ਦਿੱਲੀ ਸਿੱਖਿਆ ਮਾਡਲ ਦੀ ਕਹਾਣੀ ਨਿਰਪੱਖ ਅਤੇ ਜ਼ਮੀਨੀ ਰਿਪੋਰਟਿੰਗ 'ਤੇ ਆਧਾਰਿਤ : ਨਿਊਯਾਰਕ ਟਾਈਮਜ਼
Published : Aug 20, 2022, 10:51 am IST
Updated : Aug 20, 2022, 10:51 am IST
SHARE ARTICLE
Story on Delhi education system based on impartial, on-the-ground reporting: New York Times
Story on Delhi education system based on impartial, on-the-ground reporting: New York Times

ਕਿਹਾ - ਸਿੱਖਿਆ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ NYT ਕਈ ਸਾਲਾਂ ਤੋਂ ਕਵਰ ਕਰ ਰਿਹਾ ਹੈ

ਨਵੀਂ ਦਿੱਲੀ : ਨਿਊਯਾਰਕ ਟਾਈਮਜ਼ ਨੇ ਦਿੱਲੀ ਦੇ ਸਿੱਖਿਆ ਮਾਡਲ ਨਾਲ ਸਬੰਧਤ ਆਪਣੇ ਪਹਿਲੇ ਪੰਨੇ ’ਤੇ ਛਪੀ ਖ਼ਬਰ ਬਾਰੇ ਸਪੱਸ਼ਟੀਕਰਨ ਦਿਤਾ ਹੈ। ਉਨ੍ਹਾਂ ਨੇ ਇਸ ਬਾਰੇ ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ ਵਲੋਂ ‘ਪੇਡ ਨਿਊਜ਼’ ਦੱਸਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅਮਰੀਕਾ ਦੀ ਅਖ਼ਬਾਰ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਨਿਰਪੱਖ ਤੇ ਜ਼ਮੀਨੀ ਹਕੀਕਤ 'ਤੇ ਆਧਾਰਿਤ ਹੈ।

photo Story on Delhi education system based on impartial, on-the-ground reporting: New York Times

ਦੱਸਣਯੋਗ ਹੈ ਕਿ ਬੀਤੇ ਕੱਲ ਅਮਰੀਕਾ ਦੀ ਸਭ ਤੋਂ ਵੱਡੀ ਅਖ਼ਬਾਰ ਨਿਊਯਾਰਕ ਟਾਈਮਜ਼ ਦੇ ਪਹਿਲੇ ਪੰਨੇ 'ਤੇ ਦਿੱਲੀ ਦੇ ਸਿੱਖਿਆ ਮਾਡਲ ਬਾਰੇ ਖ਼ਬਰ ਲੱਗੀ ਸੀ ਅਤੇ ਕੱਲ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ CBI ਵੱਲੋਂ ਛਾਪੇਮਾਰੀ ਕੀਤੀ ਗਈ। ਜਿਸ ਦੀ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਬਾਕੀ ਪਾਰਟੀ ਆਗੂਆਂ ਵਲੋਂ ਨਿਖੇਧੀ ਕੀਤੀ ਗਈ ਸੀ ਜਦਕਿ ਵਿਰੋਧ ਪਾਰਟੀਆਂ ਨੇ ਇਸ ਨੂੰ ਇਸ਼ਤਿਹਾਰ ਦੱਸਿਆ ਸੀ।

photo photo

ਇਸ ਬਾਰੇ ਭਾਜਪਾ ਨੇ ਕਿਹਾ ਸੀ ਕਿ ‘ਨਿਊਯਾਰਕ ਟਾਈਮਜ਼ ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਉਣਾ ਬਹੁਤ ਔਖਾ ਹੈ’ ਅਤੇ ਦਿੱਲੀ ਸਿੱਖਿਆ ਮਾਡਲ ਬਾਰੇ ਛਪੀ ਉਪਰੋਕਤ ਖ਼ਬਰ ਨੂੰ ‘ਪੇਡ ਨਿਊਜ਼’ ਕਰਾਰ ਦਿੱਤਾ ਸੀ। ਭਾਜਪਾ ਨੇ ਦਾਅਵਾ ਕੀਤਾ ਸੀ ਕਿ ਇਹ ਖ਼ਬਰ ਨਹੀਂ ‘ਆਪ’ ਦਾ ਇਸ਼ਤਿਹਾਰ ਹੈ।  ਹੁਣ ਇਸ ਬਾਰੇ ਨਿਊਯਾਰਕ ਟਾਈਮਜ਼ ਨੇ ਸਪੱਸ਼ਟੀਕਰਨ ਦਿਤਾ ਹੈ ਅਤੇ ਦਿੱਲੀ ਸਿੱਖਿਆ ਮਾਡਲ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰਿਆ ਹੈ।

photo Arvind Kejriwal

ਨਿਊਯਾਰਕ ਟਾਈਮਜ਼ ਦੇ ਸੰਚਾਰ ਨਿਰਦੇਸ਼ਕ ਨਿਕੋਲ ਟੇਲਰ ਨੇ ਕਿਹਾ ਹੈ ਕਿ ਦਿੱਲੀ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਬਾਰੇ ਸਾਡੀ ਰਿਪੋਰਟ ਨਿਰਪੱਖ ਅਤੇ ਜ਼ਮੀਨੀ ਹਕੀਕਤ 'ਤੇ ਅਧਾਰਤ ਹੈ। ਸਿੱਖਿਆ ਇਕ ਅਜਿਹਾ ਮੁੱਦਾ ਹੈ ਜਿਸ ਨੂੰ ‘ਦਿ ਨਿਊ ਯਾਰਕ ਟਾਈਮਜ਼’ ਕਈ ਸਾਲਾਂ ਤੋਂ ਕਵਰ ਕਰ ਰਿਹਾ ਹੈ। ਅਖ਼ਬਾਰ ਵੱਲੋਂ ਕੀਤੀ ਜਾਂਦੀ ਪੱਤਰਕਾਰੀ ਨਿਰਪੱਖ, ਕਿਸੇ ਵੀ ਸਿਆਸੀ ਜਾਂ ਇਸ਼ਤਿਹਾਰੀ ਪ੍ਰਭਾਵ ਤੋਂ ਮੁਕਤ ਹੁੰਦੀ ਹੈ। ਹੋਰ ਪ੍ਰਕਾਸ਼ਨ ਸਾਡੀ ਸਹਿਮਤੀ ਨਾਲ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਨ। 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement