
ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਹਾਲਾਂਕਿ ਦੋ ਬਿੱਲੀਆਂ ਲਾਪਤਾ ਪਾਈਆਂ ਗਈਆਂ ਹਨ
ਕੈਲਗਰੀ: ਉੱਤਰ ਪੱਛਮੀ ਕੈਲਗਰੀ ਵਿਚ ਸ਼ਨੀਵਾਰ ਦੀ ਸਵੇਰ 3 ਘਰਾਂ ਨੂੰ ਅੱਗ ਨੇ ਅਪਣੀ ਚਪੇਟ ਵਿਚ ਲੈ ਲਿਆ। ਪੁਲਿਸ ਅਤੇ ਅੱਗ ਬੁਝਾਊ ਦਸਤੇ ਨੇ ਮੌਕੇ ਤੇ ਪਹੁੰਚਕੇ ਰਾਹਤ ਅਤੇ ਬਚਾਵ ਕਾਰਜ ਨੂੰ ਅੰਜਾਮ ਦਿੱਤਾ। ਅੱਗ ਪਹਿਲਾ ਇਕ ਘਰ ਤੋਂ ਸ਼ੁਰੂ ਹੋਈ ਅਤੇ ਫੇਰ ਇਸ ਨੇ ਨਾਲ ਦੇ ਘਰਾਂ ਨੂੰ ਵੀ ਚਪੇਟ ਵਿਚ ਲੈ ਲਿਆ। ਕੈਲਗਰੀ ਦੇ ਅੱਗ ਬੁਝਾਊ ਦਸਤੇ ਨੇ ਛੇਤੀ ਨਾਲ ਨਜ਼ਦੀਕ ਦੇ ਘਰਾਂ ਨੂੰ ਖ਼ਾਲੀ ਕਰਵਾਇਆ। ਜਿਸ ਘਰ ਤੋਂ ਅੱਗ ਸ਼ੁਰੂ ਹੋਈ ਸੀ ਉਸ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਪਰ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਹਾਲਾਂਕਿ ਦੋ ਬਿੱਲੀਆਂ ਲਾਪਤਾ ਪਾਈਆਂ ਗਈਆਂ ਹਨ।