ਨਿੱਝਰ ਕਤਲਕਾਂਡ : ਭਾਰਤ ’ਤੇ ਲਾਏ ਕੈਨੇਡਾ ਦੇ ਦੋਸ਼ਾਂ ’ਤੇ ਸਹਿਯੋਗੀ ਦੇਸ਼ਾਂ ਦੀ ਵੱਖੋ-ਵੱਖ ਰਾਏ

By : BIKRAM

Published : Sep 20, 2023, 4:43 pm IST
Updated : Sep 20, 2023, 4:52 pm IST
SHARE ARTICLE
Justin Trudeau
Justin Trudeau

ਅਮਰੀਕਾ, ਬਰਤਾਨੀਆਂ ਅਤੇ ਆਸਟ੍ਰੇਲੀਆ ਨੇ ਬਿਆਨ ਜਾਰੀ ਕਰ ਕੇ ਦੋਸ਼ਾਂ ਦੀ ਡੂੰਘੀ ਜਾਂਚ ਦੀ ਮੰਗ ਕੀਤੀ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਉਣ ਵਿਚਕਾਰ ਕੈਨੇਡੀਆਈ ਮੀਡੀਆ ਨੇ ਦਸਿਆ ਹੈ ਕਿ ਓਟਾਵਾ ਦੇ ਕਰੀਬੀ ਸਹਿਯੋਗੀ ‘ਫ਼ਾਈਵ ਆਈਜ਼’ ਕੈਨੇਡਾ ਦਾ ਪੱਖ ਲੈਣ ਦੇ ਇਛੁਕ ਨਹੀਂ ਦਿਸ ਰਹੇ ਹਨ। ਹਾਲਾਂਕਿ ਸਬੰਧਤ ਦੇਸ਼ਾਂ ਨੇ ਕਿਹਾ ਹੈ ਕਿ ਦਾਅਵੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। 

ਕੈਨੇਡਾ ਦੇ ਇਕ ਖੁਫ਼ੀਆ ਗਠਜੋੜ ‘ਫ਼ਾਈਵ ਆਈਜ਼’ ਨੈੱਟਵਰਕ ਦਾ ਹਿੱਸਾ ਹੈ, ਜਿਸ ’ਚ ਅਮਰੀਕਾ, ਬਰਤਾਨੀਆਂ, ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਸ਼ਾਮਲ ਹਨ। 

ਕੈਨੇਡੀਆਈ ਨਾਗਰਿਕ 45 ਸਾਲਾਂ ਦੇ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਹੋਣ ਦੇ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਨੇ ਆਪੋ-ਅਪਣੇ ਦੇਸ਼ ’ਚ ਇਕ-ਦੂਜੇ ਦੇ ਸੀਨੀਅਰ ਸਫ਼ੀਰਾਂ ਨੂੰ ਮੰਗਲਵਾਰ ਨੂੰ ਕੱਢ ਦਿਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਬੇਬੁਨਿਆਦ’ ਦਸਦਿਆਂ ਉਨ੍ਹਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਸੀ। 

ਪਾਬੰਦੀਸ਼ੁਦਾ ਖ਼ਾਲਿਸਤਾਨ ਟਾਈਗਰ ਫ਼ੋਰਸ (ਕੇ.ਟੀ.ਐੱਫ਼.) ਦੇ ਮੁਖੀ ਅਤੇ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀਆਂ ’ਚ ਸ਼ਾਮਲ ਨਿੱਝਰ (45) ਦਾ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਬੀਤੀ 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰ੍ਹੀ ਦੇ ਇਕ ਗੁਰਦੁਆਰੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ।

ਟਰੂਡੋ ਨੇ ਸੋਮਵਾਰ ਨੂੰ ਸੰਸਦ ’ਚ ਕਿਹਾ ਸੀ ਕਿ ਕੈਨੇਡਾ ਦੀਆਂ ਖੁਫ਼ੀਆ ਏਜੰਸੀਆਂ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। 

ਕੈਨੇਡੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਦੀ ਇਕ ਰੀਪੋਰਟ ਅਨੁਸਾਰ, ਕੈਨੇਡਾ ਦੇ ‘ਫ਼ਾਈਵ ਆਈਜ਼’ ਸਹਿਯੋਗੀਆਂ ਨੇ ਟਰੂਡੋ ਦੇ ਦੋਸ਼ਾਂ ਨੂੰ ਲੈ ਕੇ ਓਟਾਵਾ ਅਤੇ ਨਵੀਂ ਦਿੱਲੀ ਵਿਚਕਾਰ ਵਧਦੇ ਵਿਵਾਦ ’ਚ ਕੈਨੇਡਾ ਦੇ ਪੱਖ ’ਚ ਜ਼ਿਆਦਾ ਸਰਗਰਮੀ ਨਹੀਂ ਵਿਖਾਈ। 

ਰੀਪੋਰਟ ’ਚ ਕਿਹਾ ਗਿਆ ਕਿ ਇਸ ਤੱਥ ਦੇ ਬਾਵਜੂਦ ਟਰੂਡੋ ਸਰਕਾਰ ਨੂੰ ਲਗਦਾ ਹੈ ਕਿ ਉਸ ਕੋਲ ਸੰਸਦ ’ਚ ਦੋਸ਼ ਲਾਉਣ ਅਤੇ ਇਕ ਭਾਰਤੀ ਸਫ਼ੀਰ ਨੂੰ ਕੱਢਣ ਲਈ ਕਾਫ਼ੀ ਜਾਣਕਾਰੀ ਹੈ, ਜ਼ਿਆਦਾਤਰ ਸਹਿਯੋਗੀ ਦੇਸ਼ਾਂ ਨੇ ਦੋਸ਼ ਦੀ ਡੂੰਘੀ ਜਾਂਚ ’ਤੇ ਜ਼ੋਰ ਦਿਤਾ। 

ਅਮਰੀਕਾ, ਬਰਤਾਨੀਆਂ ਅਤੇ ਆਸਟ੍ਰੇਲੀਆ ਸਾਰਿਆਂ ਨੇ ਬਿਆਨ ਜਾਰੀ ਕਰ ਕੇ ਦੋਸ਼ਾਂ ਦੀ ਡੂੰਘੀ ਜਾਂਚ ਦੀ ਮੰਗ ਕੀਤੀ ਹੈ। ਅਮਰੀਕੀ ਕੌਮੀ ਸੁਰਖਿਆ ਕੌਂਸਲ ਦੇ ਬੁਲਾਰੇ ਜੌਨ ਕਿਰਬੀ ਨੂੰ ‘ਸ਼ਾਇਦ ਕੈਨੇਡਾ ਦਾ ਸਭ ਤੋਂ ਵੱਧ ਹਮਾਇਤੀ’ ਦਸਦਿਆਂ ਸੀ.ਬੀ.ਸੀ. ਨੇ ਅਪਣੀ ਰੀਪੋਰਟ ’ਚ ਉਨ੍ਹਾਂ ਦੇ ਬਿਆਨ ਦਾ ਹਵਾਲਾ ਦਿਤਾ, ਜਿਸ ’ਚ ਕਿਰਬੀ ਨੇ ਕਿਹਾ, ‘‘ਇਹ ਯਕੀਨੀ ਤੌਰ ’ਤੇ ਗੰਭੀਰ ਦੋਸ਼ ਹਨ ਅਤੇ ਸਾਡਾ ਮੰਨਣਾ ਹੈ ਕਿ ਇਹ ਨਿਰਧਾਰਤ ਕਰਨ ਲਈ ਕਿ ਇਹ ਕਿੰਨੇ ਭਰੋਸੇਯੋਗ ਹਨ, ਇਸ ਦੀ ਡੂੰਘੀ ਜਾਂਚ ਦੀ ਜ਼ਰੂਰਤ ਹੈ।’’

ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਪੀ.ਟੀ.ਆਈ. ਨੂੰ ਦਸਿਆ, ‘‘ਅਸੀਂ ਪ੍ਰਧਾਨ ਮੰਤਰੀ ਟਰੂਡੋ ਵਲੋਂ ਕਲ ਲਾਏ ਦੋਸ਼ਾਂ ਨੂੰ ਲੈ ਕੇ ਚਿੰਤਤ ਹਾਂ। ਅਸੀਂ ਅਪਣੇ ਕੈਨੇਡੀਆਈ ਸਾਥੀਆਂ ਦੇ ਨਿਯਮਤ ਸੰਪਰਕ ’ਚ ਰਹਿੰਦੇ ਹਾਂ। ਇਹ ਮਹੱਤਵਪੂਰਨ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਅਤੇ ਅਪਰਾਧੀਆਂ ਨੂੰ ਨਿਆਂ ਦੀ ਜਦ ’ਚ ਲਿਆਂਦਾ ਜਾਵੇ। ਅਸੀਂ ਭਾਰਤ ਸਰਕਾਰ ਨੂੰ ਕੈਨੇਡਾ ਦੀ ਜਾਂਚ ’ਚ ਸਹਿਯੋਗ ਕਰਨ ਅਤੇ ਇਹ ਯਕੀਨੀ ਕਰਨ ਦੀ ਅਪੀਲ ਕਰਦੇ ਹਾਂ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਤੀ ਜਾਵੇ।’’

ਆਸਟ੍ਰੇਲੀਆ ਨੇ ਇਕ ਸਿੱਖ ਵੱਖਵਾਦੀ ਆਗੂ ਦੇ ਕਤਲ ’ਚ ਭਾਰਤ ਦਾ ਹੱਥ ਹੋਣ ਦੇ ਕੈਨੇਡਾ ਦੇ ਦੋਸ਼ਾਂ ਨੂੰ ‘ਚਿੰਤਾਜਨਕ’ ਦਸਿਆ ਅਤੇ ਕਿਹਾ ਕਿ ਕੈਨਬਰਾ ‘ਇਸ ਨਾਲ ਜੁੜੇ ਘਟਨਾਕ੍ਰਮ ’ਤੇ ਕਰੀਬੀ ਨਜ਼ਰ ਰੱਖੀ ਹੋਈ ਹੈ’ ਅਤੇ ਉਸ ਨੇ ਭਾਰਤੀ ਹਮਰੁਤਬਾ ਦੇ ਸਾਹਮਣੇ ਇਹ ਮੁੱਦਾ ਚੁਕਿਆ ਹੈ। ਸੀ.ਬੀ.ਸੀ. ਦੀ ਰੀਪੋਰਟ ਅਨੁਸਾਰ, ਇਕ ਹੋਰ ਸਹਿਯੋਗੀ ਬਰਤਾਨੀਆਂ ਨੇ ਇਸ ਬਾਬਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ। 

ਹਾਲਾਂਕਿ, ਬਰਤਾਨੀਆਂ ਦੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੇ ਭਾਰਤ ਦਾ ਕੋਈ ਜ਼ਿਕਰ ਕੀਤੇ ਬਗ਼ੈਰ ‘ਐਕਸ’ ’ਤੇ ਕਿਹਾ, ‘‘ਸਾਰੇ ਦੇਸ਼ਾਂ ਨੂੰ ਸੰਪ੍ਰਭੂਤਾ ਅਤੇ ਕਾਨੂੰਨ ਦੇ ਸ਼ਾਸਨ ਦਾ ਮਾਣ ਕਰਨਾ ਚਾਹੀਦਾ ਹੈ। ਅਸੀਂ ਕੈਨੇਡਾ ਦੀ ਸੰਸਦ ’ਚ ਚੁੱਕੇ ਗੰਭੀਰ ਦੋਸ਼ਾਂ ਬਾਰੇ ਅਪਣੇ ਕੈਨੇਡੀਆਈ ਸਹਿਯੋਗੀਆਂ ਨਾਲ ਨਿਯਮਤ ਸੰਪਰਕ ’ਚ ਹਾਂ।’’ 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement