ਇੰਡੀਆਨਾਪੋਲਿਸ ਗੋਲੀਬਾਰੀ ਦੇ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਲਈ ਸੰਗਤਾਂ ਰਾਕਵਿਲ ਵਿਖੇ ਹੋਈਆਂ ਇਕੱਤਰ
Published : Apr 21, 2021, 8:51 am IST
Updated : Apr 21, 2021, 8:51 am IST
SHARE ARTICLE
Indianapolis shooting
Indianapolis shooting

ਬੱਚਿਆਂ ਨੇ ਮੋਮਬੱਤੀਆਂ ਜਗਾ ਕੇ ਨਫ਼ਰਤ ਦੀ ਨਿੰਦਾ ਕੀਤੀ ਅਤੇ ਪਿਆਰ ਅਤੇ ਬਰਾਬਰੀ ਦਾ ਸਮਰਥਨ ਕੀਤਾ

ਮੈਰੀਲੈਂਡ  (ਸੁਰਿੰਦਰ ਗਿੱਲ): ਰਾਕਵਿਲ ਵਿਚ ਸਿੱਖ ਰੂਹਾਨੀ ਕੇਂਦਰ ਦੇ ਬਾਹਰ ਸੰਗਤਾ ਬੀਤੇ ਦਿਨੀਂ ਇੰਡੀਆਨਾਪੋਲਿਸ ਵਿਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਸਾਂਝਾ ਕਰਨ ਲਈ ਇਕੱਠੇ ਹੋਏ, ਜਿਨ੍ਹਾਂ ਵਿਚੋਂ ਚਾਰ ਸਿੱਖ ਸਨ। ਇਸ ਦੁੱਖ ਦੀ ਘੜੀ ਵਿਚ ਮੋਮਬੱਤੀ ਮਾਰਚ ਵੀ ਸਾਂਝੇ ਤੌਰ ’ਤੇ ਕੀਤਾ ਗਿਆ।

Indianapolis shootingIndianapolis shooting

ਬੱਚਿਆਂ ਨੇ ਮੋਮਬੱਤੀਆਂ ਜਗਾ ਕੇ ਨਫ਼ਰਤ ਦੀ ਨਿੰਦਾ ਕੀਤੀ ਅਤੇ ਪਿਆਰ ਅਤੇ ਬਰਾਬਰੀ ਦਾ ਸਮਰਥਨ ਕੀਤਾ। ਸਿੱਖ ਕੌਂਸਲ ਰਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਡਾ.ਰਾਜਵੰਤ ਸਿੰਘ ਨੇ ਕਿਹਾ “ਇੰਡੀਆਨਾਪੋਲਿਸ ਦੀਆਂ ਘਟਨਾਵਾਂ ਨੇ ਸਿੱਖ ਕੌਮ ਨੂੰ ਸੱਚਮੁੱਚ ਦੇਸ਼ ਭਰ ਵਿਚ ਤਬਾਹ ਕਰ ਦਿਤਾ ਹੈ ਅਤੇ ਸਾਨੂੰ ਮਹਿਸੂਸ ਹੋਇਆ ਹੈ ਕਿ ਸਾਨੂੰ ਚੌਕਸੀ ਜ਼ਾਹਰ ਕਰਦਿਆਂ ਅਪਣਾ ਦੁੱਖ ਅਤੇ ਘਾਟੇ ਦੀ ਭਾਵਨਾ ਜ਼ਾਹਰ ਕਰਨ ਦੀ ਲੋੜ ਹੈ।’’

Indianapolis shootingIndianapolis shooting

ਮੁਸਲਿਮ ਸੁਸਾਇਟੀ ਦੇ ਟਰੱਸਟੀਆਂ ਤੇ ਬੋਰਡ ਦੇ ਚੇਅਰਮੈਨ ਰਿਜਵਾਨ ਜਾਕਾ ਨੇ ਕਿਹਾ,“ਸਿੱਖ ਭਾਈਚਾਰਾ ਮਾੜੇ ਪ੍ਰਤੀ, ਚੰਗੇ ਵਾਲਾ ਪ੍ਰਤੀਕਰਮ ਕਰਦਾ ਹੈ। ਇਹ ਉਹ ਚੀਜ਼ ਹੈ ਜੋ ਅਸੀਂ ਸੇਵਾ, ਪਿਆਰ ਅਤੇ ਲਚਕੀਲੇਪਣ ਨਾਲ ਵੇਖੀ ਹੈ।” ਹਾਜ਼ਰੀਨ ਨੇ ਬੰਦੂਕ ਸੁਧਾਰਾਂ ਦੀ ਮੰਗ ਕੀਤੀ ਤਾਂ ਜੋ ਨਾ ਸਿਰਫ਼ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਗੋਲੀਬਾਰੀ ਨੂੰ ਰੋਕਿਆ ਜਾ ਸਕੇ, ਬਲਕਿ ਗੋਲੀਬਾਰੀ ਜੋ ਸਾਰੇ ਯੂ.ਐਸ. ਵਿਚ ਹਰ ਦਿਨ ਹੁੰਦੀ ਹੈ। ਉਸ ’ਤੇ ਰੋਕ ਲਗਾਈ ਜਾ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement