ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ ’ਚ ਸਰਬ ਸੰਮਤੀ ਨਾਲ ਕਮੇਟੀ ਦੀ ਚੋਣ
Published : Jul 20, 2020, 12:29 pm IST
Updated : Jul 20, 2020, 12:29 pm IST
SHARE ARTICLE
File Photo
File Photo

ਨਿਊਜ਼ੀਲੈਂਡ ਤੋਂ ਭਾਰਤ ਤਕ ਪੁੱਜਣਗੇ ਸਮਾਜਕ ਕਾਰਜ

ਔਕਲੈਂਡ, 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ’ਚ 12 ਸਾਲ ਪਹਿਲਾਂ ਸਥਾਪਤ ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’ ਉਹ ਮੋਹਰੀ ਕਲੱਬ ਨੇ ਜਿੱਸ ਨੇ ਅਪਣੀ ਪਹੁੰਚ ਸਿਰਫ਼ ਰਾਸ਼ਟਰ ਪੱਧਰ ਉਤੇ ਨਹÄ ਬਣਾਈ ਸਗੋਂ ਹੁਣ ਇਸਨੇ ਅੰਤਰਰਾਸ਼ਟਰੀ ਪੱਧਰ ਉਤੇ ਵੀ ਸਮਾਜਕ ਕੰਮਾਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿਤਾ ਹੈ। ਕਲੱਬ ਵਲੋਂ ਸਲਾਨਾ ਮਾਘੀ ਮੇਲੇ, ਖੇਡ ਮੇਲੇ, ਲੋਹੜੀ ਮੇਲੇ, ਭੁਚਾਲ ਪੀੜ੍ਹਤਾਂ ਦੀ ਮਦਦ, ਖ਼ੂਨਦਾਨ ਕੈਂਪ ਅਤੇ ਹੋਰ ਕਈ ਸਮਾਜਕ ਕਾਰਜਾਂ ਵਿਚ ਵੱਡੀ ਸ਼ਮੂਲੀਅਤ ਕੀਤੀ ਗਈ ਹੈ।

ਅੱਜ ਇਸ ਕਲੱਬ ਦੀ ਸਲਾਨਾ ਜਨਰਲ ਮੀਟਿੰਗ ਹੋਈ ਜਿਸ ਵਿਚ  ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਹੋਰਾਂ ਜਿਥੇ ਪਿਛਲੇ ਸਾਲ ਦੇ ਕਾਰਜਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਉਥੇ ਕਲੱਬ ਦੇ ਸਮੂਹ ਮੈਂਬਰਾਂ ਦਾ ਲਗਾਤਾਰ ਦਿਤੇ ਜਾ ਰਹੇ ਸਹਿਯੋਗ ਲਈ ਧਨਵਾਦ ਵੀ ਕੀਤਾ।  ਸਰਬਸੰਮਤੀ ਨਾਲ ਨਵÄ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਵਿਚ ਸ. ਜਗਦੀਪ ਸਿੰਘ ਵੜੈਚ ਨੂੰ ਮੁੜ ਪ੍ਰਧਾਨ, ਗੁਰਿੰਦਰ ਸਿੰਘ ਧਾਲੀਵਾਲ ਨੂੰ ਉਪ ਪ੍ਰਧਾਨ, ਸ. ਜਗਜੀਤ ਸਿੰਘ ਸਿੱਧੂ ਨੂੰ ਮੁੜ ਸਕੱਤਰ, ਸ. ਗੁਰਪ੍ਰੀਤ ਸਿੰਘ ਗੈਰੀ ਬਰਾੜ ਉਪ ਸਕੱਤਰ, ਕਮਲ ਤੱਖਰ ਖਜ਼ਾਨਚੀ,

File Photo File Photo

ਗਗਨ ਧਾਲੀਵਾਲ ਉਪ ਖਜ਼ਾਨਚੀ, ਗੁਰਭੇਜ ਸਿੰਘ ਬਘੇਲਾ ਅਤੇ ਹਰਬੰਸ ਸਿੰਘ ਸੰਘਾ ਖੇਡ ਸਕੱਤਰ, ਪਰਮਿੰਦਰ ਸਿੰਘ ਭੁੱਲਰ ਸਭਿਆਚਾਰਕ ਸਕੱਤਰ, ਸੁਖਪ੍ਰੀਤ ਸਿੰਘ ਗੱਗੂ ਉਪ ਸਭਿਆਚਾਰਕ ਸਕੱਤਰ, ਅਤੇ ਔਡੀਟਰ ਅਮਨ ਬਰਾੜ ਨੂੰ ਨਿਯੁਕਤ ਕੀਤਾ ਗਿਆ। ਮੀਟੰਗ ਦੇ ਅੰਤ ਵਿਚ ਸ. ਹਰਬੰਤ ਸਿੰਘ ਬਿੱਲਾ ਨੇ ਸਾਰਿਆਂ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਕਲੱਬ ਵਲੋਂ ਅਕਤਬੂਰ ਮਹੀਨੇ ਖੇਡ ਟੂਰਨਾਮੈਂਟ ਕਰਵਾਇਆ ਜਾਵੇਗਾ। ਬੀਬੀਆਂ ਦੇ ਗਰੁੱਪ ਵੱਲੋਂ ਵੀ ਇਕ ਨਵਾਂ ਪ੍ਰਗੋਰਾਮ ਉਲੀਕਿਆ ਗਿਆ ਹੈ, ਜਿਸ ਦਾ ਵੇਰਵਾ ਜਲਦੀ ਮੀਡੀਆ ਨੂੰ ਦਸਿਆ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement