
ਨਿਊਜਰਸੀ ਦੀ ਰਹਿਣ ਵਾਲੀ ਕਿਮ ਕੁਮਾਰੀ ਨੇ ਮਿਸ ਇੰਡੀਆ ਯੂਐੱਸਏ-2019 ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਨਿਊਜਰਸੀ ਦੀ ਫੋਰਡਸ ਸਿਟੀ 'ਚ ਹੋਏ ਸੁੰਦਰਤਾ ...
ਵਾਸ਼ਿੰਗਟਨ : ਨਿਊਜਰਸੀ ਦੀ ਰਹਿਣ ਵਾਲੀ ਕਿਮ ਕੁਮਾਰੀ ਨੇ ਮਿਸ ਇੰਡੀਆ ਯੂਐੱਸਏ-2019 ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਨਿਊਜਰਸੀ ਦੀ ਫੋਰਡਸ ਸਿਟੀ 'ਚ ਹੋਏ ਸੁੰਦਰਤਾ ਮੁਕਾਬਲੇ ਮੌਕੇ ਨਿਊਯਾਰਕ ਦੀ ਰੇਣੂਕਾ ਜੋਸਫ਼ ਤੇ ਫਲੋਰਿਡਾ ਦੀ ਆਂਚਲ ਸ਼ਾਹ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ। ਇੰਡੀਆ ਫੈਸਟੀਵਲ ਕਮੇਟੀ ਤੇ ਉੱਘੇ ਭਾਰਤੀ ਅਮਰੀਕੀਆਂ ਨੀਲਮ ਤੇ ਧਰਮਾਤਮਾ ਸ਼ਰਨ ਵੱਲੋਂ ਕਰਵਾਏ ਜਾਂਦੇ ਇਸ ਮੁਕਾਬਲੇ ਵਿਚ 26 ਰਾਜਾਂ ਤੋਂ ਰਿਕਾਰਡ 75 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ।
Kim Kumari
ਇਸ ਮੁਕਾਬਲੇ ਦੀ ਮੁੱਖ ਮਹਿਮਾਨ ਵਜੋਂ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਦਰੀ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇਸ ਮੌਕੇ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਮਿਸਿਜ਼ ਇੰਡੀਆ ਯੂਐੱਸਏ ਮੁਕਾਬਲਾ ਵੀ ਹੋਇਆ ਇਸ ਵਿਚ ਕਨੈਕਟੀਕਟ ਰਾਜ ਦੀ ਵਿਧੀ ਦਵੇ ਜੇਤੂ ਰਹੀ। ਇਸ ਮੁਕਾਬਲੇ ਵਿਚ ਓਹਾਈਓ ਦੀ ਅੰਮ੍ਰਿਤ ਚਾਹਲ ਤੇ ਸੌਮਯਾ ਸਕਸੈਨਾ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ।
Kim Kumari
ਮਿਸੇਜ਼ ਇੰਡੀਆ ਮੁਕਾਬਲੇ ਵਿਚ ਕੁੱਲ 32 ਮੁਕਾਬਲੇਬਾਜ਼ ਸਨ। ਧਰਮਾਤਮਾ ਸ਼ਰਨ ਨੇ ਕਿਹਾ ਕਿ ਇਸ ਮੁਕਾਬਲੇ ਨਾਲ ਭਾਰਤੀ ਸਭਿਆਚਾਰ, ਕਦਰਾਂ-ਕੀਮਤਾਂ ਕਲਾਵਾਂ ਦੇ ਪ੍ਰਸਾਰ ਵਿਚ ਮਦਦ ਮਿਲਦੀ ਹੈ।