
ਕੈਦ ਤੋਂ ਇਲਾਵਾ 1 ਲੱਖ ਡਾਲਰ ਦਾ ਜੁਰਮਾਨਾ ਵੀ ਕੀਤਾ ਗਿਆ
ਵਾਸ਼ਿੰਗਟਨ - ਇੱਕ ਭਾਰਤੀ ਨਾਗਰਿਕ ਨੂੰ 35 ਲੱਖ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਕਬੂਲ ਕਰਨ ਮਗਰੋਂ ਸੱਤ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ।
ਬੋਸਟਨ ਵਿੱਚ ਸੰਘੀ ਵਕੀਲਾਂ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਨੀਸ਼ ਕੁਮਾਰ ਨਸ਼ੀਲੇ ਪਦਾਰਥ ਅਤੇ ਨਸ਼ੀਲੀਆਂ ਦਵਾਈਆਂ ਅਮਰੀਕਾ ਲੈ ਕੇ ਆਇਆ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਮਾਰ ਨੂੰ ਯੂ.ਐਸ. ਜ਼ਿਲ੍ਹਾ ਅਦਾਲਤ ਦੇ ਜੱਜ ਮਾਰਕ ਐਲ ਵੁਲਫ਼ ਨੇ 87 ਮਹੀਨਿਆਂ ਦੀ ਕੈਦ ਅਤੇ ਤਿੰਨ ਮਹੀਨਿਆਂ ਦੀ ਕੈਦ ਦੀ ਵੱਖਰੀ ਸਜ਼ਾ ਸੁਣਾਈ। ਉਸ 'ਤੇ 1 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਵਕੀਲਾਂ ਨੇ ਕਿਹਾ ਕਿ ਕੁਮਾਰ ਨੇ ਇਸ ਕਾਰਵਾਈ ਤੋਂ 35 ਲੱਖ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਅਤੇ ਲੱਖਾਂ ਗ਼ੈਰ-ਕਨੂੰਨੀ ਅਤੇ ਅਣਅਧਿਕਾਰਤ ਦਵਾਈਆਂ ਸੰਯੁਕਤ ਰਾਜ ਵਿੱਚ ਉਨ੍ਹਾਂ ਲੋਕਾਂ ਨੂੰ ਭੇਜੀਆਂ ਜਿਨ੍ਹਾਂ ਕੋਲ ਉਨ੍ਹਾਂ ਦੀ ਲਿਖਤੀ ਮਨਜ਼ੂਰੀ ਨਹੀਂ ਸੀ।
ਕੁਮਾਰ 'ਮਿਹੂ ਬਿਜ਼ਨਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ' ਵਿੱਚ ਹਿੱਸੇਦਾਰ ਸੀ। ਇਹ ਇੱਕ ਮੁੰਬਈ-ਆਧਾਰਿਤ ਫ਼ਾਰਮਾਸਿਊਟੀਕਲ ਕੰਪਨੀ ਹੈ ਜੋ 'ਆਲ ਹਰਬ ਡਿਸਟ੍ਰੀਬਿਊਟਰਜ਼', '365 ਲਾਈਫ ਗਰੁੱਪ', ਅਤੇ 'ਹੈਲਥ ਲਾਈਫ਼ 365' ਸਮੇਤ ਵੱਖ-ਵੱਖ ਨਾਵਾਂ ਹੇਠ ਕੰਮ ਕਰਦੀ ਹੈ।
ਉਸ ਨੂੰ ਫਰਵਰੀ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਉਸ ਨੇ ਪਾਬੰਦੀਸ਼ੁਦਾ ਪਦਾਰਥਾਂ ਦੀ ਵਿਕਰੀ ਵਿੱਚ ਆਪਣੀ ਸ਼ਮੂਲੀਅਤ ਕਬੂਲ ਨਹੀਂ ਕੀਤੀ ਸੀ।