90 ਮਿੰਟਾਂ 'ਚ ਨਿਗਲ ਗਿਆ 22 ਸ਼ਾਟ, ਬ੍ਰਿਟਿਸ਼ ਟੂਰਿਸਟ ਦੀ ਪੌਲੈਂਡ ਦੇ ਇਕ ਬਾਰ ’ਚ ਮੌਕੇ 'ਤੇ ਹੀ ਮੌਤ
Published : Apr 20, 2023, 10:29 am IST
Updated : Apr 20, 2023, 10:29 am IST
SHARE ARTICLE
photo
photo

ਮਰਨ ਵਾਲੇ ਸੈਲਾਨੀ ਦੀ ਪਛਾਣ ਮਾਰਕ ਵਜੋਂ ਹੋਈ ਹੈ

 

ਪੌਲੈਂਡ : ਸ਼ਰਾਬ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਹਾਲ ਹੀ ਵਿੱਚ ਇੱਕ 36 ਸਾਲਾ ਬ੍ਰਿਟਿਸ਼ ਸੈਲਾਨੀ ਦੀ ਪੋਲੈਂਡ ਵਿੱਚ ਕਥਿਤ ਤੌਰ 'ਤੇ ਸ਼ਰਾਬ ਦੇ 22 ਸ਼ਾਟ ਪੀਣ ਨਾਲ ਮੌਤ ਹੋ ਗਈ ਸੀ। 

ਰਿਪੋਰਟ ਮੁਤਾਬਕ ਨਸ਼ੇ 'ਚ ਧੁੱਤ ਬ੍ਰਿਟਿਸ਼ ਨਾਗਰਿਕ ਆਪਣੇ ਦੋਸਤ ਨਾਲ ਫ੍ਰੀ ਐਂਟਰੀ ਲੈ ਕੇ ਵਾਈਲਡ ਨਾਈਟ ਕਲੱਬ ਪਹੁੰਚ ਗਿਆ। ਉੱਥੇ ਉਸ ਨੇ ਮਰਨ ਤੋਂ ਪਹਿਲਾਂ ਬਾਰ-ਟੈਂਡਰ ਦੇ ਜ਼ੋਰ 'ਤੇ 90 ਮਿੰਟਾਂ ਵਿੱਚ 22 ਸ਼ਾਟ ਪੀ ਲਏ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗ ਪਿਆ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮਰਨ ਵਾਲੇ ਸੈਲਾਨੀ ਦੀ ਪਛਾਣ ਮਾਰਕ ਵਜੋਂ ਹੋਈ ਹੈ। ਉਸ ਨਾਲ ਲੁੱਟਮਾਰ ਦੀ ਵੀ ਖ਼ਬਰ ਹੈ।

ਬ੍ਰਿਟੇਨ ਦੀ ਨਿਊਜ਼ ਏਜੰਸੀ ਮੁਤਾਬਕ ਪੋਲਿਸ਼ ਸਰਕਾਰੀ ਵਕੀਲ ਦੇ ਦਫਤਰ ਮੁਤਾਬਕ ਸੈਲਾਨੀ ਦੇ ਖੂਨ 'ਚ ਅਲਕੋਹਲ ਦੀ ਗਾੜ੍ਹਾਪਣ 0.4 ਫੀਸਦੀ ਸੀ, ਜਿਸ ਨੂੰ ਘਾਤਕ ਮੰਨਿਆ ਜਾਂਦਾ ਹੈ। ਪੋਲਿਸ਼ ਅਧਿਕਾਰੀਆਂ ਨੇ ਦੱਸਿਆ ਕਿ ਬੇਹੋਸ਼ ਹੋਏ ਸੈਲਾਨੀ ਤੋਂ 420 ਯੂਰੋ ਲੁੱਟੇ ਗਏ ਸਨ, ਜਿਨ੍ਹਾਂ ਦੀ ਭਾਰਤੀ ਰੁਪਏ 'ਚ ਕੀਮਤ 37,700 ਰੁਪਏ ਹੈ।ਪੋਲਿਸ਼ ਸੈਂਟਰਲ ਪੁਲਿਸ ਇਨਵੈਸਟੀਗੇਸ਼ਨ ਬਿਊਰੋ (ਸੀਬੀਐਸਪੀ) ਨੇ ਦਾਅਵਾ ਕੀਤਾ ਕਿ ਕਲੱਬਾਂ ਨੇ ਇੱਕ ਰੈਕੇਟ ਚਲਾਇਆ ਜੋ ਨਸ਼ੀਲੇ ਪਦਾਰਥਾਂ ਦੇ ਗਾਹਕਾਂ ਨੂੰ ਉਨ੍ਹਾਂ ਦੇ ਪੈਸੇ ਚੋਰੀ ਕਰਨ ਤੋਂ ਪਹਿਲਾਂ ਬੇਹੋਸ਼ ਕਰ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਤੋਂ ਸੀ.ਬੀ.ਐੱਸ.ਪੀ ਨੇ ਵੱਖ-ਵੱਖ ਰੈਕੇਟਾਂ 'ਤੇ ਛਾਪੇਮਾਰੀ ਕਰਕੇ ਅਜਿਹੇ ਅਪਰਾਧਾਂ 'ਚ ਸ਼ਾਮਲ 58 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਗੱਲਬਾਤ ਕਰਦੇ ਹੋਏ ਸੀਬੀਐਸਪੀ ਨੇ ਦਾਅਵਾ ਕੀਤਾ ਕਿ ਬ੍ਰਿਟਿਸ਼ ਨਾਗਰਿਕ ਕਤਲ ਵਿੱਚ ਸ਼ਾਮਲ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਨਿਊਜ਼ ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਇਹ ਲੀਡ ਮਿਲੀ ਹੈ, ਪੀੜਤ ਵਿਅਕਤੀ ਜੋ ਸ਼ਰਾਬ ਦੇ ਨਸ਼ੇ ਵਿੱਚ ਸੀ, ਫਿਰ ਮੌਤ ਹੋ ਗਈ, ਇਸ ਦਾ ਇੱਕ ਮੁੱਖ ਕਾਰਨ ਅਲਕੋਹਲ ਜ਼ਹਿਰ ਯਾਨੀ ਖੂਨ ਵਿੱਚ ਅਲਕੋਹਲ ਦੀ ਪ੍ਰਤੀਸ਼ਤਤਾ ਦਾ ਵਾਧਾ ਹੋ ਸਕਦਾ ਹੈ। ਅੱਗੇ ਦੱਸਿਆ ਗਿਆ ਕਿ ਇਸ ਘਟਨਾ ਦੌਰਾਨ ਬੇਹੋਸ਼ ਹੋ ਗਏ ਸੈਲਾਨੀ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ। ਇਸ ਐਕਟ ਤਹਿਤ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement