹੀ ਹੈ।
ਪੰਜਾਬ ਦੇ ਜੰਮਪਲ ਅਤੇ ਕਿਸਾਨ ਪਰਿਵਾਰ ਦੇ ਪੁੱਤ ਹਰਪ੍ਰੀਤ ਸਿੰਘ ਗੁਰਾਇਆ ਦੀ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਈ ਹੈ। ਜਿਸ ਨੇ ਦੁਨੀਆਂ ਭਰ ਵਿੱਚ ਇੱਕ ਵਾਰ ਮੁੜ ਤੋਂ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ, ਅਤੇ ਸਿੱਖਾਂ ਨੂੰ ਦੇਸ਼ ਵਿੱਚ ਬਦਨਾਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਇਆ ਹੈ।
ਹਰਪ੍ਰੀਤ ਸਿੰਘ ਗੁਰਾਇਆ ਜੋਕਿ ਜਲੰਧਰ ਦੀ ਰਾਮਾ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ ਦੇ ਪਿਤਾ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਡੀ.ਐਸ.ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਰਿਟਾਇਰ ਹੋਏ ਹਨ।
ਜਦਕਿ ਮਾਤਾ ਵੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹਨ। ਹਰਪ੍ਰੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਜੋਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਜੱਦੀ ਪਿੰਡ ਗੁਰਾਇਆ (ਜਲੰਧਰ) ਵਿਖੇ ਖੇਤੀਬਾੜੀ ਕਰਦੇ ਹਨ, ਅੱਜ ਕੱਲ੍ਹ ਆਪਣੇ ਪੁੱਤਰ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਗਵਾਹ ਬਣਨ ਲਈ ਪਰਿਵਾਰ ਸਮੇਤ ਇੰਗਲੈਂਡ ਗਏ ਹੋਏ ਹਨ।