ਕੈਨੇਡੀਅਨ ਪੰਜਾਬੀ 'ਤੇ ਪਤਨੀ ਦੇ ਕਤਲ ਦਾ ਦੋਸ਼
Published : Dec 19, 2022, 1:08 pm IST
Updated : Dec 19, 2022, 1:11 pm IST
SHARE ARTICLE
Image
Image

ਤਿੰਨ ਬੱਚਿਆਂ ਦੀ ਮਾਂ ਹੈ ਮ੍ਰਿਤਕ ਹਰਪ੍ਰੀਤ ਕੌਰ 

 

ਟੋਰਾਂਟੋ - ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਇੱਕ 40 ਸਾਲਾ ਕੈਨੇਡੀਅਨ-ਸਿੱਖ 'ਤੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ 'ਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।

ਸਰੀ ਦੇ ਨਵਿੰਦਰ ਗਿੱਲ ਨੂੰ 7 ਦਸੰਬਰ ਨੂੰ ਆਪਣੀ ਪਤਨੀ ਹਰਪ੍ਰੀਤ ਕੌਰ (40) ਨੂੰ ਕਈ ਵਾਰ ਚਾਕੂ ਮਾਰਨ ਦੇ ਦੋਸ਼ ਵਿੱਚ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਹਿਰਾਸਤ ਵਿੱਚ ਲੈ ਲਿਆ ਸੀ।

ਘਟਨਾ ਵਾਲੀ ਰਾਤ ਗਿੱਲ ਨੂੰ ਸ਼ੱਕੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਇੱਕ ਦਿਨ ਬਾਅਦ ਛੱਡ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਉਸ ਨੂੰ ਪਿਛਲੇ ਹਫ਼ਤੇ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਦੋਸ਼ ਆਇਦ ਕੀਤੇ ਗਏ। 

ਪੀੜਤ ਹਰਪ੍ਰੀਤ ਜੋ ਤਿੰਨ ਬੱਚਿਆਂ ਦੀ ਮਾਂ ਹੈ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।

ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਉਦੋਂ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸੀ, ਕਿ ਮਾਮਲੇ ਨੂੰ ਸੁਲਝਾਉਣ ਲਈ ਜਾਂਚਕਰਤਾ 24 ਘੰਟੇ ਕੰਮ ਕਰ ਰਹੇ ਹਨ।

ਪਿਰੋਟੀ ਨੇ ਕਿਹਾ, "ਇਨ੍ਹਾਂ ਘਟਨਾਵਾਂ ਦਾ ਪ੍ਰਭਾਵ ਸਿਰਫ਼ ਪੀੜਤ ਦੇ ਪਰਿਵਾਰ 'ਤੇ ਹੀ ਨਹੀਂ, ਬਲਕਿ ਦੋਸਤਾਂ ਅਤੇ ਪੂਰੇ ਭਾਈਚਾਰੇ 'ਤੇ ਪੈਂਦਾ ਹੈ।"

ਇਸ ਮਾਮਲੇ ਨੂੰ ਘਰੇਲੂ ਹਿੰਸਾ ਦਾ ਹੋਣ ਬਾਰੇ ਇਸ਼ਾਰਾ ਕਰਦੇ ਹੋਏ ਉਸ ਨੇ ਕਿਹਾ, "ਜਦੋਂ ਵੀ ਕੋਈ ਘਰੇਲੂ ਹਿੰਸਾ ਦਾ ਮਾਮਲਾ ਉੱਠਦਾ ਹੈ, ਪੁਲਿਸ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।"

ਇਸ ਦੌਰਾਨ, ਭਾਰਤ ਵਿੱਚ ਹਰਪ੍ਰੀਤ ਦੇ ਪਰਿਵਾਰ ਲਈ ਯਾਤਰਾ ਦੇ ਖ਼ਰਚੇ, ਅੰਤਿਮ ਸਸਕਾਰ ਦੇ ਪ੍ਰਬੰਧਾਂ ਅਤੇ ਕਨੂੰਨੀ ਖ਼ਰਚਿਆਂ ਦੇ ਭੁਗਤਾਨ ਵਿੱਚ ਮਦਦ ਕਰਨ ਲਈ ਇੱਕ 'ਗੋ ਫ਼ੰਡ ਮੀ' ਮੁਹਿੰਮ ਸ਼ੁਰੂ ਕੀਤੀ ਗਈ ਹੈ।

'ਗੋ ਫ਼ੰਡ ਮੀ' ਬਿਆਨ ਵਿੱਚ ਲਿਖਿਆ ਗਿਆ ਹੈ, "ਹਰਪ੍ਰੀਤ ਦੇ ਮਾਤਾ-ਪਿਤਾ ਅਤੇ ਭਰਾ ਭਾਰਤ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ, ਅਤੇ ਉਹਨਾਂ ਲਈ ਆਪਣੀ ਧੀ ਅਤੇ ਭੈਣ ਨੂੰ ਗੁਆਉਣ ਦਾ ਦੁੱਖ ਸਹਿਣ ਕਰਨਾ ਬੜਾ ਮੁਸ਼ਕਿਲ ਹੈ।"

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰਪ੍ਰੀਤ ਦੇ ਮਾਤਾ-ਪਿਤਾ ਆਪਣੇ ਦੋਹਤੇ-ਦੋਹਤੀਆਂ ਦੇ ਭਵਿੱਖ ਨੂੰ ਲੈ ਕੇ ਬੜੇ ਚਿੰਤਤ ਹਨ, ਅਤੇ ਉਨ੍ਹਾਂ ਦੀ ਕਸਟਡੀ ਸਬੰਧੀ ਕਨੂੰਨੀ ਸਲਾਹ ਲੈਣਾ ਚਾਹੁੰਦੇ ਹਨ।

20,000 ਡਾਲਰ ਇਕੱਠਾ ਕਰਨ ਦੀ ਕੋਸ਼ਿਸ਼ ਲਾਈਐ ਚਲਾਈ ਗਈ ਮੁਹਿੰਮ 'ਚ ਹੁਣ ਤੱਕ 10,906 ਡਾਲਰ ਇਕੱਠੇ ਹੋ ਚੁੱਕੇ ਹਨ। 

ਮੁਹਿੰਮ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਉਹ ਇੱਕ ਮੱਧ-ਵਰਗੀ ਪਰਿਵਾਰ ਤੋਂ ਹਨ, ਜਿਨ੍ਹਾਂ ਕੋਲ ਗ਼ੁਜ਼ਾਰੇ ਜੋਗੀ ਬੱਚਤ ਹੈ, ਅਤੇ ਉਹ ਉਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਅਤੇ ਬਣਦੀਆਂ ਰਸਮਾਂ ਪੂਰੀਆਂ ਕਰਨ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹਨ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement