
ਉਤਰ ਕੋਰੀਆ ਦੀ ਮੀਡੀਆ ਨੇ ਦਸਿਆ ਕਿ ਉਤਰ ਕੋਰੀਆ ਦੇ ਸ਼ਕਤੀਸ਼ਾਲੀ ਨੇਤਾ ਕਿਮ ਜੋਂਗ ਉਨ ਨੇ ਘੋਸ਼ਣਾ ਕੀਤੀ ਹੈ
ਨਵੀਂ ਦਿੱਲੀ : ਉਤਰ ਕੋਰੀਆ ਦੀ ਮੀਡੀਆ ਨੇ ਦਸਿਆ ਕਿ ਉਤਰ ਕੋਰੀਆ ਦੇ ਸ਼ਕਤੀਸ਼ਾਲੀ ਨੇਤਾ ਕਿਮ ਜੋਂਗ ਉਨ ਨੇ ਘੋਸ਼ਣਾ ਕੀਤੀ ਹੈ ਕਿ ਪਯੋਂਗਯਾਂਗ ਹੁਣ ਪ੍ਰਮਾਣੂ ਜਾਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਟੈਸਟ ਨਹੀਂ ਕਰੇਗਾ ਅਤੇ ਇਸ ਦੇ ਨਾਲ ਹੀ ਉਹ ਅਪਣੀ ਪ੍ਰਮਾਣੂ ਪ੍ਰੀਖਣ ਸਾਈਟ ਬੰਦ ਕਰ ਦੇਵੇਗਾ। ਇਸ ਘੋਸ਼ਣਾ ਲਈ ਅਮਰੀਕਾ ਬਹੁਤ ਸਮੇਂ ਤੋਂ ਉਤਰ ਕੋਰੀਆ ਨੂੰ ਕਹਿ ਰਿਹਾ ਸੀ। ਉਤਰ ਕੋਰੀਆ ਦੇ ਇਸ ਕਦਮ ਨੂੰ ਕੋਰੀਆਈ ਪ੍ਰਾਇਦੀਪ ਵਿਚ ਕਾਫ਼ੀ ਮਹੱਤਵਪੂਰਣ ਕਦਮ ਦੇ ਤੌਰ 'ਤੇ ਵੇਖਿਆ ਜਾਵੇਗਾ।
Kim jong unਖ਼ਾਸ ਗੱਲ ਇਹ ਹੈ ਕਿ ਕਿਮ ਜੋਂਗ ਉਨ ਦਾ ਇਹ ਫ਼ੈਸਲਾ ਇਕ ਹਫ਼ਤੇ ਤੋਂ ਵੀ ਘਟ ਸਮੇਂ ਵਿਚ ਆਇਆ ਹੈ ਜਦੋਂ ਉਹ ਦਖਣੀ ਕੋਰੀਆਈ ਨੇਤਾ ਮੂਨ-ਇਨ ਨੂੰ ਮਿਲੇ ਸਨ ਅਤੇ ਨਾਲ ਹੀ ਕਿਮ ਦੀ ਇਹ ਘੋਸ਼ਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਕ ਬਹੁਤ ਹੀ ਅਨੁਮਾਨਿਤ ਮੁਕਾਬਲੇ ਤੋਂ ਪਹਿਲਾਂ ਆ ਗਈ ਹੈ। ਕਿਮ ਨੇ ਇਕ ਸੱਤਾਧਾਰੀ ਪਾਰਟੀ ਦੀ ਬੈਠਕ ਵਿਚ ਕਿਹਾ ਕਿ ਹਾਲਾਂਕਿ ਪ੍ਰਮਾਣੂ ਹਥਿਆਰਾਂ ਦੀ ਪੁਸ਼ਟੀ ਹੋਈ ਹੈ। ਇਸ ਲਈ ਹੁਣ ਸਾਡੇ ਲਈ ਮਧ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਜਾਂ ਆਈਸੀਬੀਐਮ ਦੇ ਪ੍ਰਮਾਣੂ ਪ੍ਰੀਖਣ ਜਾਂ ਪ੍ਰੀਖਣ ਲਾਂਚ ਕਰਨ ਦੀ ਜ਼ਰੂਰਤ ਨਹੀਂ ਹੈ। ਇਕ ਸਮਾਚਾਰ ਏਜੰਸੀ ਅਨੁਸਾਰ ਉਨ੍ਹਾਂ ਵਰਕਰ ਪਾਰਟੀ ਦੀ ਕੇਂਦਰੀ ਕਮੇਟੀ ਦੀ ਸਭਾ ਵਿਚ ਕਿਹਾ ਕਿ ਉਤਰੀ ਪ੍ਰਮਾਣੂ ਪ੍ਰੀਖਣ ਸਥਾਨ ਨੇ ਅਪਣਾ ਮਿਸ਼ਨ ਪੂਰਾ ਕਰ ਲਿਆ ਹੈ।
Kim jong unਪਯੋਂਗਯਾਂਗ ਨੇ ਕਿਮ ਦੇ ਤਹਿਤ ਅਪਣੇ ਹਥਿਆਰ ਪ੍ਰੋਗਰਾਮਾਂ ਵਿਚ ਤੇਜ਼ੀ ਨਾਲ ਤਕਨੀਕੀ ਤਰੱਕੀ ਕੀਤੀ ਹੈ ਜਿਸਨੇ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਅਮਰੀਕਾ, ਯੂਰਪੀ ਸੰਘ, ਦਖਣੀ ਕੋਰੀਆ ਅਤੇ ਹੋਰ ਲੋਕਾਂ ਦੁਆਰਾ ਤੇਜ਼ੀ ਨਾਲ ਸਖ਼ਤ ਪਾਬੰਦੀਆਂ ਦੇ ਅਧੀਨ ਵੇਖਿਆ ਹੈ। ਪਿਛਲੇ ਸਾਲ ਕਿਮ ਨੇ ਅਪਣੇ ਛੇਵੇਂ ਪ੍ਰਮਾਣੂ ਪ੍ਰੀਖਣ ਵਿਚ ਹੁਣ ਤਕ ਦੇ ਸੱਭ ਤੋਂ ਸ਼ਕਤੀਸ਼ਾਲੀ ਟੈਸਟ ਕੀਤੇ ਸਨ। ਇਸ ਵਿਚ ਕਿਮ ਜੋਂਗ ਉਨ ਨੇ ਸੰਯੁਕਤ ਰਾਜ ਅਮਰੀਕਾ ਦੀ ਮੁੱਖ ਭੂਮੀ ਤਕ ਪੁੱਜਣ ਵਿਚ ਸਮਰਥਾ ਵਾਲੀਆ ਮਿਜ਼ਾਈਲਾਂ ਦਾ ਵੀ ਪ੍ਰੀਖਣ ਕੀਤਾ ਸੀ।