
ਪੁਲਿਸ ਅਨੁਸਾਰ ਇਸ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋਏ ਸਨ।
ਵਿਕਟੋਰੀਆ: ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਨੇ 29 ਜਨਵਰੀ ਨੂੰ ‘ਖਾਲਿਸਤਾਨ ਰੈਫਰੈਂਡਮ ਸਮਾਗਮ’ ਦੌਰਾਨ ਹਿੰਸਾ ਕਰਨ ਵਾਲੇ 6 ਖਾਲਿਸਤਾਨ ਸਮਰਥਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਕਿਹਾ, "ਲੜਾਈ ਦੌਰਾਨ, ਕਈ ਲੋਕਾਂ ਨੇ ਝੰਡੇ ਦੇ ਪੋਲ ਨੂੰ ਹਥਿਆਰ ਵਜੋਂ ਵਰਤਿਆ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ... ਇਕ ਸਮੂਹ ਨੇ ਇਕ ਭਾਰਤੀ ਝੰਡਾ ਵੀ ਸਾੜ ਦਿੱਤਾ।" ਪੁਲਿਸ ਅਨੁਸਾਰ ਇਸ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋਏ ਸਨ।
ਇਹ ਵੀ ਪੜ੍ਹੋ: ਪੰਜਾਬ ’ਚ ਕੁਝ ਥਾਵਾਂ ਨੂੰ ਛੱਡ ਕੇ ਅੱਜ ਬਹਾਲ ਹੋਣਗੀਆਂ ਇੰਟਰਨੈੱਟ ਸੇਵਾਵਾਂ
Police are appealing for public assistance as they continue to investigate an affray at the Khalistan Referendum at Federation Square on 29 Jan.
Police have released images of six men they believe may be able to assist with their enquires.
Read more > https://t.co/lBke2aiZ1m pic.twitter.com/Q5PPifSSfs— Victoria Police (@VictoriaPolice) March 20, 2023
ਮੈਲਬੌਰਨ ਈਸਟ ਨੇਬਰਹੁੱਡ ਪੁਲਿਸਿੰਗ ਟੀਮ ਨੇ ਲੋਕਾਂ ਨੂੰ ਜਨਤਕ ਸਹਾਇਤਾ ਦੀ ਅਪੀਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਉਸੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਪੁਲਿਸ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: ਭਗੌੜੇ ਮੇਹੁਲ ਚੌਕਸੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਰੱਦ, ਭਾਰਤ ਨੇ ਜਤਾਇਆ ਵਿਰੋਧ
ਜਾਂਚਕਰਤਾਵਾਂ ਨੇ ਛੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਸਬੰਧੀ ਉਹਨਾਂ ਦਾ ਮੰਨਣਾ ਹੈ ਕਿ ਉਹ ਉਹਨਾਂ ਦੀ ਪੁੱਛਗਿੱਛ ਵਿਚ ਸਹਾਇਤਾ ਕਰਨ ਦੇ ਯੋਗ ਹੋ ਸਕਦੇ ਹਨ। ਜਾਣਕਾਰੀ ਸਾਂਝੀ ਕਰਨ ਲਈ ਪੁਲਿਸ ਵਲੋਂ 1800 333 000 ਨੰਬਰ ਅਤੇ www.crimestoppersvic.com.au ਈਮੇਲ ਜਾਰੀ ਕੀਤੀ ਗਈ ਹੈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਕਿਹਾ ਹੈ ਕਿ ਦੇਸ਼ ਵਿਚ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।