Global pandemics Agreement: ਭਵਿੱਖ ’ਚ ਗਲੋਬਲ ਮਹਾਂਮਾਰੀ ਨੂੰ ਰੋਕਣ ਲਈ ਹੋਇਆ ਸਮਝੌਤਾ

By : PARKASH

Published : May 20, 2025, 11:11 am IST
Updated : May 20, 2025, 11:11 am IST
SHARE ARTICLE
Global pandemics Agreement: Agreement to prevent future global pandemics
Global pandemics Agreement: Agreement to prevent future global pandemics

Global pandemics Agreement: ਵਿਸ਼ਵ ਸਿਹਤ ਸੰਗਠਨ ਦੇ ਮੈਂਬਰਾਂ ਨੇ ਸਮਝੌਤੇ ਦੇ ਹੱਕ ’ਚ ਪਾਈ ਵੋਟ

 

Global pandemics Agreement: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੈਂਬਰਾਂ ਨੇ ਭਵਿੱਖ ਵਿੱਚ ਮਹਾਂਮਾਰੀ ਨੂੰ ਰੋਕਣ ਲਈ ਇੱਕ ਵਿਸ਼ਵਵਿਆਪੀ ਸਮਝੌਤੇ ਨੂੰ ਅਪਣਾਉਣ ਦੇ ਮਤੇ ਦੇ ਹੱਕ ਵਿੱਚ ਵੋਟ ਦਿੱਤੀ। ਮਹਾਂਮਾਰੀ ਸਮਝੌਤੇ ਅਤੇ ਇਸਨੂੰ ਅਪਣਾਉਣ ਦੇ ਪ੍ਰਸਤਾਵ ’ਤੇ 20 ਮਈ ਨੂੰ ਵਿਸ਼ਵ ਸਿਹਤ ਅਸੈਂਬਲੀ ਦੀ ਪੂਰੀ ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ। ਡਬਲਯੂਐਚਓ ਪ੍ਰੈਸ ਰਿਲੀਜ਼ ਅਨੁਸਾਰ, ਇਸ ਤੋਂ ਤੁਰੰਤ ਬਾਅਦ ਇੱਕ ਉੱਚ-ਪਧਰੀ ਸੈਗਮੈਂਟ ਹੋਵੇਗਾ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜਾਂ ਅਤੇ ਸਰਕਾਰਾਂ ਦੇ ਮੁਖੀਆਂ ਦੇ ਬਿਆਨ ਹੋਣਗੇ। 

ਕੋਰੋਨਾ ਮਹਾਂਮਾਰੀ ਦੌਰਾਨ ਆਫ਼ਤ ਸਮਝੌਤਾ ਸ਼ੁਰੂ ਕੀਤਾ ਗਿਆ ਸੀ ਅਤੇ ਇਸਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਤਿੰਨ ਸਾਲਾਂ ਤੋਂ ਵੱਧ ਸਮੇਂ ਤੱਕ ਇਸ ਨੂੰ ਅਪਣਾਉਣ ਦੀ ਪ੍ਰਕਿਰਿਆ ਚੱਲੀ। ਇਸ ਸਮਝੌਤੇ ਵਿੱਚ, ਮਹਾਂਮਾਰੀ ਨੂੰ ਰੋਕਣ ਵਿੱਚ ਕਮੀਆਂ ਨੂੰ ਦੂਰ ਕਰਨ ’ਤੇ ਚਰਚਾ ਕੀਤੀ ਗਈ। ਡਬਲਯੂਐਚਓ ਨੇ ਬਿਆਨ ਵਿੱਚ ਕਿਹਾ ਕਿ ‘ਇਹ ਮਹੱਤਵਪੂਰਨ ਸਮਝੌਤਾ ਡਬਲਯੂਐਚਓ ਸੰਵਿਧਾਨ ਦੇ ਆਰਟੀਕਲ 19 ਦੇ ਤਹਿਤ ਅਪਣਾਇਆ ਗਿਆ ਸੀ।’

ਇਸਦਾ ਉਦੇਸ਼ ਦੇਸ਼ਾਂ, ਡਬਲਯੂਐਚਓ ਵਰਗੇ ਅੰਤਰਰਾਸ਼ਟਰੀ ਸੰਗਠਨਾਂ, ਸਿਵਲ ਸੋਸਾਇਟੀ, ਨਿੱਜੀ ਖੇਤਰ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਮਜ਼ਬੂਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਮਹਾਂਮਾਰੀ ਨੂੰ ਰੋਕਿਆ ਜਾ ਸਕੇ ਅਤੇ ਭਵਿੱਖ ਵਿੱਚ ਮਹਾਂਮਾਰੀ ਸੰਕਟਾਂ ਦਾ ਬਿਹਤਰ ਜਵਾਬ ਦਿੱਤਾ ਜਾ ਸਕੇ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਭਵਿੱਖ ਦੀ ਮਹਾਂਮਾੀਰਆਂ ਨਾਲ ਦੁਨੀਆਂ ਨੂੰ ਬਚਾਉਣ ਲਈ ਕੋਵਿਡ 19 ਦੇ ਬਾਅਦ ਇਕ ਇਕੱਠੇ ਹੋਣ ਦਾ ਸੰਕਲਪ ਲੈਣ ਲਈ ਮੈਂਬਰ ਦੇਸ਼ਾਂ ਨੂੰ ਵਧਾਈ ਦਿਤੀ। 

(For more news apart from WHO Latest News, stay tuned to Rozana Spokesman)

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement