
Italy: 2 ਨਵੰਬਰ ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਹੈ।
Italy: ਇਟਲੀ ਵਿੱਚ ਪ੍ਰਸਿੱਧ ਗਾਇਕਾ ਸ਼ਿਪਰਾ ਗੋਇਲ ਜੋ ਕਿ ਦੀਵਾਲੀ ਮੌਕੇ ਸ਼ੋਅ ਕਰ ਰਹੇ ਹਨ। ਇਹਨਾਂ ਦੀਵਾਲੀ ਮੇਲੇ ਨੂੰ ਲੈ ਕੇ ਸਥਾਨਕ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਸ਼ਿਪਰਾ ਗੋਇਲ ਦੇ ਬਨਿਅੋਲੋ ਮੇਲਾ ਵਿਖੇ ਹੋ ਰਿਹਾ ਸ਼ੋਅ ਇਸ ਦੀਵਾਲੀ ਨੂੰ ਹੋਰ ਚਾਰ ਚੰਨ ਲਾਵੇਗਾ।
ਜੇ.ਜੇ ਰਿਜੋਰਟ ਵਿਖੇ ਮੇਲੇ ਦੇ ਪੋਸਟਰ ਨੂੰ ਜਾਰੀ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਇਸ ਦਿਵਾਲੀ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਉਹਨਾ ਲੇਡੀਜ ਦੀ ਮੰਗ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸ਼ਿਪਰਾ ਗੋਇਲ ਨੂੰ ਬੁਲਾਇਆ ਹੈ। 2 ਨਵੰਬਰ ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਹੈ।
ਇਸ ਸਬੰਧੀ ਇਕ ਪੋਸਟਰ ਨੂੰ ਜਾਰੀ ਕਰਦਿਆਂ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਬੇਸਟ ਲੱਕੀ, ਸੁਖਪ੍ਰੀਤ ਸਿੰਘ, ਮੋਹਨਦੀਪ ਕਿੱਟੂ,ਸਤਿੰਦਰ ਕੌਰ, ਹਰਜੀਤ ਸਿੰਘ, ਜਗਤਾਰ ਸਿੰਘ ਟਿੰਕਾ, ਜੀਵਨ ਸਿੰਘ ਆਦਿ ਨੇ ਦੱਸਿਆ ਕਿ ਪੰਜਾਬੀਆਂ ਦੀ ਵਿਸ਼ੇਸ਼ ਮੰਗ ਨੂੰ ਧਿਆਨ ਵਿੱਚ ਰੱਖ ਕੇ ਮਸ਼ਹੂਰ ਲੋਕ ਗਾਇਕਾ ਸ਼ਿਪਰਾ ਗੋਇਲ ਆਪਣੇ ਗੀਤਾਂ ਦੇ ਨਾਲ ਹਾਜ਼ਰੀ ਲਵਾਉਣ ਲਈ ਵਿਸ਼ੇਸ਼ ਤੌਰ 'ਤੇ ਦੀਵਾਲੀ ਮੇਲੇ ਵਿਚ ਪਹੁੰਚ ਰਹੇ ਹਨ।
ਉਹਨਾਂ ਕਿਹਾ ਕਿ ਇਹ ਇੱਕ ਫੇਮਿਲੀ ਸ਼ੋਅ ਹੈ, ਨੋਨ ਅਲਕੋਲ ਇਸ ਸ਼ੋਅ ਵਿੱਚ ਪਰਿਵਾਰਾਂ ਦੇ ਬੈਠਣ ਅਤੇ ਲੇਡੀਜ ਦੇ ਢਾਂਸ ਕਰਨ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਸ਼ੋਅ ਦੀਆ ਟਿਕਟਾਂ ਕ੍ਰਮਵਾਰ 40 ਯੁਰੋ ਅਤੇ 25 ਯੁਰੋ ਹੈ।