ਪ੍ਰਬੋਵੋ ਸੁਬੀਆਂਤੋ ਨੇ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
Published : Oct 20, 2024, 4:18 pm IST
Updated : Oct 20, 2024, 4:18 pm IST
SHARE ARTICLE
Prabowo Subianto was sworn in as the eighth president of Indonesia
Prabowo Subianto was sworn in as the eighth president of Indonesia

ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ

ਜਕਾਰਤਾ: ਪ੍ਰਬੋਵੋ ਸੁਬੀਆਂਤੋ ਨੇ ਐਤਵਾਰ ਨੂੰ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕੀ। ਸਾਬਕਾ ਰੱਖਿਆ ਮੰਤਰੀ ਪ੍ਰਬੋਵੋ ਸੁਬੀਆਂਤੋ (73) ਨੇ ਦੂਜੇ ਦੇਸ਼ਾਂ ਤੋਂ ਸੱਦੇ ਗਏ ਸੰਸਦ ਮੈਂਬਰਾਂ ਅਤੇ ਪਤਵੰਤਿਆਂ ਦੇ ਸਾਹਮਣੇ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ’ਤੇ ਹੱਥ ਰੱਖ ਕੇ ਰਾਸ਼ਟਰਪਤੀ ਵਜੋਂ ਸਹੁੰ ਚੁਕੀ, ਜਿਸ ਤੋਂ ਬਾਅਦ ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ’ਚ ਹੋਏ ਸਹੁੰ ਚੁੱਕ ਸਮਾਰੋਹ ’ਚ ਬਰਤਾਨੀਆਂ, ਫਰਾਂਸ, ਅਮਰੀਕਾ, ਸਾਊਦੀ ਅਰਬ, ਰੂਸ, ਦਖਣੀ ਕੋਰੀਆ, ਚੀਨ, ਆਸਟਰੇਲੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਸਮੇਤ 40 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਰਾਸ਼ਟਰਪਤੀ ਜੋਕੋ ਵਿਡੋਡੋ ਦੇ ਲੰਮੇ ਸਮੇਂ ਤੋਂ ਵਿਰੋਧੀ ਰਹੇ ਸੁਬੀਆਂਤੋ ਇਸ ਤੋਂ ਪਹਿਲਾਂ 2014 ਅਤੇ 2019 ਵਿਚ ਦੋ ਵਾਰ ਉਨ੍ਹਾਂ ਦੇ ਵਿਰੁਧ ਚੋਣ ਲੜ ਚੁਕੇ ਹਨ ਪਰ ਦੋਹਾਂ ਮੌਕਿਆਂ ’ਤੇ ਜੋਕੋ ਵਿਡੋਡੋ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿਤਾ ਸੀ। ਹਾਲਾਂਕਿ, ਵਿਡੋਡੋ ਨੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਸੁਬੀਆਂਤੋ ਨੂੰ ਰੱਖਿਆ ਮੁਖੀ ਨਿਯੁਕਤ ਕੀਤਾ।

ਸੁਬੀਆਂਤੋ ਦੇ ਨਾਲ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਜਿਬਰਾਨ ਰਾਕਾਬੁਮਿੰਗ ਰਾਕਾ (37) ਨੇ ਵੀ ਸਹੁੰ ਚੁਕੀ। ਉਹ ਸੁਰਕਾਰਤਾ ਦੇ ਮੇਅਰ ਰਹਿ ਚੁਕੇ ਹਨ। ਸੁਬੀਆਂਤੋ ਨੇ ਵਿਡੋਡੋ ਦੇ ਬੇਟੇ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ।

ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ, ਸੁਬੀਆਂਤੋ ਨੇ ਕਈ ਅਰਬ ਡਾਲਰ ਦੀ ਲਾਗਤ ਨਾਲ ਇਕ ਨਵੀਂ ਰਾਜਧਾਨੀ ਬਣਾਉਣ ਅਤੇ ਘਰੇਲੂ ਉਦਯੋਗ ਨੂੰ ਹੁਲਾਰਾ ਦੇਣ ਲਈ ਕੱਚੇ ਮਾਲ ਦੇ ਆਯਾਤ ਨੂੰ ਰੋਕਣ ਵਰਗੀਆਂ ਪ੍ਰਮੁੱਖ ਨੀਤੀਆਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ।

ਵਿਡੋਡੋ ਦੇ ਸਮਰਥਨ ਅਤੇ ਅਪਣੀਆਂ ਨੀਤੀਆਂ ਨੂੰ ਜਾਰੀ ਰੱਖਣ ਦੇ ਵਾਅਦੇ ਨੇ ਸੁਬੀਆਂਤੋ ਨੂੰ ਫ਼ਰਵਰੀ ਦੀਆਂ ਸਿੱਧੀਆਂ ਰਾਸ਼ਟਰਪਤੀ ਚੋਣਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ’ਚ ਸਹਾਇਤਾ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਇੰਡੋਨੇਸ਼ੀਆ ਦੀ ਫੌਜੀ ਤਾਨਾਸ਼ਾਹੀ ਦੇ ਕਾਲੇ ਦਿਨਾਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ੀ ਸਾਬਕਾ ਜਨਰਲ ਤੋਂ ਰਾਸ਼ਟਰਪਤੀ ਬਣਨ ਤਕ ਦਾ ਸਫ਼ਰ ਪੂਰਾ ਕੀਤਾ। (ਪੀਟੀਆਈ)

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement