
ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ
Indian Government Issues Advisory on Travel to Iran Latest News in Punjabi ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਈਰਾਨ ਦੀ ਯਾਤਰਾ ਸਬੰਧੀ ਭਾਰਤੀ ਨਾਗਰਿਕਾਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਨਾਗਰਿਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਹਾਲ ਹੀ ਦੇ ਸਮੇਂ ਵਿਚ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਭਾਰਤੀਆਂ ਨੂੰ ਝੂਠੇ ਰੁਜ਼ਗਾਰ ਪੇਸ਼ਕਸ਼ਾਂ ਨਾਲ ਈਰਾਨ ਲਿਜਾਇਆ ਗਿਆ ਅਤੇ ਫਿਰ ਅਪਰਾਧਿਕ ਗਰੋਹਾਂ ਦੁਆਰਾ ਅਗ਼ਵਾ ਕੀਤਾ ਗਿਆ। ਇਨ੍ਹਾਂ ਗਰੋਹਾਂ ਨੇ ਬੰਧਕਾਂ ਤੋਂ ਫ਼ਿਰੌਤੀ ਦੀ ਮੰਗ ਕੀਤੀ ਹੈ।
ਬੀਤੀ ਸ਼ਾਮ ਵਿਦੇਸ਼ ਮੰਤਰਾਲੇ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ, ਜਿਸ ਵਿਚ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਜਾਂ ਵੀਜ਼ਾ-ਮੁਕਤ ਪ੍ਰਵੇਸ਼ ਦੀਆਂ ਪੇਸ਼ਕਸ਼ਾਂ ਦੁਆਰਾ ਲੁਭਾਇਆ ਨਾ ਜਾਣ ਦੀ ਚੇਤਾਵਨੀ ਦਿਤੀ ਗਈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਈਰਾਨੀ ਸਰਕਾਰ ਭਾਰਤੀਆਂ ਨੂੰ ਸਿਰਫ਼ ਸੈਰ-ਸਪਾਟੇ ਦੇ ਉਦੇਸ਼ਾਂ ਲਈ ਵੀਜ਼ਾ-ਮੁਕਤ ਪ੍ਰਵੇਸ਼ ਦਿੰਦੀ ਹੈ। ਰੁਜ਼ਗਾਰ ਜਾਂ ਹੋਰ ਉਦੇਸ਼ਾਂ ਲਈ ਵੀਜ਼ਾ-ਮੁਕਤ ਪ੍ਰਵੇਸ਼ ਦਾ ਕੋਈ ਪ੍ਰਬੰਧ ਨਹੀਂ ਹੈ।
ਮੰਤਰਾਲੇ ਨੇ ਕਿਹਾ ਕਿ ਅਪਰਾਧਿਕ ਗਰੋਹਾਂ ਨਾਲ ਜੁੜੇ ਏਜੰਟ ਭਾਰਤੀ ਨਾਗਰਿਕਾਂ ਨੂੰ ਮੁਫ਼ਤ ਵੀਜ਼ਾ ਅਤੇ ਨੌਕਰੀਆਂ ਦੇ ਵਾਅਦੇ ਨਾਲ ਈਰਾਨ ਲਿਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਫਿਰ ਅਪਰਾਧਿਕ ਗਰੋਹਾਂ ਦੁਆਰਾ ਅਗ਼ਵਾ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ, ਪੀੜਤਾਂ ਦੇ ਪਰਵਾਰਾਂ ਤੋਂ ਫ਼ਿਰੌਤੀ ਦੀ ਮੰਗ ਕੀਤੀ ਜਾਂਦੀ ਹੈ।
ਵਿਦੇਸ਼ ਮੰਤਰਾਲੇ ਨੇ ਨਾਗਰਿਕਾਂ ਨੂੰ ਚੇਤਾਵਨੀ ਦਿਤੀ ਹੈ ਕਿ ਰੁਜ਼ਗਾਰ ਜਾਂ ਹੋਰ ਕਾਰਨਾਂ ਕਰ ਕੇ ਈਰਾਨ ਵਿਚ ਵੀਜ਼ਾ-ਮੁਕਤ ਪ੍ਰਵੇਸ਼ ਦਾ ਵਾਅਦਾ ਕਰਨ ਵਾਲੇ ਏਜੰਟ ਅਪਰਾਧਿਕ ਗਰੋਹਾਂ ਨਾਲ ਜੁੜੇ ਹੋ ਸਕਦੇ ਹਨ। ਅਜਿਹੇ ਵਿਅਕਤੀਆਂ ਤੋਂ ਸਾਵਧਾਨ ਰਹੋ।
(For more news apart from Indian Government Issues Advisory on Travel to Iran Latest News in Punjabi stay tuned to Rozana Spokesman.)