ਅਮਰੀਕਾ ਤੋਂ ਭਾਰਤ ਨੂੰ ਸੇਬ ਦਾ ਆਯਾਤ 16 ਗੁਣਾ ਵਧਿਆ
Published : Feb 21, 2024, 3:29 pm IST
Updated : Feb 21, 2024, 3:29 pm IST
SHARE ARTICLE
Apples
Apples

ਵਾਸ਼ਿੰਗਟਨ ਰਾਜ ਦੇ ਸੇਬ ਉਤਪਾਦਕਾਂ ਨੇ ਇਸ ਸਾਲ ਭਾਰਤ ਨੂੰ ਸੇਬ ਦੇ ਲਗਭਗ 10 ਲੱਖ ਡੱਬੇ ਭੇਜੇ, ਮਨਾਇਆ ਗਿਆ ਜਸ਼ਨ

ਵਾਸ਼ਿੰਗਟਨ: ਅਮਰੀਕਾ ਤੋਂ ਭਾਰਤ ਨੂੰ ਸੇਬਾਂ ਦਾ ਆਯਾਤ ਪਿਛਲੇ ਸਾਲ ਦੇ ਮੁਕਾਬਲੇ 16 ਗੁਣਾ ਵਧ ਗਿਆ ਹੈ। ਇਹ ਵਾਧਾ ਭਾਰਤ ਵਲੋਂ 2019 ’ਚ ਅਮਰੀਕੀ ਉਤਪਾਦਾਂ ’ਤੇ ਲਗਾਈ ਗਈ 20 ਫ਼ੀ ਸਦੀ ਜਵਾਬੀ ਡਿਊਟੀ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਆਇਆ ਹੈ। ਵਾਸ਼ਿੰਗਟਨ ਰਾਜ ਦੇ ਸੇਬ ਉਤਪਾਦਕਾਂ ਨੇ ਇਸ ਸਾਲ ਭਾਰਤ ਨੂੰ ਸੇਬ ਦੇ ਲਗਭਗ 10 ਲੱਖ ਡੱਬੇ ਭੇਜੇ, ਜੋ ਪਿਛਲੇ ਸਾਲ ਨਾਲੋਂ 16 ਗੁਣਾ ਵੱਧ ਹੈ। ਇਹ ਪ੍ਰਾਪਤੀ ਮੰਗਲਵਾਰ ਨੂੰ ਬੰਦਰਗਾਹ ਆਫ ਸੀਏਟਲ ਵਿਖੇ ਮਨਾਈ ਗਈ। ਸੰਸਦ ਮੈਂਬਰ ਮਾਰੀਆ ਕੈਂਟਵੈਲ ਨੇ ਸਿਆਟਲ ’ਚ ਪੱਤਰਕਾਰਾਂ ਨੂੰ ਕਿਹਾ, ‘‘ਇਹ ਅਮਰੀਕਾ-ਭਾਰਤ ਵਪਾਰ ਸਬੰਧਾਂ ’ਚ ਇਕ ਨਵਾਂ ਮੀਲ ਪੱਥਰ ਹੈ।’’

ਇਸ ਵਿਸ਼ੇਸ਼ ਮੌਕੇ ’ਤੇ ਸਿਆਟਲ ’ਚ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ, ਮੱਧ ਵਾਸ਼ਿੰਗਟਨ ਦੇ ਸੇਬ ਉਤਪਾਦਕਾਂ ਦੇ ਨਾਲ-ਨਾਲ ਲੇਬਰ ਅਤੇ ਪੋਰਟ ਅਧਿਕਾਰੀ ਵੀ ਮੌਜੂਦ ਸਨ। ਸੇਬ ’ਤੇ ਆਯਾਤ ਡਿਊਟੀ ਵਿਚ 20 ਫ਼ੀ ਸਦੀ ਦੇ ਵਾਧੇ ਕਾਰਨ ਵਾਸ਼ਿੰਗਟਨ ਤੋਂ ਭਾਰਤ ਨੂੰ ਸੇਬ ਨਿਰਯਾਤ ਬਾਜ਼ਾਰ ਵਿਚ ਗਿਰਾਵਟ ਆਈ ਸੀ।

ਡਿਊਟੀ ਲਗਾਉਣ ਤੋਂ ਪਹਿਲਾਂ ਵਾਸ਼ਿੰਗਟਨ ਦੇ ਉਤਪਾਦਕਾਂ ਨੇ ਭਾਰਤ ਨੂੰ 12 ਕਰੋੜ ਡਾਲਰ ਦੇ ਸੇਬ ਨਿਰਯਾਤ ਕੀਤੇ ਸਨ। ਇਸ ਤੋਂ ਬਾਅਦ ਇਹ 1 ਮਿਲੀਅਨ ਅਮਰੀਕੀ ਡਾਲਰ ਤਕ ਪਹੁੰਚ ਗਿਆ। ਇਸ ਦਾ ਵਾਸ਼ਿੰਗਟਨ ਦੇ ਸੇਬ ਉਤਪਾਦਕਾਂ ’ਤੇ ਭਾਰੀ ਵਿੱਤੀ ਅਸਰ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਇਤਿਹਾਸਕ ਯਾਤਰਾ ਦੌਰਾਨ ਡਿਊਟੀ ਹਟਾਏ ਜਾਣ ਤੋਂ ਬਾਅਦ ਇਸ ਫਸਲੀ ਸੀਜ਼ਨ ’ਚ ਕਾਰੋਬਾਰ ਆਮ ਵਾਂਗ ਹੋ ਗਿਆ।

ਵਾਸ਼ਿੰਗਟਨ ਸਟੇਟ ਐਪਲ ਕਮਿਸ਼ਨ ਦੇ ਅਨੁਸਾਰ, ਵਾਸ਼ਿੰਗਟਨ ਦੇ ਉਤਪਾਦਕਾਂ ਨੇ ਇਸ ਸੀਜ਼ਨ ’ਚ ਲਗਭਗ 1,190,000.40 ਪੌਂਡ ਦੇ ਸੇਬ ਦੇ ਡੱਬੇ ਭਾਰਤ ਭੇਜੇ ਹਨ। ਹੁਣ ਤਕ, ਵਾਸ਼ਿੰਗਟਨ ਤੋਂ ਭਾਰਤ ਨੂੰ ਸੇਬਾਂ ਦੀ ਕੁਲ ਵਿਕਰੀ ਲਗਭਗ ਲਗਭਗ ਦੋ ਕਰੋੜ ਡਾਲਰ ਹੋਣ ਦਾ ਅਨੁਮਾਨ ਹੈ, ਜਦਕਿ ਉਤਪਾਦਕਾਂ ਨੇ ਸ਼ਿਪਿੰਗ ਸੀਜ਼ਨ ਦਾ ਸਿਰਫ ਅੱਧਾ ਹਿੱਸਾ ਪੂਰਾ ਕੀਤਾ ਹੈ। 2022-23 ਸੀਜ਼ਨ ’ਚ ਕੁਲ 73,000 40 ਪੌਂਡ ਦੇ ਬਕਸੇ ਭੇਜੇ ਗਏ ਸਨ ਅਤੇ ਵਿਕਰੀ 1.3 ਮਿਲੀਅਨ ਅਮਰੀਕੀ ਡਾਲਰ ਸੀ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement