Israel-Hamas War : ਯਮਨ ਸਥਿਤ ਹੂਤੀ ਬਾਗੀਆਂ ਨੇ ਇਜ਼ਰਾਈਲੀ ਜਹਾਜ਼ ਨੂੰ ਕਬਜ਼ੇ ’ਚ ਲਿਆ, ਸੁਮੰਦਰੀ ਮੋਰਚੇ ’ਤੇ ਵੀ ਜੰਗ ਛਿੜਨ ਸੰਭਾਵਨਾ
Published : Nov 20, 2023, 3:29 pm IST
Updated : Nov 20, 2023, 3:31 pm IST
SHARE ARTICLE
Israel-Hamas War : cargo ship in Red Sea
Israel-Hamas War : cargo ship in Red Sea

ਫਿਲੀਪੀਨਜ਼, ਬੁਲਗਾਰੀਆ, ਰੋਮਾਨੀਆ, ਯੂਕਰੇਨ ਅਤੇ ਮੈਕਸੀਕੋ ਦੇ ਹਨ ਚਾਲਕ ਦਲ ਦੇ ਮੈਂਬਰ 

  • ਚਾਲਕ ਦਲ ਦੇ 25 ਮੈਂਬਰਾਂ ਨੂੰ ਬੰਧਕ ਬਣਾਇਆ
  • ਇਜ਼ਰਾਈਲ ਨਾਲ ਸਬੰਧਤ ਜਾਂ ਇਸ ਨਾਲ ਜੁੜੇ ਸਾਰੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿਤੀ

Israel-Hamas War : ਯਮਨ ਦੇ ਹੂਤੀ ਬਾਗੀਆਂ ਨੇ ਇਜ਼ਰਾਈਲ ਨਾਲ ਸਬੰਧਤ ਅਤੇ ਭਾਰਤ ਆ ਰਹੇ ਇਕ ਮਾਲਬਰਦਾਰ ਜਹਾਜ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਹਾਜ਼ ’ਤੇ ਸਵਾਰ ਚਾਲਕ ਦਲ ਦੇ 25 ਮੈਂਬਰਾਂ ਨੂੰ ਬੰਧਕ ਬਣਾ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਸ ਘਟਨਾ ਨਾਲ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਖੇਤਰੀ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਸਮੁੰਦਰੀ ਮੋਰਚੇ ’ਤੇ ਜੰਗ ਛਿੜਨ ਦੀ ਸੰਭਾਵਨਾ ਹੈ।

ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸਰਾਈਲ ਨਾਲ ਸਬੰਧਾਂ ਕਾਰਨ ਜਹਾਜ਼ ਨੂੰ ਅਪਣੇ ਕਬਜ਼ੇ ਵਿਚ ਲਿਆ ਹੈ ਅਤੇ ਗਾਜ਼ਾ ਦੇ ਹਮਾਸ ਸ਼ਾਸਕਾਂ ਵਿਰੁਧ ਇਜ਼ਰਾਈਲ ਦੀ ਮੁਹਿੰਮ ਦੇ ਅੰਤ ਤਕ ਕੌਮਾਂਤਰੀ ਪਾਣੀਆਂ ਵਿਚ ਇਜ਼ਰਾਈਲੀਆਂ ਨਾਲ ਸਬੰਧਤ ਜਾਂ ਮਾਲਕੀ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ। ਹੂਤੀਆਂ ਨੇ ਕਿਹਾ, ‘‘ਇਜ਼ਰਾਈਲ ਨਾਲ ਸਬੰਧਤ ਜਾਂ ਇਸ ਨਾਲ ਜੁੜੇ ਸਾਰੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।’’

ਹੂਤੀਆਂ ਦਾ ਬਿਆਨ

ਹੂਤੀ ਦੇ ਮੁੱਖ ਬੁਲਾਰੇ ਮੁਹੰਮਦ ਅਬਦੁਲ-ਸਲਾਮ ਨੇ ਬਾਅਦ ਵਿਚ ਇਕ ਆਨਲਾਈਨ ਬਿਆਨ ’ਚ ਕਿਹਾ ਕਿ ਇਜ਼ਰਾਈਲੀ ਸਿਰਫ ‘ਬਲ ਦੀ ਭਾਸ਼ਾ’ ਨੂੰ ਸਮਝਦੇ ਹਨ। ਉਨ੍ਹਾਂ ਕਿਹਾ, ‘‘ਇਸਰਾਈਲੀ ਜਹਾਜ਼ ਨੂੰ ਫੜਨਾ ਇਕ ਵਿਹਾਰਕ ਕਦਮ ਹੈ ਜੋ ਕਿ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ, ਸਮੁੰਦਰੀ ਜੰਗ ਲੜਨ ਵਿਚ ਯਮਨ ਦੀ ਹਥਿਆਰਬੰਦ ਸੈਨਾਵਾਂ ਦੀ ਗੰਭੀਰਤਾ ਨੂੰ ਸਾਬਤ ਕਰਦਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਹ ਸਿਰਫ਼ ਸ਼ੁਰੂਆਤ ਹੈ।’’

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਬਹਾਮਾਸ-ਝੰਡੇ ਵਾਲੇ ਗਲੈਕਸੀ ਲੀਡਰ ਸਮੁੰਦਰੀ ਜਹਾਜ਼, ਇਕ ਇਜ਼ਰਾਈਲੀ ਅਰਬਪਤੀ ਨਾਲ ਜੁੜੇ ਇਕ ਕੈਰੀਅਰ ’ਤੇ ਹਮਲੇ ਲਈ ਹੂਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਜਹਾਜ਼ ਵਿਚ ਕੋਈ ਇਜ਼ਰਾਈਲੀ ਨਹੀਂ ਸੀ। ਜਹਾਜ਼ ਦੇ ਜਾਪਾਨੀ ਸੰਚਾਲਕ, ਐਨ.ਵਾਈ.ਕੇ. ਲਾਈਨ, ਨੇ ਕਿਹਾ ਕਿ ਹਾਈਜੈਕਿੰਗ ਦੇ ਸਮੇਂ ਜਹਾਜ਼ ’ਤੇ ਕੋਈ ਮਾਲ ਨਹੀਂ ਸੀ। ਐਨ.ਵਾਈ.ਕੇ. ਨੇ ਕਿਹਾ ਕਿ ਇਸ ਦੇ ਚਾਲਕ ਦਲ ਦੇ ਮੈਂਬਰ ਫਿਲੀਪੀਨਜ਼, ਬੁਲਗਾਰੀਆ, ਰੋਮਾਨੀਆ, ਯੂਕਰੇਨ ਅਤੇ ਮੈਕਸੀਕੋ ਦੇ ਹਨ। ਇਹ ਜਹਾਜ਼ ਭਾਰਤ ਵਿਚ ਗੁਜਰਾਤ ਰਾਜ ਵਿਚ ਪਿਪਾਵਾਵ ਲਈ ਜਾ ਰਿਹਾ ਸੀ।

 ਜਾਪਾਨ ਨੇ ਜਹਾਜ਼ ਨੂੰ ਕਬਜ਼ੇ ’ਚ ਲਏ ਜਾਣ ਦੀ ਨਿੰਦਾ ਕੀਤੀ

ਜਾਪਾਨ ਨੇ ਸੋਮਵਾਰ ਨੂੰ ਜਹਾਜ਼ ਨੂੰ ਕਬਜ਼ੇ ’ਚ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੁਨੋ ਨੇ ਕਿਹਾ ਕਿ ਜਾਪਾਨ ਦੀ ਸਰਕਾਰ ਹੂਤੀ ਬਾਗੀਆਂ ਨਾਲ ਗੱਲਬਾਤ ਰਾਹੀਂ ਚਾਲਕ ਦਲ ਦੀ ਜਲਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਅਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਇਜ਼ਰਾਈਲ ਨਾਲ ਵੀ ਗੱਲਬਾਤ ਕਰ ਰਿਹਾ ਹੈ ਅਤੇ ਸਾਊਦੀ ਅਰਬ, ਓਮਾਨ ਅਤੇ ਈਰਾਨ ਦੀਆਂ ਸਰਕਾਰਾਂ ਨਾਲ ਸਹਿਯੋਗ ਕਰ ਰਿਹਾ ਹੈ। ਨੇਤਨਯਾਹੂ ਦੇ ਦਫਤਰ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ‘ਈਰਾਨੀ ਅਤਿਵਾਦ ਦੀ ਕਾਰਵਾਈ’ ਕਿਹਾ।

(For more news apart from Israel-Hamas War, stay tuned to Rozana Spokesman)

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement