ਮਨਜੋਤ ਕੌਰ ਨੇ 18 ਹਜ਼ਾਰ ਫੁੱਟ ’ਤੇ ਸਕਾਈਡਾਈਵਿੰਗ ਜ਼ਰੀਏ ਕੀਤਾ ਕਿਸਾਨਾਂ ਦਾ ਪ੍ਰਚਾਰ

By : GAGANDEEP

Published : Jan 20, 2021, 1:14 pm IST
Updated : Jan 20, 2021, 1:18 pm IST
SHARE ARTICLE
Manjot Kaur
Manjot Kaur

ਮਨਜੋਤ ਕੌਰ ਦਾ ਸਾਰਾ ਪਰਿਵਾਰ ਬਿ੍ਰਟਿਸ਼ ਆਰਮੀ ਅਤੇ ਭਾਰਤੀ ਫ਼ੌਜ ਨਾਲ ਜੁੜਿਆ ਹੋਇਆ ਹੈ

ਫਰਿਜ਼ਨੋ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਵਿੱਢੇ ਅੰਦੋਲਨ ਨੂੰ ਦਿਨ ਪ੍ਰਤੀ ਦਿਨ ਮਜ਼ਬੂਤੀ ਮਿਲਦੀ ਜਾ ਰਹੀ ਹੈ। ਹਰ ਕਿਸੇ ਵੱਲੋਂ ਆਪੋ ਅਪਣੇ ਤਰੀਕੇ ਨਾਲ ਕਿਸਾਨੀ ਅੰਦੋਲਨ ਵਿਚ ਅਪਣਾ ਯੋਗਦਾਨ ਪਾਇਆ ਜਾ ਰਿਹਾ।

PHOTOManjot Kaur

ਇਸੇ ਲੜੀ ਤਹਿਤ ਫਰਿਜ਼ਨੋ ਵਿਚ ਰਹਿਣ ਵਾਲੀ ਪੰਜਾਬ ਦੀ ਧੀ ਮਨਜੋਤ ਕੌਰ ਨੇ ਵੀ 18 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਸਕਾਈ ਡਾਈਵਿੰਗ ਜ਼ਰੀਏ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਇਸ ਦੌਰਾਨ ਮਨਜੋਤ ਨੇ ਕਿਸਾਨਾਂ ਦੇ ਹੱਕ ਵਿਚ ‘ਨੋ ਫਾਰਮਰ ਨੋ ਫੂਡ’ ਵਾਲੀ ਟੀ ਸ਼ਰਟ ਪਾਈ ਹੋਈ ਸੀ। 

Manjot KaurManjot Kaur

ਇਸ ਮੌਕੇ ਮਨਜੋਤ ਕੌਰ ਗਿੱਲ ਨੇ ਆਖਿਆ ਕਿ ਉਹ ਕਿਸਾਨਾਂ ਦੇ ਸੁਪੋਰਟ ਵਿਚ ਇਹ ਕਾਰਨਾਮਾ ਕਰਨ ਜਾ ਰਹੀ ਹੈ। ਉਸ ਨੇ ਆਖਿਆ ਕਿ ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ।

Manjot KaurManjot Kaur

ਉਸ ਨੇ ਆਖਿਆ ਕਿ ਮੇਰਾ ਸਾਰਾ ਪਰਿਵਾਰ ਬਿ੍ਰਟਿਸ਼ ਆਰਮੀ ਅਤੇ ਭਾਰਤੀ ਫ਼ੌਜ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਮਨਜੋਤ ਕੌਰ ਦਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਜੋ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਾਫ਼ੀ ਸਾਲਾਂ ਤੋਂ ਕੈਲੇਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਚ ਰਹਿ ਰਿਹਾ ਹੈ।

Manjot KaurManjot Kaur

ਮਨਜੋਤ ਦੇ ਪੜਦਾਦਾ ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫ਼ੌਜ ਵਿਚ ਸੇਵਾ ਨਿਭਾਅ ਰਹੇ ਸਨ। ਮਨਜੋਤ ਦੇ ਦਾਦਾ ਜੀ ਵੀ ਭਾਰਤੀ ਫ਼ੌਜ ਵਿਚ 1965 ਅਤੇ 71 ਦੀ ਜੰਗ ਲੜ ਚੁੱਕੇ ਹਨ। ਹੁਣ ਮਨਜੋਤ ਕੌਰ ਦਾ ਵੱਡਾ ਭਰਾ ਹਰਜੋਤ ਸਿੰਘ ਗਿੱਲ ਅਮਰੀਕੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਿਹਾ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement