
ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਕਾਰਨ ਚਾਈਨਾ ਸੁਪਰ ਲੀਗ (ਸੀਐਸਐਲ) ਦਾ ਸੀਜ਼ਨ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਸ਼ੁਰੂ ਹੋ ਸਕਦਾ ਹੈ। ਫ਼ੁੱਟਬਾਲ
ਸ਼ੰਘਾਈ, 20 ਅਪ੍ਰੈਲ: ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਕਾਰਨ ਚਾਈਨਾ ਸੁਪਰ ਲੀਗ (ਸੀਐਸਐਲ) ਦਾ ਸੀਜ਼ਨ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਸ਼ੁਰੂ ਹੋ ਸਕਦਾ ਹੈ। ਫ਼ੁੱਟਬਾਲ ਕਲੱਬ ਗੁਆਂਗਜ਼ੂ ਆਰ ਐਂਡ ਐਫ਼ ਦੇ ਪ੍ਰਧਾਨ ਹੁਆਂਗ ਸ਼ੈਂਗੁਆ ਨੇ ਇਹ ਜਾਣਕਾਰੀ ਦਿਤੀ। ਯੂਰਪ ਸਮੇਤ ਵਿਸ਼ਵ ਭਰ ਦੀਆਂ ਸਥਗਤ ਲੀਗਾਂ ਦੀ ਨਜ਼ਰ ਸੀਐਸਐਲ ਉਤੇ ਹੈ ਕਿਉਂਕਿ ਉਹ ਇਹ ਵੇਖਣਾ ਚਾਹੁੰਦੇ ਹਨ ਕਿ ਲੀਗ ਦੇ ਮੁੜ ਖੋਲ੍ਹਣ ਵਿਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੀਐਸਐਲ ਦੀ ਸ਼ੁਰੂਆਤ 22 ਫ਼ਰਵਰੀ ਨੂੰ ਹੋਣੀ ਸੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਮੁਅੱਤਲ ਕਰ ਦਿਤਾ ਗਿਆ ਸੀ।
(ਪੀਟੀਆਈ)