28 ਅਤੇ 29 ਨਵੰਬਰ ਨੂੰ ਹੋਣਗੀਆਂ ਦੋ ਦਿਨਾਂ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ
Published : Jul 20, 2020, 12:33 pm IST
Updated : Jul 20, 2020, 12:33 pm IST
SHARE ARTICLE
File Photo
File Photo

ਡੰਡੀਆਂ ਜਦੋਂ ਗੋਰ੍ਹੀਆਂ ਅਤੇ ਸੜਕਾਂ ’ਚ ਬਦਲ ਮੀਲ ਪੱਥਰ ਸਥਾਪਿਤ ਕਰਨ ਲੱਗ ਜਾਣ ਤਾਂ ਰਾਹਗੀਰਾਂ

ਔਕਲੈਂਡ, 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਡੰਡੀਆਂ ਜਦੋਂ ਗੋਰ੍ਹੀਆਂ ਅਤੇ ਸੜਕਾਂ ’ਚ ਬਦਲ ਮੀਲ ਪੱਥਰ ਸਥਾਪਿਤ ਕਰਨ ਲੱਗ ਜਾਣ ਤਾਂ ਰਾਹਗੀਰਾਂ ਨੂੰ ਮੰਜਿਲਾਂ ਤਕ ਅੱਪੜਦਿਆਂ ਨੂੰ ਦੇਰ ਨਹÄ ਲਗਦੀ। ਇਸੇ ਆਸ਼ੇ ਦੇ ਨਾਲ ਨਿਊਜ਼ੀਲੈਂਡ ਵਸਦੇ ਸਿੱਖਾਂ ਨੇ ਪਿਛਲੇ ਸਾਲ ਪਹਿਲੀਆਂ ਦੋ ਦਿਨਾਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦਾ ਸ਼ੁੱਭ ਆਗਾਜ਼ 64 ਹੈਕਟੇਅਰ ਦੇ ਵਿਚ ਫੈਲੇ ਖੇਡ ਮੈਦਾਨ ‘ਬਰੂਸ ਪੁਲਮਨ ਪਾਰਕ’ ਟਾਕਾਨੀਨੀ ਦੇ ਵਿਚ ਕੀਤਾ ਸੀ। ਬੋਲੇ ਸੋ ਨਿਹਾਲ ਦੇ ਜੈਕਾਰਿਆਂ, ਭਾਰਤ ਅਤੇ ਨਿਊਜ਼ੀਲੈਂਡ ਦੇ ਰਾਸ਼ਟਰੀ ਗੀਤਾਂ ਨਾਲ ਆਰੰਭ ਹੋਏ ਇਸ ਮਹਾਂਕੁੰਭ ਨੇ ‘ਆਸਟਰੇਲੀਅਨ ਸਿੱਖ ਖੇਡਾਂ’ ਵਾਲਿਆਂ ਦਾ ਜਿੱਥੇ ਪੂਰਾ ਧਿਆਨ ਅਪਣੇ ਵੱਲ ਖਿੱਚਿਆ ਸੀ ਉਥੇ ਪੂਰੇ ਵਿਸ਼ਵ ਦੇ ਵਿਚ ਵਸਦੇ ਸਿੱਖ ਭਾਈਚਾਰੇ ਨੇ ਇਨ੍ਹਾਂ ਖੇਡਾਂ ਪ੍ਰਤੀ ਉਤਸੁਕਤਾ ਵਿਖਾਈ ਸੀ। ਇਸ ਸਾਲ ਇਹ ਖੇਡਾਂ ਅਪਣੇ ਦੂਜੇ ਵਰ੍ਹੇ ਦੇ ਵਿਚ ਪ੍ਰਵੇਸ਼ ਕਰ ਗਈਆਂ ਹਨ। 

ਅੱਜ ਪ੍ਰਬੰਧਕੀ ਟੀਮ ਵਲੋਂ ਇਕ ਵੱਡੀ ਕਾਨਫਰੰਸ ਦੇ ਵਿਚ ਐਲਾਨ ਕੀਤਾ ਗਿਆ ਕਿ ਇਸ ਵਰ੍ਹੇ ਹੋਣ ਵਾਲੀਆਂ ਦੋ ਦਿਨਾਂ ਦੂਜੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’  28 ਅਤੇ 29 ਨਵੰਬਰ (ਦਿਨ ਸਨਿਚਰਵਾਰ ਅਤੇ ਐਤਵਾਰ) ਨੂੰ ਪਿਛਲੇ ਸਾਲ ਵਾਲੇ ਅਸਥਾਨ ‘ਬਰੂਸ ਪੁਲਮਨ ਪਾਰਕ’ ਵਿਖੇ ਹੀ ਕਰਵਾਈਆਂ ਜਾਣਗੀਆਂ। ਕੁਝ ਮੁਕਾਬਲੇ ਖੇਡ ਮੈਦਾਨਾਂ ਦੇ ਹਿਸਾਬ ਨਾਲ ਕੁਝ ਕੋ ਹੋਰ ਸਥਾਨਿਕ ਖੇਡ ਮੈਦਾਨਾਂ ਦੇ ਵਿਚ ਵੀ ਹੋਣਗੇ। ਕੋਵਿਡ-19 ਦੇ ਚਲਦਿਆਂ ਸਰਹੱਦਾਂ ਦੀ ਤਾਲਬੰਦੀ ਨੂੰ ਧਿਆਨ ਵਿਚ ਰੱਖਦਿਆਂ ਇਹ ਸੋਚਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਅੰਤਰਰਾਸ਼ਟਰੀ ਖਿਡਾਰੀ ਇਸ ਖੇਡ ਮਹਾਂਕੁੰਭ ਦੇ ਵਿਚ ਨਾ ਪਹੁੰਚ ਸਕਣ ਪਰ ਕੋਸ਼ਿਸ਼ ਜਾਰੀ ਰਹੇਗੀ। 
ਅੱਜ ਖੇਡਾਂ ਦੇ ਹੋਏ ਐਲਾਨ ਮੌਕੇ ਹੋਈ ਕਾਨਫਰੰਸ ਦਾ ਸ਼ੁੱਭ ਆਰੰਭ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਵਾਗਤੀ ਲਫਜ਼ਾਂ, ਹਾਊਸ ਕੀਪਿੰਗ ਨਿਯਮਾਂ ਅਤੇ ਪ੍ਰੋਗਰਾਮ ਦੇ ਸੰਖੇਪ ਵੇਰਵੇ ਨਾਲ ਦਿਤਾ। ਕਰੋਨਾ ਵਾਇਰਸ ਨਾਲ ਜਾਨ ਗਵਾ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਨਵਤੇਜ ਰੰਧਾਵਾ ਨੇ ਸਲਾਈਡ ਸ਼ੋਅ ਬਾਰੇ ਪਿਛਲੇ ਸਾਲ ਦੀਆਂ ਖੇਡਾਂ ਦੀ ਗਿਣਤੀ-ਮਿਣਤੀ ਦਾ ਪੂਰਾ ਵੇਰਵਾ ਦਿਤਾ।

File Photo File Photo

ਖੇਡਾਂ ਦੀਆਂ ਤਰੀਕਾਂ ਦੇ ਸਬੰਧ ਵਿਚ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਅਤੇ ਪ੍ਰਸਿੱਧ ਹਾਸਰਸ ਕਲਾਕਾਰ ਭੋਟੂ ਸ਼ਾਹ ਦੇ ਵੀਡੀਓ ਸੰਦੇਸ਼ ਵੀ ਸੁਣਾਏ ਗਏ। ਖੇਡ ਕਮੇਟੀ ਦੀ ਮੌਜੂਦਗੀ ਦੇ ਵਿਚ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਪਿਛਲੇ ਸਾਲ ਦੀ ਰਿਪੋਰਟ ਦੇ ਅੰਸ਼ ਅਤੇ ਤਜ਼ਰਬੇ ਸਾਂਝੇ ਕਰਦਿਆਂ ਇਨ੍ਹਾਂ ਖੇਡਾਂ ਨੂੰ ‘ਤੁਹਾਡੀਆਂ ਖੇਡਾਂ-ਤੁਸÄ ਦਰਸ਼ਕ’ ਵਜੋਂ ਅਪਨਾਉਣ ਦੀ ਅਪੀਲ ਕੀਤੀ। ਮੈਨੇਜਮੈਂਟ ਵੱਲੋਂ ਪਿਛਲੇ ਸਾਲ ਦਾ ਵਿੱਤੀ ਲੇਖਾ-ਜੋਖਾ ਪੇਸ਼ ਕਰਦੀ ਇਕ ਰਿਪੋਰਟ ਵੀ ਦਰਸ਼ਕਾਂ ਨੂੰ ਵੰਡੀ ਗਈ। ਬੁਲਾਰਿਆਂ ਦੇ ਵਿਚ ਸ. ਪਿ੍ਰਥੀਪਾਲ ਸਿੰਘ ਬਸਰਾ, ਸ. ਅਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਔਲਖ, ਤੀਰਥ ਸਿੰਘ ਅਟਵਾਲ, ਨਿਰਮਜੀਤ ਸਿੰਘ ਭੱਟੀ, ਬੇਗਮਪੁਰਾ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ, ਸ. ਕੁਲਬੀਰ ਸਿੰਘ, ਦਵਿੰਦਰ ਕੌਰ, ਮੈਡਮ ਇੰਦੂ ਬਾਜਵਾ, ਚਰਨਜੀਤ ਸਿੰਘ ਚਾਹਲ, ਸ. ਅਮਨ ਰੰਧਾਵਾ, ਸੰਨੀ ਸਿੰਘ ਅਤੇ ਲਵਲੀਨ ਕੌਰ ਸ਼ਾਮਿਲ ਰਹੇ। ਸ. ਪਿ੍ਰਥੀਪਾਲ ਸਿੰਘ ਬਸਰਾ ਨੇ ਗੁਰਦੁਆਰਾ ਸ੍ਰੀ ਦਸੇਮਸ਼ ਦਰਬਾਰ ਦੀ ਕਮੇਟੀ ਵੱਲੋਂ 25000 ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ।
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement