Jenny Kwan News: ਵੈਨਕੂਵਰ ਦੀ MP ਜੈਨੀ ਕਵਾਨ ਦੀ ਕੈਨੇਡਾ PM ਨੂੰ ਚਿੱਠੀ, ਬਿਸ਼ਨੋਈ ਗੈਂਗ ਨੂੰ ਅਤਿਵਾਦੀ ਸਮੂਹ ਐਲਾਨਣ ਦੀ ਕੀਤੀ ਮੰਗ
Published : Jun 20, 2025, 2:09 pm IST
Updated : Jun 20, 2025, 2:09 pm IST
SHARE ARTICLE
Vancouver MP Jenny Kwan's letter to Canada's PM News in punjabi
Vancouver MP Jenny Kwan's letter to Canada's PM News in punjabi

Jenny Kwan News: ''ਭਾਰਤ ਨਾਲ ਸਾਰੇ ਸੁਰੱਖਿਆ ਤੇ ਖ਼ੁਫ਼ੀਆਂ ਰਿਸ਼ਤੇ ਖ਼ਤਮ ਕਰਨ ਦੀ ਵੀ ਕੀਤੀ ਮੰਗ''

Vancouver MP Jenny Kwan's letter to Canada's PM News:  ਕੈਨੇਡਾ ਵਿਚ ਹੋਏ G7 ਸੰਮੇਲਨ ਵਿਚ  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੁਲਾਕਾਤ ਦੇ ਰਲਵੇਂ-ਮਿਲਵੇਂ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਵਿਚ ਕੁਝ ਗੱਲਾਂ ਸਕਾਰਾਤਮਕ ਹਨ ਤੇ ਕੁਝ ਨਕਾਰਤਮਕ ਸਾਹਮਣੇ ਆਈਆਂ ਹਨ।

ਖਬਰਾਂ ਅਨੁਸਾਰ ਵੈਂਨਕੂਵਰ ਦੀ ਸੰਸਦ ਮੈਂਬਰ ਜੈਨੀ ਕਵਾਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕੈਨੇਡਾ ਵਿਚ ਸਰਗਰਮ ਲਾਰੈਂਸ਼ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਸੰਗਠਨ ਦਰਜਾ ਦੇ ਕੇ ਉਸ ਉਤੇ ਰੋਕ ਲਗਾਈ ਜਾਵੇ।

 ਇਸ ਨਾਲ ਭਾਰਤ ਨੂੰ ਇਹ ਸਕੂਨ ਮਿਲਿਆ ਹੈ ਕਿ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗੈਂਗਸਟਰਾਂ ਦੇ ਗਿਰੋਹ ਹੁਣ  ਵਿਦੇਸ਼ਾਂ ਵਿਚ ਸਾਜ਼ਿਸ਼ਾਂ ਨਹੀਂ ਘੜ ਸਕਣਗੇ। ਇਸ ਤੋਂ ਇਲਾਵਾ ਦੂਜੀ ਗੱਲ ਭਾਰਤ ਖ਼ਿਲਾਫ਼ ਜਾ ਰਹੀ ਹੈ ਉਹ ਇਹ ਹੈ ਕਿ ਸੰਸਦ ਮੈਂਬਰ ਨੇ ਉਸੇ ਚਿੱਠੀ ਵਿਚ ਇਹ ਵੀ ਮੰਗ ਕੀਤੀ ਹੈ ਕਿ  ਭਾਰਤ ਨਾਲ ਸਾਰੇ ਸੁਰੱਖਿਆ ਤੇ ਖ਼ੁਫ਼ੀਆ ਰਿਸ਼ਤੇ ਖ਼ਤਮ ਕੀਤੇ ਜਾਣ ਅਤੇ ਇਨ੍ਹਾਂ ਤੇ ਮੁੜ ਵਿਚਾਰ ਕੀਤਾ ਜਾਵੇ। 

(For more news apart from 'Vancouver MP Jenny Kwan's letter to Canada's PM News' , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement