
2,700 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਤੋਂ ਲੋਕ ਹੋਏ ਸ਼ਾਮਲ
Millions of People Protested in America Against Trump's Policies Latest News in Punjabi ਵਾਸ਼ਿੰਗਟਨ ਡੀ.ਸੀ. : ਨਿਊਜ਼ ਏਜੰਸੀ ਨੇ ਪ੍ਰਬੰਧਕਾਂ ਦੇ ਹਵਾਲੇ ਨਾਲ ਰਿਪੋਰਟ ਦਿਤੀ ਕਿ 'ਨੋ ਕਿੰਗਜ਼ ਪ੍ਰੋਟੈਸਟ' ਵਿਚ ਲਗਭਗ ਸੱਤ ਮਿਲੀਅਨ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ। ਵਿਰੋਧ ਪ੍ਰਦਰਸ਼ਨਾਂ ਵਿਚ ਸੰਯੁਕਤ ਰਾਜ ਅਮਰੀਕਾ ਦੇ 2,700 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਤੋਂ ਲੋਕ ਸ਼ਾਮਲ ਹੋਏ ਹਨ, ਜਿਨ੍ਹਾਂ ਵਿਚ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਅਤੇ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ ਹੈ।
ਰਿਪੋਰਟ ਦੇ ਅਨੁਸਾਰ, ਇਸ ਸਾਲ ਦੇ ਸ਼ੁਰੂ ਵਿਚ ਜੂਨ ਵਿਚ ਹੋਏ 'ਨੋ ਕਿੰਗਜ਼ ਪ੍ਰੋਟੈਸਟ' ਦੇ ਪਹਿਲੇ ਦੌਰ ਦੇ ਮੁਕਾਬਲੇ ਇਹ ਗਿਣਤੀ 20 ਲੱਖ ਵੱਧ ਸੀ। ਪੁਲਿਸ ਦੇ ਅਨੁਸਾਰ, ਵਿਆਪਕ ਰੈਲੀਆਂ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀਆਂ ਹਨ, ਕੋਈ ਘਟਨਾ ਜਾਂ ਗ੍ਰਿਫ਼ਤਾਰੀ ਦੀ ਰਿਪੋਰਟ ਨਹੀਂ ਹੈ।
ਨਿਊਜ਼ ਏਜੰਸੀ ਨੇ ਰਿਪੋਰਟ ਦਿਤੀ ਕਿ ਸ਼ਿਕਾਗੋ, ਜੋ ਕਿ ਟਰੰਪ ਦੇ ਇਮੀਗ੍ਰੇਸ਼ਨ ਕਰੈਕਡਾਊਨ ਦਾ ਕੇਂਦਰ ਹੈ, ਲੋਕਾਂ ਨੇ ਘਰੇਲੂ ਬਣੇ ਸਾਈਨਾਂ ਅਤੇ "ਹੈਂਡਸ ਆਫ਼ ਸ਼ਿਕਾਗੋ" ਪੋਸਟਰਾਂ ਨਾਲ ਰੈਲੀ ਕੀਤੀ, ਕੁੱਝ ਮੈਕਸੀਕਨ ਅਤੇ ਪ੍ਰਾਈਡ ਝੰਡਿਆਂ ਦੇ ਨਾਲ ਉਲਟੇ ਅਮਰੀਕੀ ਝੰਡੇ ਲਹਿਰਾਏ। ਲਾਸ ਏਂਜਲਸ ਵਿਚ, ਪ੍ਰਦਰਸ਼ਨਕਾਰੀ ਫੁੱਲੇ ਹੋਏ ਪਹਿਰਾਵੇ ਵਿਚ ਸੜਕਾਂ 'ਤੇ ਅਮਰੀਕੀ ਝੰਡੇ ਲਹਿਰਾਉਂਦੇ ਦਿਖਾਈ ਦਿਤੇ।
(For more news apart from Millions of People Protested in America Against Trump's Policies Latest News in Punjabi stay tuned to Rozana Spokesman.)