ਪਾਕਿ ’ਚ ਖੁਦਾਈ ਦੌਰਾਨ ਮਿਲਿਆ ਹਿੰਦੂ ਸ਼ਾਹੀ ਕਾਲ ਦੌਰਾਨ ਦਾ 1300 ਸਾਲ ਪੁਰਾਣਾ ਹਿੰਦੂ ਮੰਦਰ
Published : Nov 20, 2020, 8:13 pm IST
Updated : Nov 20, 2020, 8:13 pm IST
SHARE ARTICLE
Hindu temple
Hindu temple

ਪਾਕਿਸਤਾਨ ਤੇ ਇਤਾਲਵੀ ਪੁਰਾਤੱਤਵ ਮਾਹਰਾਂ ਨੂੰ ਬਾਰੀਕੋਟ ਘੁੰਡਈ ਵਿਚ ਖੁਦਾਈ ਦੌਰਾਨ ਮਿਲਿਆ ਮੰਦਰ

ਪੇਸ਼ਾਵਰ : ਉਤਰੀ-ਪਛਮੀ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਇਕ ਪਹਾੜ ਵਿਚੋਂ ਪਾਕਿਸਤਾਨ ਤੇ ਇਤਾਲਵੀ ਪੁਰਾਤੱਤਵ ਮਾਹਰਾਂ ਨੇ 1300 ਸਾਲ ਪੁਰਾਣਾ ਇਕ ਹਿੰਦੂ ਮੰਦਰ ਲੱਭਿਆ ਹੈ। ਬਾਰੀਕੋਟ ਘੁੰਡਈ ਵਿਚ ਖੁਦਾਈ ਦੌਰਾਨ ਇਸ ਮੰਦਰ ਦਾ ਪਤਾ ਲੱਗਾ। ਖੈਬਰ ਪਖ਼ਤੂਨਖਵਾ ਦੇ ਪੁਰਾਤੱਤਵ ਵਿਭਾਗ ਦੇ ਫਜਲੇ ਖਲੀਕ ਨੇ ਵੀਰਵਾਰ ਨੂੰ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਇਹ ਮੰਦਰ ਭਗਵਾਨ ਵਿਸ਼ਣੂ ਜੀ ਦਾ ਹੈ।

 Hindu templeHindu temple

ਉਨ੍ਹਾਂ ਕਿਹਾ ਕਿ ਇਸ ਮੰਦਰ ਨੂੰ 1300 ਸਾਲ ਪਹਿਲਾਂ ਹਿੰਦੂ ਸ਼ਾਹੀ ਕਾਲ ਦੌਰਾਨ ਬਣਾਇਆ ਗਿਆ ਸੀ। ਹਿੰਦੂ ਸ਼ਾਹੀ ਜਾਂ ਕਾਬੁਲ ਸ਼ਾਹੀ (850-1026ਈ.) ਦਾ ਹਿੰਦੂ ਰਾਜਵੰਸ਼ ਸੀ, ਜਿਸ ਨੇ ਕਾਬੁਲ ਘਾਟੀ (ਪੂਰਬੀ ਅਫਗਾਨਿਸਤਾਨ), ਗੰਧਾਰ( ਆਧੁਨਿਕ ਪਾਕਿਸਤਾਨ) ਅਤੇ ਵਰਤਮਾਨ ਉਤਰੀ-ਪਛਮੀ ਭਾਰਤ ਵਿਚ ਸ਼ਾਸਨ ਕੀਤਾ ਸੀ।

 Hindu templeHindu temple

ਪੁਰਾਤੱਤਵ ਮਾਹਰਾਂ ਨੂੰ ਖੁਦਾਈ ਦੌਰਾਨ ਮੰਦਰ ਨੇੜੇ ਛਾਉਣੀ ਅਤੇ ਪਹਿਰੇ ਲਈ ਬਣੀਆਂ ਕੰਧਾਂ ਵੀ ਮਿਲੀਆਂ ਹਨ। ਮੰਦਰ ਕੋਲ ਪਾਣੀ ਦਾ ਇਕ ਕੁੰਡ ਵੀ ਮਿਲਿਆ ਹੈ। ਖਲੀਕ ਨੇ ਕਿਹਾ ਕਿ ਇਲਾਕੇ ਵਿਚ ਪਹਿਲੀ ਵਾਰ ਹਿੰਦੂ ਸ਼ਾਹੀ ਕਾਲ ਦੇ ਨਿਸ਼ਾਨ ਮਿਲੇ ਹਨ। ਇਟਲੀ ਦੇ ਪੁਰਾਤੱਤਵ ਮਿਸ਼ਨ ਦੇ ਮੁਖੀ ਡਾ. ਲੁਕਾ ਨੇ ਕਿਹਾ ਕਿ ਸਵਾਤ ਜ਼ਿਲ੍ਹੇ ’ਚ ਮਿਲਿਆ ਗੰਧਾਰ ਸੱਭਿਅਤਾ ਦਾ ਇਹ ਪਹਿਲਾ ਮੰਦਰ ਹੈ। ਇਥੇ ਬੁੱਧ ਧਰਮ ਦੇ ਵੀ ਕਈ ਪੂਜਾ ਅਸਾਥਾਨ  ਹਨ।    

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement