
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਕੋਰੋਨਾ ਵਿਸ਼ਾਣੂ ਬਾਰੇ ਪਤਾ ਲਗਾਉਣ ਲਈ ਮਾਹਰਾਂ ਦੀ ਇਕ ਵਿਸ਼ੇਸ ਟੀਮ ਨੂੰ ਚੀਨ ਭੇਜਣਾ ਚਾਹੁੰਦਾ ਹੈ।
ਵਾਸ਼ਿੰਗਟਨ, 20 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਕੋਰੋਨਾ ਵਿਸ਼ਾਣੂ ਬਾਰੇ ਪਤਾ ਲਗਾਉਣ ਲਈ ਮਾਹਰਾਂ ਦੀ ਇਕ ਵਿਸ਼ੇਸ ਟੀਮ ਨੂੰ ਚੀਨ ਭੇਜਣਾ ਚਾਹੁੰਦਾ ਹੈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਚੀਨ ਨੂੰ ਕਿਹਾ ਹੈ ਕਿ ਜੇ ਉਹ ਜਾਣ ਬੁਝ ਕੇ ਵਿਸ਼ਵ ਭਰ ਵਿਚ ਇਸ ਵਿਸ਼ਾਣੂ ਨੂੰ ਫੈਲਾਉਣ ਲਈ ਜ਼ਿੰਮੇਵਾਰੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਮਹਾਂਮਾਰੀ ਵਾਇਰਸ ਨਾਲ ਦੁਨੀਆਂ ਭਰ ਵਿਚ ਤਕਰੀਬਨ 1 ਲੱਖ 65 ਹਜ਼ਾਰ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿਚੋਂ 41 ਹਜ਼ਾਰ ਅਮਰੀਕੀ ਸਨ।
ਐਤਵਾਰ ਨੂੰ ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੋਰੋਨਾ ਵਾਇਰਸ ਨੂੰ ਪਲੇਗ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਚੀਨ ਤੋਂ ਖੁਸ਼ ਨਹੀਂ ਹਨ। ਇਹ ਮਹਾਂਮਾਰੀ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ ਤੋਂ ਉਪਜੀ ਸੀ। ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਚੀਨ ਨਾਲ ਕਾਫ਼ੀ ਸਮਾਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਸਾਨੂੰ ਦੱਸੇ ਕਿ ਉਥੇ ਕੀ ਹੋ ਰਿਹਾ ਹੈ। ਅਸੀਂ ਉਥੇ ਜਾਣਾ ਚਾਹੁੰਦੇ ਸੀ ਅਤੇ ਵੇਖਣਾ ਚਾਹੁੰਦੇ ਸੀ ਕਿ ਉਥੇ ਕੀ ਚੱਲ ਰਿਹਾ ਹੈ ਅਤੇ ਸਾਨੂੰ ਉਥੇ ਨਹੀਂ ਬੁਲਾਇਆ ਗਿਆ।
File photo
ਅਮਰੀਕਾ ਨੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਹੈ ਕਿ ਕਿਤੇ ਇਹ ਖ਼ਤਰਨਾਕ ਵਾਇਰਸ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਤੋਂ ਆਇਆ ਹੈ। ਟਰੰਪ ਨੇ ਵਾਰ ਵਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੀਨ ਦੇ ਤਰੀਕਿਆਂ ’ਤੇ ਨਿਰਾਸ਼ਾ ਜਾਹਰ ਕੀਤੀ ਹੈ। ਟਰੰਪ ਨੇ ਕਿਹਾ ਕਿ ਇਸ ਸੰਕਟ ਨਾਲ ਨਿਪਟਣ ਲਈ ਬੀਜਿੰਗ ਨੇ ਵਾਸ਼ਿੰਗਟਨ ਨਾਲ ਸ਼ੁਰੂਆਤ ਵਿਚ ਨਾ ਤਾਂ ਕੋਈ ਸਹਿਯੋਗ ਦਿਤਾ ਅਤੇ ਨਾ ਹੀ ਪਾਰਦਰਸ਼ਤਾ ਵਿਖਾਈ। ਟਰੰਪ ਨੇ ਕਿਹਾ ਕਿ ਜਾਂਚ ਦੇ ਆਧਾਰ ਵਿਚ ਅਸੀਂ ਇਹ ਪਤਾ ਲਗਾਉਣ ਜਾ ਰਹੇ ਹਾਂ। ਟਰੰਪ ਨੇ ਇਕ ਦਿਨ ਪਹਿਲਾਂ ਚੀਨ ਨੂੰ ਚੇਤਾਵਨੀ ਦਿਤੀ ਸੀ ਕਿ ਜੇ ਉਹ ਜਾਣ ਬੁੱਝ ਕੇ ਇਸ ਮਹਾਂਮਾਰੀ ਨੂੰ ਫੈਲਾਉਣ ਲਈ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। (ਪੀ.ਟੀ.ਆਈ.)
ਅਮਰੀਕਾ ’ਚ ਫਸੇ ਭਾਰਤੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ
ਵਾਸ਼ਿੰਗਟਨ, 20 ਅਪ੍ਰਲੈ: ਅਮਰੀਕਾ ਵਿਚ ਹਿੰਦੂ ਸੰਗਠਨਾਂ ਦੇ ਇਕ ਸਮੂਹ ਨੇ ਕੋਰੋਨਾ ਵਾਇਰਸ ਸੰਕਟ ਦੇ ਵਿਚ ਦੇਸ਼ ਵਿਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਅਜਿਹੇ ਵਿਦਿਆਰਥੀ ਹਨ ਜਿਹਨਾਂ ਕੋਲ ਰਹਿਣ ਦੀ ਵੀ ਵਿਵਸਥਾ ਨਹੀਂ ਹੈ। ਹਿੰਦੂ ਨੌਜਵਾਨ, ਭਾਰਤੀ, ਵਿਵੇਕਾਨੰਦ ਹਾਊਸ ਅਤੇ ਸੇਵਾ ਇੰਟਰਨੈਸ਼ਨਲ ਨੇ ਸੰਯੁਕਤ ਰੂਪ ਨਾਲ ‘ਕੋਵਿਡ-19 ਸਟੂਡੈਂਟ ਸਪੋਰਟ ਨੈੱਟਵਰਕ’ ਹੈਲਪਲਾਈਨ 802-750-Y”V1 (9882) ਸ਼ੁਰੂ ਕੀਤਾ ਹੈ। ਵਾਸ਼ਿੰਗਟਨ ਡੀਸੀ ਦੇ ਸਥਾਨਕ ਆਯੋਜਨ ਕਰਤਾਵਾਂ ਵਿਚੋਂ ਇਕ ਪ੍ਰੇਮ ਰੰਗਵਾਨੀ ਨੇ ਕਿਹਾ ਕਿ ਇਸ ਨੂੰ 90 ਵਿਦਿਆਰਥੀ ਚਲਾ ਰਹੇ ਹਨ। (ਪੀਟੀਆਈ)
ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਬਹੁਤ ਸਾਰੇ ਭਾਰਤੀ ਅਮਰੀਕੀ ਡਾਕਟਰ ਅਪਣੀ ਜਾਨ ਤੋਂ ਹੱਥ ਧੋ ਬੈਠੇ
ਵਾਸ਼ਿੰਗਟਨ, 20 ਅਪ੍ਰੈਲ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਖੁਦ ਇਸ ਬਿਮਾਰੀ ਦਾ ਚਪੇਟ ਵਿਚ ਆਈ ਡਾ. ਮਾਧਵੀ ਅਪਣੀ ਜ਼ਿੰਦਗੀ ਦੇ ਆਖ਼ਰੀ ਪਲ ਵਿਚ ਅਪਣੇ ਪਤੀ ਅਤੇ ਧੀ ਨਾਲ ਮਿਲਣ ਦੀ ਇੱਛਾ ਨਾਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਡਾ. ਮਾਧਵੀ (61) 1994 ਵਿਚ ਅਪਣੇ ਪਤੀ ਨਾਲ ਅਮਰੀਕਾ ਆਈ ਸੀ। ਮਾਰਚ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵੇਲੇ ਉਹ ਵੀ ਕੋਵਿਡ-19 ਦਾ ਸ਼ਿਕਾਰ ਹੋ ਗਈ ਅਤੇ ਉਸ ਦੇ ਪਿਛਲੇ ਹਫ਼ਤੇ ਨਿਊਯਾਰਕ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਅਮਰੀਕਾ ਵਿਚ ਡਾ. ਮਾਧਵੀ ਵਰਗੇ ਬਹੁਤ ਸਾਰੇ ਭਾਰਤੀ ਅਮਰੀਕੀ ਡਾਕਟਰ ਹਨ ਜੋ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਆਪ ਵੀ ਇਸ ਬਿਮਾਰੀ ਨਾਲ ਪ੍ਰਭਾਵਤ ਹੋਏ ਹਨ
File photo
ਅਤੇ ਕਈ ਅਪਣੀ ਜਾਨ ਗੁਆ ਚੁੱਕੇ ਹਨ। ਇਸੇ ਤਰ੍ਹਾਂ ਕਿਡਨੀ ਰੋਗਾਂ ਸਬੰਧੀ ਭਾਰਤੀ ਅਮਰੀਕੀ ਡਾਕਟਰ ਪ੍ਰਿਆ ਖੰਨਾ (43) ਦੀ ਇਸ ਹਫ਼ਤੇ ਦੇ ਸ਼ੁਰੂ ਵਿਚ ਨਿਊਜਰਸੀ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਉਸ ਦੇ ਪਿਤਾ ਸਤੇਂਦਰ ਖੰਨਾ (78) ਵੀ ਇਕ ਸਰਜਨ ਹਨ ਅਤੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗੲੈ ਹਨ। ਦਸਿਆ ਜਾ ਰਿਹਾ ਹੈ ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਏ.ਏ.ਪੀ.ਆਈ. ਦੇ ਉਪ ਪ੍ਰਧਾਨ ਡਾ. ਅਨੁਪਮਾ ਗੋਤੀਮੁਕਲਾ ਨੇ ਕਿਹਾ ਕਿ ਭਾਰਤੀ ਅਮਰੀਕੀ ਡਾਕਟਰ ਅਸਲ ਨਾਇਕ ਹਨ। ਕੋਰੋਨਾ ਨਾਲ ਪੀੜਤ ਲੋਕਾਂ ਦੀ ਸੇਵਾ ਕਰਦਿਆਂ ਕਈ ਡਾਕਟਰ ਪ੍ਰਭਾਵਤ ਹੋ ਗਏ ਸਨ ਜਿਨ੍ਹਾਂ ਵਿਚੋਂ ਕੁੱਝ ਦੀ ਮੌਤ ਹੋ ਗਈ ਹੈ ਅਤੇ ਕੁੱਝ ਆਈ.ਸੀ.ਯੁ. ਵਿਚ ਹਨ ਅਤੇ ਕੁੱਝ ਘਰ ਵਿਚ ਹੀ ਠੀਕ ਹੋ ਰਹੇ ਹਨ। (ਪੀ.ਟੀ.ਆਈ.)