
6 ਫੁੱਟ ਦਾ ਲੜਕਾ ਆਇਆ ਟੋਏ 'ਚ ਪੂਰਾ
ਲੰਡਨ - ਲੰਡਨ ਤੋਂ ਇਕ ਅਜੀਬੋ ਗਰੀਬ ਸੁਣਨ ਨੂੰ ਮਿਲੀ ਹੈ। ਦਰਅਸਲ ਇਕ ਪਿਤਾ ਨੇ ਆਪਣੇ ਪੁੱਤਰ ਨੂੰ ਇਕ ਟੋਏ ਦੀ ਡੂੰਘਾਈ ਦਾ ਸਬੂਤ ਦੇਣ ਲਈ ਉਸ ਨੂੰ ਟੋਏ ਵਿਚ ਦੱਬ ਦਿੱਤਾ। ਇੱਥੇ ਐਰੋਨ ਕ੍ਰਾਸ ਨਾਮ ਦਾ ਸ਼ਖਸ ਆਪਣੇ ਖੇਤਰ ਵਿਚ ਮੌਜੂਦ ਟੋਏ ਤੋਂ ਇੰਨਾ ਪਰੇਸ਼ਾਨ ਹੋਇਆ ਕਿ ਉਸ ਨੇ ਆਪਣੇ 27 ਸਾਲ ਦੇ ਪੁੱਤਰ ਨੂੰ ਇਸ ਟੋਏ ਵਿਚ ਗੱਡ ਦਿੱਤਾ ਤਾਂ ਜੋ ਉਹ ਸਥਾਨਕ ਪ੍ਰਸ਼ਾਸਨ ਨੂੰ ਸਾਬਤ ਕਰ ਸਕੇ ਕਿ ਇਹ ਟੋਇਆ ਕਿੰਨਾ ਡੂੰਘਾ ਹੈ।
ਰਿਪੋਰਟਾਂ ਮੁਤਾਬਕ ਇਹ ਟੋਇਆ ਇੰਗਲੈਂਡ ਦੇ ਕਸਬੇ ਲੰਕਾਸ਼ਾਇਰ ਦੇ ਵਾਇਕਾਲਰ ਖੇਤਰ ਵਿਚ ਹੈ ਅਤੇ 52 ਸਾਲਾ ਕ੍ਰਾਸ ਨੇ ਇਕ ਸਾਲ ਪਹਿਲਾਂ ਲੰਕਾਸ਼ਾਇਰ ਕਾਊਂਟੀ ਕੌਂਸਲ ਦੀ ਹਾਈਵੇਅ ਟੀਮ ਨੂੰ ਇਸ ਟੋਏ ਬਾਰੇ ਦੱਸਿਆ ਸੀ। ਭਾਵੇਂ ਕਿ ਇਸ ਤੋਂ ਬਾਵਜੂਦ ਇਸ ਟੋਏ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਇਹ ਸ਼ਖਸ ਕਾਫੀ ਨਿਰਾਸ਼ ਸੀ।
Fed-up motorist got his son to stand in pothole to show how huge it is
ਕ੍ਰਾਸ ਨੇ ਕਿਹਾ ਕਿ ਜੇਕਰ ਕੋਈ ਅਪਾਹਿਜ ਹੈ ਤਾਂ ਉਸ ਕੋਲ ਬਚਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਉਸ ਨੂੰ ਇਹ ਟੋਇਆ ਨਹੀਂ ਦਿਸੇਗਾ। ਜੇਕਰ ਕੋਈ ਬੱਚਾ ਹੈ ਤਾਂ ਉਹ ਵੀ ਆਸਾਨੀ ਨਾਲ ਇਸ ਵਿਚ ਡਿੱਗ ਕੇ ਮਰ ਸਕਦਾ ਹੈ। ਇਹ ਇਕ ਵੱਡਾ ਟੋਇਆ ਹੈ। ਮੇਰਾ ਪੁੱਤਰ 6 ਫੁੱਟ ਲੰਬਾ ਹੈ, ਉਹ ਵੀ ਇਸ ਦੇ ਅੰਦਰ ਪੂਰਾ ਆ ਗਿਆ ਸੀ।
ਕ੍ਰਾਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਲੈਣ ਬਾਰੇ ਸੋਚ ਰਹੇ ਹਨ ਕਿਉਂਕਿ ਇੱਥੋਂ ਦੀ ਉੱਚੀ-ਨੀਵੀਂ ਸੜਕ ਦੇ ਕਾਰਨ ਉਹਨਾਂ ਦੀ ਅਤੇ ਉਹਨਾਂ ਦੀ ਪਾਰਟਨਰ ਦੀ ਕਾਰ ਡੈਮੇਜ ਹੋ ਚੁੱਕੀ ਹੈ। ਕ੍ਰਾਸ ਇਸ ਗੱਲ ਨਾਲ ਵੀ ਹੈਰਾਨ ਹਨ ਕਿ ਹੁਣ ਤੱਕ ਇਸ ਟੋਏ ਦੇ ਨੇੜੇ ਚਿਤਾਵਨੀ ਦਾ ਕੋਈ ਨਿਸ਼ਾਨ ਤੱਕ ਨਹੀਂ ਲਗਾਇਆ ਗਿਆ ਹੈ।
Fed-up motorist got his son to stand in pothole to show how huge it is
ਇਸ ਟੋਏ ਦੇ ਬਾਰੇ ਵਿਚ ਕੌਂਸਲ ਨੂੰ ਇਕ ਸਾਲ ਪਹਿਲਾਂ ਸੂਚਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਇਸ 'ਤੇ ਕੋਈ ਸੁਣਵਾਈ ਨਹੀਂ ਹੋਈ ਹੈ। ਉੱਥੇ ਲੰਕਾਸ਼ਾਇਰ ਦੇ ਕਾਊਂਟੀ ਕੌਂਸਲ ਦੇ ਇਕ ਬੁਲਾਰੇ ਦਾ ਕਹਿਣਾ ਸੀ ਕਿ ਇਹ ਇਕ ਕੰਟਰੀ ਟਰੈਕ 'ਤੇ ਬਣਿਆ ਹੈ ਅਤੇ ਅਸੀਂ ਇਸ ਨੂੰ ਸੁਰੱਖਿਅਤ ਪੱਧਰ 'ਤੇ ਰੱਖਦੇ ਹਾਂ।
ਹਾਲ ਹੀ ਵਿਚ ਜਦੋਂ ਇਸ ਜਗ੍ਹਾ ਦਾ ਨਿਰੀਖਣ ਹੋਇਆ ਸੀ ਤਾਂ ਇੱਥੇ ਕਿਸੇ ਤਰ੍ਹਾਂ ਦੇ ਵੱਡੇ ਟੋਏ ਨਹੀਂ ਪਾਏ ਗਏ ਸਨ। ਅਸੀਂ ਮਿਸਟਰ ਕ੍ਰਾਸ ਨਾਲ ਉਸ ਲੋਕੇਸ਼ਨ ਬਾਰੇ ਗੱਲ ਕਰਾਂਗੇ ਜਿੱਥੋਂ ਦੀ ਉਹਨਾਂ ਨੇ ਇਹ ਤਸਵੀਰ ਲਈ ਹੈ ਤਾਂ ਜੋ ਅਸੀਂ ਇਸ ਦੀ ਜਾਂਚ ਕਰ ਸਕੀਏ ਅਤੇ ਲੋੜ ਪੈਣ 'ਤੇ ਕਾਰਵਾਈ ਹੋ ਸਕੇ।