
ਇਸ ਨੂੰ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਵਿਚ ਹੀ ਸਗੋਂ ਵਿਦੇਸ਼ਾਂ ਵਿਚ ਵੀ ਲਗਾਤਾਰ ਸਮਰਥਨ ਮਿਲ ਰਿਹਾ ਹੈ। ਬੀਤੇ ਦਿਨੀ ਟੂਲਕਿੱਟ ਮਾਮਲੇ 'ਚ 22 ਸਾਲਾ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਿਚਕਾਰ ਅੱਜ ਸਵੀਡਿਸ਼ ਵਾਤਾਵਰਣ ਐਕਟੀਵਿਸਟ ਗਰੇਟਾ ਥਨਬਰਗ ਟੂਲਕਿੱਟ ਮਾਮਲੇ 'ਚ ਗ੍ਰਿਫਤਾਰ 22 ਸਾਲਾ ਦਿਸ਼ਾ ਰਵੀ ਦਾ ਸਮਰਥਨ ਕੀਤਾ ਹੈ।
Greta Thanberg
ਗਰੇਟਾ ਥਨਬਰਗ ਦਾ ਟਵੀਟ
ਉਸ ਨੇ ਟਵੀਟ ਕਰਕੇ ਕਿਹਾ, " ਬੋਲਣ ਦੀ ਆਜ਼ਾਦੀ ਅਤੇ ਸ਼ਾਂਤੀਪੂਰਣ ਪ੍ਰਦਰਸ਼ਨ ਸਾਰਿਆਂ ਦਾ ਮਨੁੱਖੀ ਅਧਿਕਾਰ ਹੈ। ਇਸ ਮਨੁੱਖੀ ਅਧਿਕਾਰ 'ਤੇ ਕੋਈ ਬਹਿਸ ਨਹੀਂ ਕੀਤੀ ਜਾ ਸਕਦੀ। ਇਸ ਨੂੰ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ।
GRETA TWEET
ਜੇਲ੍ਹ 'ਚ ਬੰਦ ਦਿਸ਼ਾ ਰਵੀ ਦੇ ਸਮਰਥਨ 'ਚ ਉਤਰੀ ਗਰੇਟਾ ਥਨਬਰਗ ਨੇ ਸੰਗਠਨ 'ਫਰਾਈਡੇਜ਼ ਫਾਰ ਫਿਊਚਰ ਇੰਡੀਆ' ਦੇ ਉਸ ਟਵੀਟ ਨੂੰ ਕੋਟ ਕੀਤਾ ।
Disha Ravi
ਦੱਸਣਯੋਗ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਕਿਸਾਨਾਂ ਪ੍ਰਦਰਸ਼ਨ ਨਾਲ ਸਬੰਧਤ ਟੂਲਕਿੱਟ ਸੋਸ਼ਲ ਮੀਡਿਆ ਤੇ ਸਾਂਝੀ ਕਾਰਨ ਦੇ ਦੋਸ਼ 'ਚ ਗ੍ਰਿਫ਼ਤਾਰ ਦਿਸ਼ਾ ਰਵੀ ਨੂੰ ਤਿੰਨ ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।