
ਗ਼ਰੀਬਾਂ ਅਤੇ ਕਿਸਾਨਾਂ ਦੀਆਂ ਐਨਕਾਂ ਬਣਾਉਣ ਵਾਲੀ NGO ਨੂੰ ਦਿੱਤੇ 124 ਕਰੋੜ ਰੁਪਏ
ਭਾਰਤ ਸਮੇਤ ਕਈ ਦੇਸ਼ਾਂ ਦੇ ਲੋਕਾਂ ਨੂੰ ਮਿਲੇਗਾ ਲਾਭ
ਕੈਲੀਫੋਰਨੀਆ : ਅਰਬਪਤੀ ਜੈਫ਼ ਬੇਜੋਸ ਦੀ ਸਾਬਕਾ ਪਤਨੀ ਮੈਕੈਂਜੀ ਸਕਾਟ ਨੇ ਅੱਖਾਂ ਦੀ ਰੌਸ਼ਨੀ ਲਈ ਦੁਨੀਆ ਦਾ ਸਭ ਤੋਂ ਵੱਡਾ ਦਾਨ ਕੀਤਾ ਹੈ। ਉਨ੍ਹਾਂ ਨੇ ਅੱਖਾਂ ਲਈ ਕੰਮ ਕਰਨ ਵਾਲੀ ਇੱਕ ਐਨ.ਜੀ.ਓ. ਵਿਜ਼ਨ ਸਪਰਿੰਗ ਨੂੰ 124 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਇਸ ਨਾਲ ਭਾਰਤ ਸਮੇਤ ਬੰਗਲਾਦੇਸ਼, ਘਾਨਾ, ਕੀਨੀਆ ਅਤੇ ਯੁਗਾਂਡਾ ਦੇ ਗ਼ਰੀਬਾਂ ਅਤੇ ਕਿਸਾਨਾਂ ਲਈ ਐਨਕਾਂ ਬਣਾਈਆਂ ਜਾਣਗੀਆਂ।
ਮੈਕੈਂਜੀ ਸਕਾਟ ਦਾ ਮਕਸਦ ਦੁਨੀਆ ਵਿਚ ਰਹਿੰਦੇ ਗਰੀਬ ਲੋਕਾਂ ਅਤੇ ਕਿਸਾਨਾਂ ਦੀ ਮਦਦ ਕਰਨਾ ਹੈ। ਇਹ ਫੰਡ ਹਜ਼ਾਰਾਂ ਘੱਟ ਆਮਦਨੀ ਵਾਲੇ ਕਿਸਾਨਾਂ ਨੂੰ ਐਨਕਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਜੋ ਚਾਹ, ਕੌਫੀ ਆਦਿ ਦੇ ਖੇਤਾਂ ਵਿੱਚ ਕੰਮ ਕਰਦੇ ਹਨ। ਵਿਜ਼ਨ ਸਪਰਿੰਗ ਵਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਟੀਚਾ 70 ਮਿਲੀਅਨ ਦਾਨ ਵਿਚ ਦੇਣਾ ਹੈ।