ਇਟਲੀ ਦੀ ਮਿਲਟਰੀ ਨੇ ਪਰੇਡ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਮਿਲਾਨ/ਦਲਜੀਤ ਮੱਕੜ : ਇਟਲੀ ਦੇ ਸ਼ਹਿਰ ਫਾਈਸਾ ਵਿਖੇ ਕਮੂਨੇ ਦੀ ਫਾਈਸਾ ਵਲੋਂ ਮਿਲ ਕੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਭਾਰਤੀ ਸਿੱਖ ਫੌਜੀਆਂ ਅਤੇ ਇਟਲੀ ਦੇ ਸ਼ਹੀਦ ਫੌਜੀਆਂ ਦਾ 81ਵਾਂ ਸ਼ਹੀਦੀ ਦਿਵਸ ਅਤੇ ਸ਼ਹਿਰ ਦਾ ਆਜ਼ਾਦੀ ਦਿਵਸ ਮਨਾਇਆ ਗਿਆ । ਇਸ ਸਮਾਗਮ ਵਿੱਚ ਸ਼ਾਮਲ ਕਰਨ ਲਈ ਉੱਚੇਚੇ ਤੌਰ ’ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ.) ਇਟਲੀ ਨੂੰ ਸੱਦਿਆ ਗਿਆ । ਇਸ ਸਮਾਗਮ ਵਿੱਚ ਸਿੱਖਾਂ ਵਲੋਂ ਆਪਣੀ ਮਰਿਆਦਾ ਅਨੁਸਾਰ ਅਰਦਾਸ ਕੀਤੀ ਅਤੇ ਫਿਰ ਜੋ ਵਰਲਡ ਸਿੱਖ ਸ਼ਹੀਦ ਕਮੇਟੀ (ਰਜਿ.) ਇਟਲੀ ਨੇ ਜੋ ਸ਼ਹੀਦਾਂ ਦੀ ਯਾਦ ’ਚ ਯਾਦਗਾਰ ਬਣਾਈ ਉਥੇ ਸ਼ਹੀਦਾਂ ਨੂੰ ਸ਼ਹਿਰ ਦੇ ਮੇਅਰ ਮਾਸਮੋ ਲਾਸੋਲਾ ਤੇ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ। ਉਸ ਤੋਂ ਬਾਅਦ ਜਿਥੇ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ, ਉਹਨਾਂ ਸਾਰੇ ਸ਼ਹੀਦਾਂ ਨੂੰ ਮੇਅਰ ਮਾਸਮੋ ਲਾਸੋਲਾ ਤੇ ਪ੍ਰਿਥੀਪਾਲ ਸਿੰਘ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮਾਗਮ ਵਿਚ ਇਟਲੀ ਦੀ ਮਿਲਟਰੀ ਨੇ ਵੀ ਪਰੇਡ ਕਰਕੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਅਤੇ ਸਕੂਲਾਂ ਦੇ ਬੱਚਿਆਂ ਨੇ ਇੰਡੀਅਨ ਸਿੱਖਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਿੱਖ ਬਹੁਤ ਚੰਗੇ ਹਨ, ਜੋ ਦੂਸਰਿਆਂ ਦੀ ਰੱਖਿਆ ਕਰਦੇ ਹਨ।
ਇਸ ਮੌਕੇ ਪ੍ਰਿਥੀਪਾਲ ਸਿੰਘ ਨੇ ਮੇਅਰ ਕੋਲੋਂ ਪੁੱਛਿਆ ਕਿ ਫਾਈਸਾ ਸ਼ਹਿਰ ਚ ਕਿੰਨੇ ਸਿੱਖ ਸ਼ਹੀਦ ਹੋਏ ਹਨ ਤੇ ਮੇਅਰ ਦੱਸਿਆ ਕਿ ਇਥੇ 5 ਸਿੱਖਾਂ ਦੇ ਸ਼ਹੀਦ ਹੋਣ ਦਾ ਲਿਖਿਆ ਗਿਆ ਤੇ ਹੋਰ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੇ ਆਜ਼ਦ ਹੋਣ ਤੋਂ ਬਾਅਦ ਮੋਹਣ ਸਿੰਘ ਨੂੰ ਜੋ ਕਿ ਫੌਜ ਦੇ ਕਮਾਂਡਰ ਸੀ ਨੂੰ ਗੋਲਡ ਮੈਡਲ ਨਾਲ ਸਨਮਾਤ ਕੀਤਾ ਗਿਆ ਸੀ। ਅਖੀਰ ਮੇਅਰ ਮਾਸਮੋ ਲਾਸੋਲਾ ਨੇ ਸਿੱਖਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਸਿੱਖ ਬਹੁਤ ਇਮਾਨਦਾਰ ਹਨ ਤੇ ਇਟਲੀ ਵਿੱਚ ਵੀ ਤਰੱਕੀ ਕੀਤੀ ਹੈ। ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਣ ਵਾਲਿਆਂ ਪ੍ਰਿਥੀਪਾਲ ਸਿੰਘ, ਮਨਜਿੰਦਰ ਸਿੰਘ, ਇਕਬਾਲ ਸਿੰਘ,ਗੁਰਮੇਲ ਸਿੰਘ ਭੱਟੀ ਤੇ ਹਰਜੀਤ ਸਿੰਘ ਤੇ ਇਟਲੀ ਦੀ ਪੁਲਿਸ ਅਤੇ ਕਾਰਾਬੇਨੇਰੀ ਆਜਾਦੀ ਘੁਲਾਟੀਏ ਵੀ ਸ਼ਾਮਲ ਹੋਏ। ਇਸ ਮੌਕੇ ਗੁਰੂ ਕਾ ਲੰਗਰ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਲੋਂ ਵਰਤਾਇਆ ਗਿਆ।
