
ਮਰਨ ਵਾਲਿਆਂ ਵਿੱਚੋਂ ਪੰਜ ਮੁਲਾਕਾਤੀ ਸਨ ਜਦਕਿ ਤਿੰਨ ਜੇਲ੍ਹ ਅਧਿਕਾਰੀ ਸਨ।
ਯਾਂਗੋਨ: ਮਿਆਂਮਾਰ ਦੀ ਪੁਰਾਣੀ ਰਾਜਧਾਨੀ ਯਾਂਗੋਨ ਵਿੱਚ ਸਥਿਤ ਦੇਸ਼ ਦੀ ਸਭ ਤੋਂ ਵੱਡੀ ਜੇਲ੍ਹ ਇਨਸੇਨ ਜੇਲ੍ਹ ਵਿੱਚ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚੋਂ ਪੰਜ ਮੁਲਾਕਾਤੀ ਸਨ ਜਦਕਿ ਤਿੰਨ ਜੇਲ੍ਹ ਅਧਿਕਾਰੀ ਸਨ।
ਧਿਆਨ ਯੋਗ ਹੈ ਕਿ ਇਹ ਬੰਬ ਧਮਾਕਾ ਬੁੱਧਵਾਰ 19 ਅਕਤੂਬਰ ਨੂੰ ਇਨਸੇਨ ਜੇਲ੍ਹ ਦੇ ਮੇਲ ਰੂਮ ਵਿੱਚ ਹੋਇਆ ਸੀ। ਇਹ ਜੇਲ੍ਹ ਮਿਆਂਮਾਰ ਦੀ ਸਭ ਤੋਂ ਵੱਡੀ ਜੇਲ੍ਹ ਹੈ ਅਤੇ ਇੱਥੇ ਭਾਰੀ ਫੌਜੀ ਮੌਜੂਦਗੀ ਵੀ ਹੈ। ਇਸ ਜੇਲ੍ਹ ਵਿੱਚ ਦਸ ਹਜ਼ਾਰ ਤੋਂ ਵੱਧ ਕੈਦੀ ਸਜ਼ਾ ਕੱਟ ਰਹੇ ਹਨ। ਇਨ੍ਹਾਂ ਕੈਦੀਆਂ ਵਿੱਚ ਕਈ ਸਿਆਸੀ ਕੈਦੀ ਵੀ ਸ਼ਾਮਲ ਹਨ। ਸਥਾਨਕ ਲੋਕਾਂ ਮੁਤਾਬਕ ਇਹ ਧਮਾਕਾ ਜੇਲ੍ਹ ਦੇ ਪ੍ਰਵੇਸ਼ ਦੁਆਰ 'ਤੇ ਹੋਇਆ ਜਿਸ 'ਚ ਦੋ ਪਾਰਸਲ ਬੰਬ ਧਮਾਕੇ ਹੋਏ।