ਟਰੰਪ ਟਾਵਰ ਦੇ ਬਾਹਰ ਸੜਕ ’ਤੇ ਲਿਖੇ ਬਲੈਕ ਲਾਈਵਜ਼ ਮੈਟਰ ’ਤੇ ਸੁੱਟਿਆ ਪੇਂਟ
Published : Jul 20, 2020, 12:27 pm IST
Updated : Jul 20, 2020, 12:27 pm IST
SHARE ARTICLE
File Photo
File Photo

ਨਿਊਯਾਰਕ ਸ਼ਹਿਰ ਸਥਿਤ ਟਰੰਪ ਟਾਵਰ ਦੇ ਬਾਹਰ ਸੜਕ ’ਤੇ ਪੀਲੇ ਰੰਗ ਤੋਂ ਲਿਖੇ ਗਏ “ਬਲੈਕ ਲਾਈਵਜ਼ ਮੈਟਰ’’ ਨੂੰ ਇਕ ਹਫ਼ਤੇ

ਨਿਊਯਾਰਕ, 19 ਜੁਲਾਈ : ਨਿਊਯਾਰਕ ਸ਼ਹਿਰ ਸਥਿਤ ਟਰੰਪ ਟਾਵਰ ਦੇ ਬਾਹਰ ਸੜਕ ’ਤੇ ਪੀਲੇ ਰੰਗ ਤੋਂ ਲਿਖੇ ਗਏ “ਬਲੈਕ ਲਾਈਵਜ਼ ਮੈਟਰ’’ ਨੂੰ ਇਕ ਹਫ਼ਤੇ ਵਿਚ ਤੀਜੀ ਵਾਰ ਖਰਾਬ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਟਰੰਪ ਟਾਵਰ ਦੇ ਬਾਹਰ ਸੜਕ ’ਤੇ ਲਿਖੇ “ਬਲੈਕ ਲਾਈਵਜ਼ ਮੈਟਰ’’ ’ਤੇ ਦੋ ਔਰਤਾਂ ਨੇ ਕਾਲਾ ਪੇਂਟ ਸੁੱਟਿਆ। ਉਨ੍ਹਾਂ ਨੂੰ ਸਨਿਚਰਵਾਰ ਤਕਰੀਬਨ 3 ਵਜੇ ਗ੍ਰਿਫ਼ਤਾਰ ਕੀਤਾ ਗਿਆ। ਇਕ ਵੀਡੀਓ ਵਿਚ ਦਿਖਾਈ ਰਿਹਾ ਹੈ ਪੁਲਸ ਅਧਿਕਾਰੀ ਇਕ ਮਹਿਲਾ ਨੂੰ ਘੇਰੇ ਹੋਏ ਹਨ ਅਤੇ ਉਹ ਚਮਕਦੇ ਪੀਲੇ ਅੱਖਰਾਂ ’ਤੇ ਪੇਂਟ ਰਗੜ ਰਹੀ ਸੀ ਅਤੇ ਚੀਖ ਰਹੀ ਹੈ, “ਉਨ੍ਹਾਂ ਨੂੰ ਕਾਲੇ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ।’’ਪੁਲਿਸ ਨੇ ਦਸਿਆ ਕਿ ਇਸ ਪੇਂਟ ’ਤੇ ਇਕ ਅਧਿਕਾਰੀ ਫਿਸਲ ਕੇ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ ਅਤੇ ਬਾਂਹ ਉੱਤੇ ਸੱਟ ਲੱਗ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਪੁਲਿਸ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਔਰਤਾਂ ਦੇ ਨਾਂ ਅਤੇ ਉਨ੍ਹਾਂ ਵਿਰੁਧ ਲਗਾਏ ਜਾਣ ਵਾਲੇ ਸੰਭਾਵਿਤ ਦੋਸ਼ਾਂ ’ਤੇ ਕੋਈ ਸੂਚਨਾ ਤਤਕਾਲ ਉਪਲਬਧ ਨਹੀਂ ਹੈ।     
    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement