ਮਮਦਾਨੀ ਨੋ ਚੋਣ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਨੂੰ ਲੋਕਤੰਤਰ ਲਈ ਦੱਸਿਆ ਸੀ ਖਤਰਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਉਹ ਨਿਊਯਾਰਕ ਸ਼ਹਿਰ ਦੇ ਮੇਅਰ ਜੋਹਰਾਨ ‘ਕਵਾਮੇ’ ਮਮਦਾਨ ਨਾਲ ਮੁਲਾਕਾਤ ਕਰਨ ਵਾਲੇ ਹਨ। ਉਨ੍ਹਾਂ ਟਰੁੱਥ ਸੋਸ਼ਲ ਪੋਸਟ ’ਚ ਲਿਖਿਆ ਕਿ ਨਿਊਯਾਰਕ ਸ਼ਹਿਰ ਦੇ ਕਮਿਊਨਿਸਟ ਮੇਅਰ ਮੋਜਰਾਨ ਮਮਦਾਨੀ ਨੇ ਮੀਟਿੰਗ ਲਈ ਅਪੀਲ ਕੀਤੀ ਸੀ, ਜਿਸ ਲਈ ਅਸੀਂ ਸਹਿਮਤ ਹੋ ਗਏ ਹਾਂ। ਉਨ੍ਹਾਂ ਦੱਸਿਆ ਕਿ ਇਹ ਬੈਠਕ 21 ਨਵੰਬਰ ਨੂੰ ਓਵਲ ਦਫ਼ਤਰ ’ਚ ਹੋਵੇਗੀ।
ਜ਼ਿਕਰਯੋਗ ਹੈ ਕਿ ਦੋਵੇਂ ਆਗੂਆਂ ਦਰਮਿਆਨ ਮਹੀਨਿਆਂ ਤੱਕ ਚੱਲ ਬਹਿਸ ਤੋਂ ਬਾਅਦ ਇਹ ਮੁਲਾਕਾਤ ਹੋਣ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਮਦਾਨੀ ਟੀਮ ਨੇ ਹਾਲ ਹੀ ’ਚ ਨਿਊਯਾਰਕ ਸੰਕਟ ’ਤੇ ਇਕ ਬੈਠਕ ਲਈ ਵ੍ਹਾਈਟ ਹਾਊਸ ਨਾਲ ਸੰਪਰਕ ਕੀਤਾ ਸੀ, ਜੋ ਉਨ੍ਹਾਂ ਦੀ ਟਕਰਾਪੂਰਨ ਮੁਹਿੰਮ ਤੋਂ ਬਾਅਦ ਉਨ੍ਹਾਂ ਦੇ ਰੁਖ ’ਚ ਨਰਮੀ ਦਾ ਸੰਕੇਤ ਸੀ। ਜ਼ਿਕਰਯੋਗ ਹੈ ਕਿ ਮੁਹਿੰਮ ਦੌਰਾਨ ਮਮਦਾਨੀ ਨੇ ਡੋਨਾਲਡ ਟਰੰਪ ਨੂੰ ਲੋਕਤੰਤਰ ਦੇ ਲਈ ਖ਼ਤਰਾ ਦੱਸਿਆ ਸੀ। ਜਦਕਿ ਡੋਨਾਲਡ ਟਰੰਪ ਵੱਲੋਂ ਮਮਦਾਨੀ ਨੂੰ 100 ਫ਼ੀ ਸਦੀ ਕਮਿਊਨਿਸਟ ਪਾਗਲ ਕਹਿੰਦੇ ਹੋਏ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ ਸਮਰਥਨ ਦਿੱਤਾ ਸੀ।
