
ਸਰੋਗੇਟਸ ਵਿੱਚ ਪੈਦਾ ਹੋਏ ਜ਼ਿਆਦਾਤਰ ਬੱਚਿਆਂ ਦੇ ਮਾਪੇ ਯੂਰਪ, ਲਾਤੀਨੀ ਅਮਰੀਕਾ ਅਤੇ ਚੀਨ ਵਿੱਚ ਰਹਿੰਦੇ ਹਨ
ਕੀਵ : ਯੂਕਰੇਨ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਬੰਬ ਵਿਰੋਧੀ ਸ਼ੈਲਟਰ ਵਿੱਚ ਘੱਟ ਤੋਂ ਘੱਟ 20 ਸਰੋਗੇਟ ਬੱਚੇ ਆਪਣੇ ਵਿਦੇਸ਼ੀ ਮਾਪਿਆਂ ਦੇ ਆਉਣ ਅਤੇ ਉਨ੍ਹਾਂ ਨੂੰ ਯੁੱਧ ਪ੍ਰਭਾਵਿਤ ਦੇਸ਼ ਵਿੱਚੋਂ ਲਿਜਾਣ ਦੀ ਉਡੀਕ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਪੈਦਾ ਹੋਏ ਇਨ੍ਹਾਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾ ਰਹੀ ਹੈ ਪਰ ਬੇਸਮੈਂਟ 'ਚ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਸਮੇਂ-ਸਮੇਂ 'ਤੇ ਗੋਲਾਬਾਰੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਸਰੋਗੇਸੀ ਸੈਂਟਰਾਂ ਦੀਆਂ ਬਹੁਤ ਸਾਰੀਆਂ ਨਰਸਾਂ ਵੀ ਸ਼ੈਲਟਰਾਂ ਵਿੱਚ ਰਹਿ ਰਹੀਆਂ ਹਨ ਕਿਉਂਕਿ ਉਨ੍ਹਾਂ ਲਈ ਹਰ ਰੋਜ਼ ਘਰ ਜਾਣਾ ਬਹੁਤ ਖ਼ਤਰਨਾਕ ਹੈ। ਕੀਵ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਰੂਸੀ ਫ਼ੌਜਾਂ ਨੂੰ ਯੂਕਰੇਨ ਦੀਆਂ ਫ਼ੌਜਾਂ ਸਖ਼ਤ ਟੱਕਰ ਦੇ ਰਹੀਆਂ ਹਨ।
Russia-Ukraine war: Children born of surrogacy are waiting for their parents
51 ਸਾਲਾ ਨਰਸ ਲਿਊਡਮੀਲੀਆ ਯਾਸ਼ੈਂਕੋ ਨੇ ਕਿਹਾ ਕਿ ਅਸੀਂ ਇੱਥੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾਉਣ ਲਈ ਰਹਿ ਰਹੇ ਹਾਂ। ਲਗਾਤਾਰ ਬੰਬਾਰੀ ਤੋਂ ਬਚਣ ਲਈ ਅਸੀਂ ਇੱਥੇ ਆਪਣਾ ਸਿਰ ਲੁਕੋ ਰਹੇ ਹਾਂ। ਯਾਸ਼ੈਂਕੋ ਅਨੁਸਾਰ, ਉਹ ਤਾਜ਼ੀ ਹਵਾ ਵਿੱਚ ਸਾਹ ਲੈਣ ਲਈ ਕੁਝ ਸਮੇਂ ਲਈ ਆਸਰਾ ਸਥਲ ਤੋਂ ਜ਼ਰੂਰ ਨਿਕਲਦੀ ਹੈ ਪਰ ਲੰਬੇ ਸਮੇਂ ਤੱਕ ਬਾਹਰ ਰਹਿਣ ਦੀ ਹਿੰਮਤ ਨਹੀਂ ਜੁਟਾ ਸਕਦੀ। ਉਸ ਨੂੰ ਆਪਣੇ ਦੋਵਾਂ ਪੁੱਤਰਾਂ ਦੀ ਸੁਰੱਖਿਆ ਦੀ ਚਿੰਤਾ ਹੈ, ਜੋ ਦੇਸ਼ ਦੀ ਰੱਖਿਆ ਲਈ ਲੜ ਰਹੇ ਹਨ। ਯਸ਼ੈਂਕੋ ਨੇ ਕਿਹਾ ਕਿ ਸਾਨੂੰ ਘੱਟ ਨੀਂਦ ਆ ਰਹੀ ਹੈ। ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ।
Russia-Ukraine war: Children born of surrogacy are waiting for their parents
ਯੂਕਰੇਨ ਵਿੱਚ ਸਰੋਗੇਸੀ ਉਦਯੋਗ ਵਧ ਰਿਹਾ ਹੈ। ਇਹ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਵਿਦੇਸ਼ੀ ਜੋੜਿਆਂ ਨੂੰ ਸਰੋਗੇਸੀ ਸੇਵਾਵਾਂ ਪ੍ਰਦਾਨ ਕਰਦੇ ਹਨ। ਦੇਸ਼ ਵਿੱਚ ਸਰੋਗੇਟਸ ਵਿੱਚ ਪੈਦਾ ਹੋਏ ਜ਼ਿਆਦਾਤਰ ਬੱਚਿਆਂ ਦੇ ਮਾਪੇ ਯੂਰਪ, ਲਾਤੀਨੀ ਅਮਰੀਕਾ ਅਤੇ ਚੀਨ ਵਿੱਚ ਰਹਿੰਦੇ ਹਨ।
Russia-Ukraine war: Children born of surrogacy are waiting for their parents
ਯਾਸ਼ੈਂਕੋ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਆਏ ਹਨ, ਕਿੰਨੇ ਅਜੇ ਵੀ ਆਪਣੇ ਮਾਤਾ-ਪਿਤਾ ਦੇ ਆਉਣ ਦੀ ਉਡੀਕ ਕਰ ਰਹੇ ਹਨ ਅਤੇ ਕਿੰਨੀਆਂ ਸਰੋਗੇਟ ਮਾਵਾਂ ਇਸ ਸਮੇਂ ਡਿਲੀਵਰੀ ਹੋਣ ਦੇ ਨਜ਼ਦੀਕ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਸਰਾ ਸਥਲ ਵਿੱਚ ਲੋੜੀਂਦੀ ਮਾਤਰਾ ਵਿੱਚ ਭੋਜਨ ਅਤੇ ਬੱਚਿਆਂ ਨਾਲ ਸਬੰਧਤ ਸਮੱਗਰੀ ਉਪਲਬਧ ਹੋਣ ਦੇ ਬਾਵਜੂਦ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੇ ਯੂਕਰੇਨ ਆਉਣ ਦੀ ਉਡੀਕ ਕਰ ਰਹੇ ਹਨ।