ਦੁਬਈ ’ਚ ਪੰਜਾਬਣ ਦੀ ਚਮਕੀ ਕਿਸਮਤ, ਜਿੱਤੀ 10 ਲੱਖ ਡਾਲਰ ਦੀ ਲਾਟਰੀ
Published : May 20, 2024, 3:22 pm IST
Updated : May 20, 2024, 3:58 pm IST
SHARE ARTICLE
Payal with family.
Payal with family.

ਪਤੀ ਤੋਂ ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਤੋਹਫ਼ੇ ਵਜੋਂ ਮਿਲੇ 1000 ਦਿਰਹਮ ਨਾਲ ਖ਼ਰੀਦੀ ਸੀ ਲਾਟਰੀ

ਦੁਬਈ: ਦੁਬਈ ਰਹਿੰਦੀ ਇਕ ਪੰਜਾਬ ਦੀ ਉਸ ਸਮੇਂ ਕਿਸਮਤ ਖੁਲ੍ਹ ਗਈ ਜਦੋਂ ਉਸ ਦੀ 10 ਲੱਖ ਡਾਲਰ (8.3 ਕਰੋੜ ਰੁਪਏ) ਦੀ ਲਾਟਰੀ ਲੱਗ ਗਈ। ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਉਸ ਨੂੰ ਅਪਣੇ ਪਤੀ ਤੋਂ ਨਕਦ 1000 ਦਿਰਹਮ ਦਾ ਤੋਹਫ਼ਾ ਮਿਲਿਆ ਸੀ। ਉਸ ਨੇ ਇਸ ਪੈਸੇ ਦੀ ਵਰਤੋਂ 16 ਮਈ ਨੂੰ ਅਪਣੇ ਲਈ ਇਕ ‘ਰਾਫ਼ਲ ਡਰਾਅ ਟਿਕਟ’ ਖਰੀਦਣ ਲਈ ਕੀਤੀ ਜੋ ਉਸ ਲਈ ਬਹੁਤ ਕਿਸਮਤ ਵਾਲੇ ਸਾਬਤ ਹੋਏ ਅਤੇ ਉਸ ਦੀ 10 ਲੱਖ ਡਾਲਰ ਦੀ ਲਾਟਰੀ ਲੱਗ ਗਈ। 

42 ਸਾਲ ਦੀ ਪਾਇਲ 12 ਸਾਲ ਪਹਿਲਾਂ ਪੰਜਾਬ ਤੋਂ ਦੁਬਈ ਗਈ ਸੀ। ‘ਖਲੀਜ ਟਾਈਮਜ਼’ ’ਚ ਪਾਇਲ ਨੇ ਕਿਹਾ, ‘‘ਜੇਤੂ ਟਿਕਟ ਖਰੀਦਣ ਲਈ ਮੈਂ ਜੋ ਪੈਸਾ ਵਰਤਿਆ ਸੀ, ਉਹ ਮੇਰੇ ਪਤੀ (ਹਰਨੇਕ ਸਿੰਘ) ਨੇ ਮੈਨੂੰ 20 ਅਪ੍ਰੈਲ ਨੂੰ ਸਾਡੀ ਵਿਆਹ ਦੀ 16ਵੀਂ ਵਰ੍ਹੇਗੰਢ ’ਤੇ ਤੋਹਫ਼ੇ ਵਜੋਂ ਦਿਤੇ ਸਨ।’’ ਉਸ ਨੇ ਅੱਗੇ ਕਿਹਾ, ‘‘ਮੈਂ ਪੈਸੇ ਨਾਲ ਆਨਲਾਈਨ ਡੀ.ਡੀ.ਐਫ. ਟਿਕਟ ਖਰੀਦਣ ਬਾਰੇ ਸੋਚਿਆ, ਅਤੇ ਮੈਂ ਸੱਭ ਤੋਂ ਵੱਧ 3 ਨੰਬਰਾਂ ਵਾਲੀ ਟਿਕਟ ਚੁਣੀ।’’ 

ਪਾਇਲ ਨੇ ਕਿਹਾ ਕਿ ਉਸ ਦਾ ਮਨਪਸੰਦ ਨੰਬਰ ਤਿੰਨ ਹੈ ਅਤੇ ਉਹ ਪਿਛਲੇ ਬਾਰਾਂ ਸਾਲਾਂ ਤੋਂ ਡੀ.ਡੀ.ਐਫ. ਟਿਕਟਾਂ ਖਰੀਦ ਰਹੀ ਹੈ। ਉਸ ਨੇ ਕਿਹਾ, ‘‘ਜਦੋਂ ਵੀ ਮੈਂ ਕਿਤੇ ਘੁੰਮਣ ਜਾਂਦੀ ਤਾਂ ਮੈਂ ਹਵਾਈ ਅੱਡੇ ’ਤੇ ਹਰ ਸਾਲ ਇਕ ਜਾਂ ਦੋ ਵਾਰ ਡੀ.ਡੀ.ਐਫ. ਖਰੀਦਦੀ ਸੀ, ਪਰ ਇਸ ਵਾਰੀ ਮੈਂ ਪਹਿਲੀ ਵਾਰ ਲਾਟਰੀ ਦੀ ਟਿਕਟ ਆਨਲਾਈਨ ਖ਼ਰੀਦੀ। ਮੇਰੇ ਪਤੀ ਦੇ ਨਕਦ ਤੋਹਫ਼ੇ ਨੇ ਸਾਨੂੰ ਕਰੋੜਪਤੀ ਬਣਾ ਦਿਤਾ।’’ ਉਸ ਨੇ ਕਿਹਾ ਕਿ ਜਦੋਂ ਉਸ ਨੂੰ ਲਾਟਰੀ ਜਿੱਤਣ ਦੀ ਖਬਰ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਜਿੱਤ ਦੀ ਖ਼ਬਰ ਸੱਭ ਤੋਂ ਪਹਿਲੀ ਅਪਣੀ ਸੱਸ ਨੂੰ ਸੁਣਾਈ ਜੋ ਉਸ ਸਮੇਂ ਘਰ ਹੀ ਸੀ। 

ਇਹ ਪੁੱਛੇ ਜਾਣ ’ਤੇ ਕਿ ਉਹ ਪੈਸੇ ਕਿਵੇਂ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ, ਉਸ ਨੇ ਕਿਹਾ ਕਿ ਉਹ ਇਸ ਨੂੰ ਅਪਣੇ ਬੱਚੇ ਦੀ ਪੜ੍ਹਾਈ ਲਈ ਸੁਰੱਖਿਅਤ ਕਰਨਾ ਚਾਹੁੰਦੀ ਹੈ। ਦੁਬਈ ਡਿਊਟੀ ਫ੍ਰੀ ਦੀ ਵੈੱਬਸਾਈਟ ਅਨੁਸਾਰ ਦੁਬਈ ਡਿਊਟੀ ਫ੍ਰੀ ਨਾਲ 10 ਲੱਖ ਅਮਰੀਕੀ ਡਾਲਰ ਜਿੱਤਣ ਦਾ 5,000 ’ਚੋਂ ਸਿਰਫ ਇਕ ਮੌਕਾ ਹੈ। ਹੁਣ ਤਕ ਸਿਰਫ਼ 8 ਖੁਸ਼ਕਿਸਮਤ ਟਿਕਟ ਧਾਰਕ ਹਨ ਜਿਨ੍ਹਾਂ ਨੇ ਦੋ ਵਾਰ ਇਹ ਲਾਟਰੀ ਜਿੱਤੀ ਹੈ।

Tags: lottery, dubai

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement