ਪੰਜ ਆਲਮੀ ਚੁਨੌਤੀਆਂ ’ਤੇ ਸਿਖਿਆ ਵਿਭਾਗ ਕਰਵਾਏਗਾ ਵਿਗਿਆਨਕ ਚਰਚਾ
Published : Oct 19, 2024, 10:10 am IST
Updated : Oct 19, 2024, 10:10 am IST
SHARE ARTICLE
The education department will hold a scientific discussion on five global challenges
The education department will hold a scientific discussion on five global challenges

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਤੋਂ ਬਾਅਦ ਉਠਿਆ ਮੁੱਦਾ

The education department will hold a scientific discussion on five global challenges:  ਕੇਂਦਰੀ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਨੇ ‘ਮਨੁੱਖਤਾ ਦੀ ਭਲਾਈ ਲਈ ਵਿਗਿਆਨ ਤੇ ਤਕਨਾਲੋਜੀ’ ਵਿਸ਼ੇ ’ਤੇ ਉਤਰ ਭਾਰਤ ਨੈਸ਼ਨਲ ਵਿਗਿਆਨਕ ਡਰਾਮਾ ਪ੍ਰੋਗਰਾਮ ਕਰਵਾਏਗਾ।

ਦਰਅਸਲ ਵਿਸ਼ਵ ਸਿਹਤ ਸੰਗਠਨ ਦੀਆਂ ਰਿਪੋਰਟਾਂ ਨੇ ਹਰੇਕ ਦੇਸ਼ ਦੇ ਸਿੱਖਿਆ ਤੇ ਸਿਹਤ ਮਹਿਕਮਿਆਂ ਤੋਂ ਸਰਕਾਰਾਂ ਨੂੰ ਵੱਡੀਆਂ ਚੁਣੌਤੀਆਂ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੋਈ ਹੈ। ਇਸ ਲਈ ਪੰਜਾਬ ਭਾਰਤ ਸਰਕਾਰ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਵੀ ਇਨ੍ਹਾਂ ਚੁਣੌਤੀਆਂ ਦੇ ਵਿਗਿਆਨਕ ਹੱਲ ਲੱਭਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।  ਇਸ ਪ੍ਰੋਗਰਾਮ ਲਈ 5 ਉਪ ਵਿਸ਼ੇ ਵੀ ਜਾਰੀ ਕਰ ਦਿੱਤੇ ਹਨ।

ਇਨ੍ਹਾਂ ਵਿਚ ਪ੍ਰਮੁੱਖ ਵਿਸ਼ਾ ਆਲਮੀ ਜਲ ਸੰਕਟ ਅਤੇ ਆਰਟੀਫੀਸ਼ੀਅਲ ਇੰਟੈਲਜੈਂਸੀ ਹੈ। ਇਨ੍ਹਾਂ ਤੋਂ ਇਲਾਵਾ ਆਫ਼ਤ ਪ੍ਰਬੰਧਨ ਲਈ ਕੁਦਰਤੀ ਤਕਨੀਕਾਂ, ਸਿਹਤ ਤੇ ਸੈਨੀਟੇਸ਼ਨ, ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ ’ਤੇ ਵੀ ਵਿਦਿਆਰਥੀਆਂ ਨੂੰ ਵਿਗਿਆਨ ਸਾਂਝ ਪਾਉਣ ਲਈ ਸੱਦਾ ਦਿੱਤਾ ਗਿਆ ਹੈ।

ਸੰਸਾਰ ’ਚ 2 ਅਰਬ 20 ਕਰੋੜ ਲੋਕਾਂ ਨੂੰ ਨਹੀਂ ਮਿਲਦਾ ਪੀਣ ਵਾਲਾ ਪਾਣੀ
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਮੌਜੂਦਾ ਸਮੇਂ ਵਿਚ 2 ਅਰਬ 20 ਕਰੋੜ ਲੋਕ ਪੀਣ ਵਾਲੇ ਸਾਫ਼ ਪਾਣੀ ਤੋਂ ਵਾਂਝੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਸਾਲ 1984 ਵਿਚ ਭੂਮੀਗਤ ਪਾਣੀ ਦੀ ਕੁੱਲ ਭੰਡਾਰਣ ਸਮਰੱਥਾ 2.44 ਮਿਲੀਅਨ ਏਕੜ ਫੁੱਟ ਸੀ ਜੋ ਕਿ ਸਾਲ 2013 ਵਿਚ ਘੱਟ ਕੇ 11.63 ਮਿਲੀਅਨ ਏਕੜ ਫੁੱਟ ਰਹਿ ਗਿਆ।

ਇਸ ਲਈ ਭਵਿੱਖ ਦੇ ਵਿਗਿਆਨੀਆਂ/ਵਿਦਿਆਰਥੀਆਂ ਨੂੰ ਇਸ ਚੁਣੌਤੀ ’ਤੇ ਵਿਚਾਰ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਕਿ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਲਈ ਹੱਲ ਪੇਸ਼ ਕਰਨਗੇ। ਮਾਹਰਾਂ ਅਨੁਸਾਰ, 2030 ਤਕ ਆਲਮੀ ਘਰੇਲੂ ਉਤਪਾਦ ਵਿੱਚ ਲਗਪਗ 1500 ਖਰਬ ਤੋਂ ਵੱਧ  ਡਾਲਰਾਂ ਦਾ ਯੋਗਦਾਨ ਪਾ ਸਕਦਾ ਹੈ। ਇਨ੍ਹਾਂ ਵਿਸ਼ਿਆਂ ’ਤੇ ਵਿਗਿਆਨਕ ਸਾਂਝ ਪਾਉਣ ਤੋਂ ਇਲਾਵਾ ਆਫ਼ਤ ਪ੍ਰਬੰਧਨ ਲਈ ਆਧੁਨਿਕ ਤਕਨੀਕਾਂ ਵਿਸ਼ੇ ਵੱਲ ਵਿਦਿਆਰਥੀਆਂ ਦਾ ਝੁਕਾਅ ਵਧਾਉਣ ਲਈ ਵਿਭਾਗ ਦਾ ਮੁੱਖ ਉਪਰਾਲਾ ਕੀਤਾ ਗਿਆ ਹੈ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ, ਸਾਲ 2000 ਤੋਂ 2019 ਤਕ, ਲਗਪਗ 4 ਅਰਬ 20 ਕਰੋੜ ਲੋਕ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਹੋਏ ਸਨ। ਇਸੇ ਤਰ੍ਹਾਂ ਚੌਥਾ ਵਿਸ਼ਾ ਸਿਹਤ ਅਤੇ ਸੈਨੀਟੇਸ਼ਨ ਦੇ ਸੰਦਰਭ ’ਚ ਹਾਲੀਆ  ਅੰਕੜਿਆਂ ਅਨੁਸਾਰ, ਸੰਸਾਰ ਭਰ ’ਚ ਹਰ ਸਾਲ 20 ਲੱਖ 60 ਹਜ਼ਾਰ  ਲੋਕ ਸੈਨੀਟੇਸ਼ਨ ਅਤੇ ਸਿਹਤ ਸੇਵਾਵਾਂ ਦੀ ਘਾਟ ਕਾਰਨ ਮਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement