
ਦਵਾਈਆਂ ਵਿਚ ਐਮਪਿਸਿਲਿਨ ਅਤੇ ਅਮੋਕਸਿਲਿਨ ਐਂਟੀਬਾਇਓਟਿਕਸ ਪਾਏ ਗਏ ਜੋ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲਏ ਜਾ ਸਕਦੇ
ਓਟਾਵਾ: ਹੈਲਥ ਕੈਨੇਡਾ ਵਲੋਂ ਓਟਾਵਾ ਦੇ ਪੱਛਮੀ ਸਿਰੇ ਤੇ ਸਥਿਤ ਬਜ਼ਾਰ ਵਿਚ ਚਾਰ ਦਵਾਈਆਂ ਨੂੰ ਜ਼ਬਤ ਕੀਤਾ ਗਿਆ ਹੈ। ਇਨ੍ਹਾਂ ਦਵਾਈਆਂ ਵਿਚ ਐਮਪਿਸਿਲਿਨ ਅਤੇ ਅਮੋਕਸਿਲਿਨ ਐਂਟੀਬਾਇਓਟਿਕਸ ਪਾਏ ਗਏ ਜੋ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲਏ ਜਾ ਸਕਦੇ। ਇਹ ਦਵਾਈਆਂ ਮੌਂਟਰੀਅਲ ਦੇ 'ਗਿਗਿ' ਬਜ਼ਾਰ 'ਚੋ ਜ਼ਬਤ ਕੀਤੀਆਂ ਗਈਆਂ। ਹੈਲਥ ਕੈਨੇਡਾ ਨੇ ਲੋਕਾਂ ਨੂੰ ਅਗਾਹ ਕਰਦਿਆਂ ਇਨ੍ਹਾਂ ਦਵਾਈਆਂ ਨੂੰ ਨਾ ਵਰਤਣ ਦੀ ਸਲਾਹ ਦਿਤੀ ਹੈ ਅਤੇ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਦਵਾਈਆਂ ਦਾ ਸੁਰੱਖਿਆ, ਗੁਣਵੱਤਾ ਅਤੇ ਕਾਰਗਰਤਾ ਪੱਖੋਂ ਮੁਲਾਂਕਣ ਨਹੀਂ ਕੀਤਾ ਗਿਆ ਹੈ। ਹੈਲਥ ਕੈਨੇਡਾ ਵਲੋਂ ਕਿਹਾ ਗਿਆ ਕਿ ਜਿਹੜੇ ਲੋਕਾਂ ਨੇ ਇਨ੍ਹਾਂ ਦਵਾਈਆਂ ਦੀ ਵਰਤੋਂ ਕੀਤੀ ਹੈ ਉਹ ਇਕ ਸਿਹਤ ਮਾਹਰਾਂ ਨਾਲ ਸੰਪਰਕ ਜ਼ਰੂਰ ਕਰਨ ਕਿਓਂਕਿ ਇਨ੍ਹਾਂ ਦੇ ਬੁਰੇ ਪ੍ਰਭਾਵ ਵਜੋਂ ਅਲਰਜੀ, ਮਤਲੀ, ਉਲਟੀਆਂ ਅਤੇ ਦਸਤ ਹੋ ਸਕਦੇ ਹਨ।