
ਬਚਾਅ ਕਾਰਜ ਜਾਰੀ
ਮਨੀਲਾ: ਫਿਲੀਪੀਨਜ ਵਿੱਚ ਇਸ ਸਾਲ ਆਏ ਤੂਫ਼ਾਨ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਐਤਵਾਰ ਨੂੰ ਅਧਿਕਾਰਤ ਅੰਕੜਿਆਂ ਮੁਤਾਬਕ ਤੂਫਾਨ ਕਾਰਨ ਕਰੀਬ 75 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਥਾਵਾਂ 'ਤੇ ਭਾਰੀ ਤਬਾਹੀ ਹੋਈ ਹੈ, ਉੱਥੇ ਪਾਣੀ ਅਤੇ ਭੋਜਨ ਪਹੁੰਚਾਉਣ ਦੇ ਯਤਨ ਜਾਰੀ ਹਨ। ਤੂਫਾਨ ਰਾਏ ਕਾਰਨ 300,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਅਤੇ ਬੀਚ ਰਿਜ਼ੋਰਟ ਛੱਡਣੇ ਪਏ। ਕਈ ਖੇਤਰਾਂ ਵਿੱਚ ਸੰਚਾਰ ਅਤੇ ਬਿਜਲੀ ਸੇਵਾਵਾਂ ਵਿੱਚ ਵਿਘਨ ਪਿਆ ਹੈ। ਬਿਜਲੀ ਦੇ ਖੰਭੇ ਅਤੇ ਕਈ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਅਤੇ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।
Typhoon wreaks havoc in Philippines
ਬੋਹੋਲ ਦੇ ਗਵਰਨਰ ਆਰਥਰ ਯੈਪ ਨੇ ਆਪਣੇ ਫੇਸਬੁੱਕ ਪੇਜ ਤੋਂ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਦੇ ਮੇਅਰਾਂ ਨੇ ਕਿਹਾ ਹੈ ਕਿ ਇੱਥੇ 49 ਲੋਕਾਂ ਦੀ ਮੌਤ ਹੋ ਗਈ ਹੈ। ਕੁੱਲ ਮਿਲਾ ਕੇ ਇਹ ਅੰਕੜਾ 75 ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 13 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਅਤੇ 10 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
Typhoon wreaks havoc in Philippines
ਵੀਰਵਾਰ ਨੂੰ ਤੂਫਾਨ ਦੀ ਰਫਤਾਰ 195 ਕਿਲੋਮੀਟਰ ਪ੍ਰਤੀ ਘੰਟਾ ਸੀ। ਉਨ੍ਹਾਂ ਕਿਹਾ ਕਿ ਸੰਚਾਰ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਉਨ੍ਹਾਂ ਨੂੰ ਉੱਚੀਆਂ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ।
No Typhoon wreaks havoc in Philippines,
ਹਜ਼ਾਰਾਂ ਫੌਜੀ ਅਤੇ ਪੁਲਿਸ ਕਰਮਚਾਰੀ ਲੋਕਾਂ ਨੂੰ ਬਚਾਉਣ ਦੇ ਕੰਮ 'ਚ ਲੱਗੇ ਹੋਏ ਹਨ। ਤੂਫਾਨ ਕਾਰਨ ਸੜਕ 'ਤੇ ਡਿੱਗੇ ਮਲਬੇ ਅਤੇ ਦਰੱਖਤਾਂ ਨੂੰ ਹਟਾਉਣ ਲਈ ਮਸ਼ੀਨਾਂ ਭੇਜ ਦਿੱਤੀਆਂ ਗਈਆਂ ਹਨ। ਚੈਰਿਟੀ ਕਰਨ ਵਾਲੇ ਜਾਂ ਐਮਰਜੈਂਸੀ ਮਦਦ ਦੇਣ ਵਾਲਿਆਂ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।