
ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਇਕ ਉੱਚ ਨੇਤਾ ਨੇ ਕਿਹਾ ਕਿ 3 ਨਵੰਬਰ ਨੂੰ ਦੇਸ਼ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੇ
ਵਾਸ਼ਿੰਗਟਨ, 19 ਜੁਲਾਈ : ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਇਕ ਉੱਚ ਨੇਤਾ ਨੇ ਕਿਹਾ ਕਿ 3 ਨਵੰਬਰ ਨੂੰ ਦੇਸ਼ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੇ ਚੋਣਾਂ ਵਿਚ ਕਈ ਸੂਬਿਆਂ ਵਿਚ ਭਾਰਤੀ-ਅਮਰੀਕੀ ‘ਵੱਡਾ ਅੰਤਰ ਪੈਦਾ ਕਰਨ ਵਾਲੀ’ ਵੋਟਿੰਗ ਸਾਬਤ ਹੋ ਸਕਦੇ ਹਨ। ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਤਕਰੀਬਨ 100 ਦਿਨ ਬਚੇ ਹਨ। ਅਜਿਹੇ ਵਿਚ ਰੀਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਮਿਸ਼ੀਗਨ, ਪੈਂਸਿਲਵੇਨੀਆ ਅਤੇ ਵਿਸਕਾਨਿਸਨ ਵਰਗੇ ਕਈ ਅਹਿਮ ਸੂਬਿਆਂ ਵਿਚ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਡੈਮੋਕ੍ਰੇਟਿਕ ਰਾਸ਼ਟਰੀ ਕਮੇਟੀ ਦੇ ਪ੍ਰਧਾਨ ਥਾਮਸ ਪੇਰੇਜ ਨੇ ਕਿਹਾ ਕਿ ਮਿਸ਼ੀਗਨ ਵਿਚ 1,25,000 ਭਾਰਤੀ-ਅਮਰੀਕੀ ਮਤਦਾਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੀਆਂ ਪਿਛਲੀਆਂ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਹੱਥੋਂ ਹਾਰ ਦਾ ਜ਼ਿਕਰ ਕਰਦੇ ਹੋਏ ਕਿਹਾ,“ਅਸੀਂ 2016 ਵਿਚ ਮਿਸ਼ੀਗਨ ਵਿਚ 10,700 ਵੋਟਾਂ ਤੋਂ ਹਾਰੇ ਸਨ।’’ ਉਨ੍ਹਾਂ ਕਿਹਾ, ‘‘ਪੈਂਸਿਲਵੇਨੀਆ ਵਿਚ 1,56,000 ਭਾਰਤੀ-ਅਮਰੀਕੀ ਹਨ।
File Photo
ਅਸੀਂ ਪੈਂਸਿਲਵੇਨੀਆ ਵਿਚ 42,000 ਤੋਂ 43,000 ਵੋਟਾਂ ਨਾਲ ਹਾਰੇ ਸੀ। ਵਿਸਕਾਨਸਨ ਵਿਚ 37,000 ਭਾਰਤੀ-ਅਮਰੀਕੀ ਹਨ। ਅਸੀਂ 2016 ਵਿਚ ਵਿਸਕਾਨਸਨ ਵਿਚ 21,000 ਵੋਟਾਂ ਤੋਂ ਹਾਰੇ ਸਨ। ਪੇਰੇਜ ਨੇ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰਜ਼, ਇੰਡੀਅਨ-ਅਮੈਰੀਕਨ ਫੰਡ ਅਤੇ ਸਾਊਥ-ਏਸ਼ੀਅਨਜ਼ ਫਾਰ ਬਿਡੇਨ ਵਲੋਂ ਆਯੋਜਿਤ ਇਕ ਡਿਜੀਟਲ ਬੈਠਕ ਵਿਚ ਕਿਹਾ ਕਿ ਭਾਰਤੀ-ਅਮਰੀਕੀ ਵੋਟ ਨੂੰ ਦੇਖੀਏ ਤਾਂ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰਜ਼ ਦੀਆਂ ਵੋਟਾਂ ਵੱਡਾ ਅੰਤਰ ਪੈਦਾ ਕਰ ਸਕਦੀਆਂ ਹਨ।
(ਪੀਟੀਆਈ)