Gaza Ceasefire: ਗਾਜ਼ਾ ਵਿੱਚ ਸ਼ਾਂਤੀ ਬਹਾਲ, ਇਜ਼ਰਾਈਲ-ਹਮਾਸ ਨੇ 3 ਬੰਧਕਾਂ ਦੇ ਬਦਲੇ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ 
Published : Jan 20, 2025, 1:26 pm IST
Updated : Jan 20, 2025, 1:26 pm IST
SHARE ARTICLE
Peace restored in Gaza, Israel-Hamas free 90 Palestinian prisoners in exchange for 3 hostages
Peace restored in Gaza, Israel-Hamas free 90 Palestinian prisoners in exchange for 3 hostages

ਇਹ ਕਦਮ ਕਤਰ, ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ਵਿੱਚ ਹੋਏ 42 ਦਿਨਾਂ ਦੇ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਆਇਆ ਹੈ

 

 Gaza Ceasefire: ਇਜ਼ਰਾਈਲ ਨੇ ਸੋਮਵਾਰ ਨੂੰ ਐਤਵਾਰ ਤੋਂ ਸ਼ੁਰੂ ਹੋਈ ਜੰਗਬੰਦੀ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ 90 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਜਵਾਬ ਵਿੱਚ, ਹਮਾਸ ਨੇ ਤਿੰਨ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਹੈ।

ਇਹ ਕਦਮ ਕਤਰ, ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ਵਿੱਚ ਹੋਏ 42 ਦਿਨਾਂ ਦੇ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਆਇਆ ਹੈ। ਇਸ ਸਮਝੌਤੇ ਦਾ ਉਦੇਸ਼ ਗਾਜ਼ਾ ਵਿੱਚ 15 ਮਹੀਨਿਆਂ ਤੋਂ ਚੱਲ ਰਹੀ ਹਿੰਸਾ ਨੂੰ ਖ਼ਤਮ ਕਰਨਾ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਹੈ।


ਐਤਵਾਰ ਨੂੰ ਹਮਾਸ ਦੁਆਰਾ ਰਿਹਾਅ ਕੀਤੀਆਂ ਗਈਆਂ ਤਿੰਨ ਇਜ਼ਰਾਈਲੀ ਮਹਿਲਾ ਬੰਧਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਜ਼ਰਾਈਲ ਨੇ ਸੋਮਵਾਰ ਸਵੇਰੇ ਓਫਰ ਜੇਲ ਤੋਂ 90 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਕੈਦੀਆਂ ਦਾ ਪੱਛਮੀ ਤੱਟ 'ਤੇ ਬੇਟੂਨੀਆ ਸ਼ਹਿਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।

ਜੰਗਬੰਦੀ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਵਿਸਥਾਪਿਤ ਹਜ਼ਾਰਾਂ ਫ਼ਲਸਤੀਨੀ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੇ।  

ਜਬਾਲੀਆ ਦੇ ਵਸਨੀਕ ਰਾਣਾ ਮੋਹਸਿਨ ਨੇ ਕਿਹਾ, "ਅਸੀਂ ਆਖ਼ਰਕਾਰ ਘਰ ਪਹੁੰਚ ਗਏ ਹਾਂ। ਇੱਥੇ ਸਿਰਫ਼ ਮਲਬਾ ਬਚਿਆ ਹੈ, ਪਰ ਇਹ ਸਾਡਾ ਘਰ ਹੈ।"


ਜੰਗਬੰਦੀ ਦੌਰਾਨ ਹਮਾਸ ਦੁਆਰਾ ਰੱਖੇ ਗਏ 33 ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਬਦਲੇ ਵਿੱਚ, ਇਜ਼ਰਾਈਲ 1,900 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਇਨ੍ਹਾਂ ਵਿੱਚੋਂ ਉਹ 230 ਕੈਦੀ ਹਨ ਜਿਨ੍ਹਾਂ ਨੂੰ ਇਜ਼ਰਾਈਲ ਨੇ ਘਾਤਕ ਹਮਲਿਆਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੂੰ ਕਤਰ ਜਾਂ ਤੁਰਕੀ ਭੇਜੇ ਜਾਣ ਦੀ ਸੰਭਾਵਨਾ ਹੈ।

ਸਮਝੌਤੇ ਮੁਤਾਬਕ ਇਜ਼ਰਾਈਲੀ ਫ਼ੌਜਾਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਪਿੱਛੇ ਹਟ ਜਾਣਗੀਆਂ ਅਤੇ ਗਾਜ਼ਾ ਤੱਕ ਮਨੁੱਖੀ ਸਹਾਇਤਾ ਪਹੁੰਚਾਈ ਜਾਵੇਗੀ।

16ਵੇਂ ਦਿਨ ਬਾਕੀ ਬਚੇ ਬੰਧਕਾਂ ਦੀ ਰਿਹਾਈ ਅਤੇ ਇਜ਼ਰਾਈਲੀ ਫ਼ੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਬਾਰੇ ਗੱਲਬਾਤ ਕੀਤੀ ਜਾਵੇਗੀ।
ਬਾਕੀ ਬਚੇ ਬੰਧਕਾਂ ਦੀਆਂ ਲਾਸ਼ਾਂ ਵਾਪਸ ਕਰ ਦਿੱਤੀਆਂ ਜਾਣਗੀਆਂ ਅਤੇ ਗਾਜ਼ਾ ਦੇ ਮੁੜ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement