
ਉੱਤਰੀ ਨਾਈਜੀਰੀਆ ਦੇ ਕਾਤਿਸਨਾ ਸੂਬੇ ਦੇ ਕਈ ਪਿੰਡਾਂ ਵਿਚ ਡਾਕੂਆਂ ਦੇ ਹਮਲੇ ਵਿਚ 47 ਲੋਕਾਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਗਾਮਬੋ ਇਸਾਹ ਨੇ ਇਕ ਬਿਆਨ ਵਿਚ ਦਸਿਆ
ਕਾਨੋ, 20 ਅਪ੍ਰੈਲ: ਉੱਤਰੀ ਨਾਈਜੀਰੀਆ ਦੇ ਕਾਤਿਸਨਾ ਸੂਬੇ ਦੇ ਕਈ ਪਿੰਡਾਂ ਵਿਚ ਡਾਕੂਆਂ ਦੇ ਹਮਲੇ ਵਿਚ 47 ਲੋਕਾਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਗਾਮਬੋ ਇਸਾਹ ਨੇ ਇਕ ਬਿਆਨ ਵਿਚ ਦਸਿਆ ਕਿ ਮੋਟਰਸਾਈਕਲਾਂ ਉਤੇ ਡਾਕੂਆਂ ਨੇ ਪਿੰਡਾਂ ਵਿਚ ਇਕੱਠੇ ਕਈ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸਨਿਚਰਵਾਰ ਨੂੰ ਤੜਕੇ ਤੋਂ ਪਹਿਲਾਂ ਕੀਤੇ ਗਏ ਹਮਲਿਆਂ ਵਿਚ ਦੁਤਸੇਨਮਾ, ਦਾਨਸੁਮਾ ਅਤੇ ਸਫ਼ਾਨਾ ਜ਼ਿਲਿ੍ਹਆਂ ਦੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ।
File photo
ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਬੁਲਾਰੇ ਨੇ ਇਕ ਬਿਆਨ ਵਿਚ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਅਤੇ ਇਸ ਦੀ ਨਿੰਦਾ ਕਰਦੇ ਹੋਏ ਬੰਦੂਕਧਾਰੀਆਂ ਨੂੰ ਡਾਕੂ ਦਸਿਆ। ਇਸਾਹ ਨੇ ਦਸਿਆ ਕਿ ਇਲਾਕੇ ਵਿਚ ਸੁਰੱਖਿਆ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ। ਨਾਈਜੀਰੀਆ ਸਰਕਾਰ ਮੁਤਾਬਕ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਚੀਫ਼ ਆਫ਼ ਸਟਾਫ਼ ਅੱਬਾ ਕਿਆਰੀ ਦੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕਿਆਰੀ ਦਾ ਮਾਮਲਾ ਅਫ਼ਰੀਕਾ ਦੇ ਹਾਈ ਪ੍ਰੋਫ਼ਾਈਲ ਮਾਮਲਿਆਂ ਵਿਚੋਂ ਇਕ ਹੈ। (ਪੀਟੀਆਈ)