
ਅਮਰੀਕਾ ਵਿਚ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੀਮਾ ਸੁਰੱਖਿਆ ਲਈ 5.7 ਅਰਬ ਡਾਲਰ ਦੀ ਵੰਡ ਸਮੇਤ ਬਜਟ ਸੰਕਟ ਅਤੇ ਸ਼ਟਡਾਊਨ ਖਤਮ ਕਰਨ.......
ਵਾਸ਼ਿੰਗਟਨ : ਅਮਰੀਕਾ ਵਿਚ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੀਮਾ ਸੁਰੱਖਿਆ ਲਈ 5.7 ਅਰਬ ਡਾਲਰ ਦੀ ਵੰਡ ਸਮੇਤ ਬਜਟ ਸੰਕਟ ਅਤੇ ਸ਼ਟਡਾਊਨ ਖਤਮ ਕਰਨ ਦੇ ਪ੍ਰਸਤਾਵ ਨੂੰ ਸਿਰੇ ਤੋਂ ਖਾਰਿਜ ਕਰ ਦਿਤਾ ਹੈ। ਟਰੰਪ ਨੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦੇ ਕੁਝ ਸ਼੍ਰੇਣੀਆਂ ਦੇ ਦਰਜੇ ਵਿਚ ਵਾਧਾ ਕਰਨ ਦੇ ਬਦਲੇ ਵਿਚ ਇਹ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਡੈਮੋਕ੍ਰੇਟ ਨੇ ਇਹ ਕਹਿ ਕੇ ਠੁਕਰਾ ਦਿਤਾ ਕਿ ਇਸ ਦੇ ਜ਼ਿਆਦਾਤਰ ਡਰਾਫਟ ਵਿਸਥਾਰ ਤੋਂ ਪਹਿਲਾਂ ਹੀ ਮੀਡੀਆ ਵਿਚ ਲੀਕ ਹੋ ਚੁਕੇ ਹਨ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਕਿਹਾ,''ਸਾਡੀ ਸਰਹੱਦ ਨੂੰ ਭੌਤਿਕ ਰੂਪ ਨਾਲ ਸੁਰੱਖਿਅਤ ਕਰਨ ਲਈ ਸ਼ਾਮਲ ਯੋਜਨਾ ਵਿਚ 5.7 ਅਰਬ ਡਾਲਰ ਦੀ ਲਾਗਤ ਨਾਲ ਭੌਤਿਕ ਰੁਕਾਵਟਾਂ ਜਾਂ ਕੰਧ ਦੇ ਰਣਨੀਤਕ ਨਿਰਮਾਣ ਦੀ ਲੋੜ ਹੈ।'' ਟਰੰਪ ਨੇ ਕਿਹਾ ਕਿ ਸੈਨੇਟ ਵਿਚ ਰੀਪਬਲਿਕਨ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਬਜਟ ਸੰਕਟ ਨੂੰ ਦੂਰ ਕਰਨ ਲਈ ਠੋਸ ਉਪਾਆਂ 'ਤੇ ਵਿਚਾਰ ਕਰਨ ਲਈ ਤਿਆਰ ਹੈ।
ਬਜਟ ਵਿਵਾਦਾਂ ਕਾਰਨ ਲੱਗਭਗ ਇਕ ਮਹੀਨੇ ਤੋਂ ਅਮਰੀਕੀ ਵਿਭਾਗਾਂ ਅਤੇ ਫੈਡਰਲ ਏਜੰਸੀਆਂ ਨੂੰ ਬੰਦ ਕਰ ਦਿਤਾ ਗਿਆ ਹੈ। ਟਰੰਪ ਨੇ ਸਰਹੱਦੀ ਸੁਰੱਖਿਆ ਅਤੇ ਕੰਧ ਨਿਰਮਾਣ ਲਈ 5.7 ਅਰਬ ਡਾਲਰ ਦੇ ਬਿਨਾਂ ਕਿਸੇ ਵੀ ਬਜਟ ਕਾਨੂੰਨ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਹੈ। ਇਸੇ ਕਾਰਨ ਅਮਰੀਕੀ ਕਾਂਗਰਸ ਵਿਚ ਡੈਮੋਕ੍ਰੇਟ ਨੇ ਇਨ੍ਹਾਂ ਫੰਡਾਂ ਦੀ ਵੰਡ ਕਰਨ ਤੋਂ ਇਨਕਾਰ ਕਰ ਦਿਤਾ ਹੈ। (ਏਜੰਸੀਆਂ)